ਜਾਣੋ ਸਾਲ 2019 ‘ਚ ਕਿਹੜੀਆਂ ਕਾਰਾਂ ‘ਤੇ ਆਇਆ ਭਾਰਤੀਆਂ ਦਾ ਦਿਲ
ਮਾਰੂਤੀ ਸੁਜ਼ੂਕੀ ਸਿਵਫਟ: ਸਿਵਫਟ ਦੇ ਨਵੇਂ ਮਾਡਲ ਨੂੰ ਕਾਫੀ ਪੰਸਦ ਕੀਤਾ ਗਿਆ। ਹੈਚਬੈਕ ਕੈਟਾਗਿਰੀ ਦੀ ਇਹ ਕਾਰ ਪੈਟਰੋਲ ਤੇ ਡੀਜ਼ਲ ਵਰਜਨ ‘ਚ ਆਉਂਦੀ ਹੈ ਤੇ 22 ਤੋਂ ਲੈ ਕੇ 28.40 ਤਕ ਦਾ ਐਵਰੇਜ ਦਿੰਦੀ ਹੈ। ਇਸ ਕਾਰ ਦੀ ਕੀਮਤ 5.2 ਲੱਖ ਤੋਂ ਲੈ ਕੇ 10.11 ਲੱਖ ਤਕ ਹੈ।
ਕਿਆ ਸੈਲਟੌਸ: 2019 ‘ਚ ਇਸ ਐਸਯੂਵੀ ਗੱਡੀ ਦਾ ਕਾਫੀ ਜਲਵਾ ਰਿਹਾ। ਇਹ ਗੱਡੀ ਪੈਟਰੋਲ ਤੇ ਡੀਜ਼ਲ ਦੇ ਵੈਰੀਅੰਟ ‘ਚ ਆਉਂਦੀ ਹੈ ਤੇ 16 ਤੋਂ ਲੈ ਕੇ 21 ਕਿਮੀ ਤਕ ਦਾ ਐਵਰੇਜ਼ ਦਿੰਦੀ ਹੈ। ਇਸ ਗੱਡੀ ਦੀ ਕੀਮਤ 11.07 ਲੱਖ ਤੋਂ ਲੈ ਕੇ 18.96 ਲੱਖ ਤਕ ਹੈ।
ਮਾਰੂਤੀ ਸੁਜ਼ੂਕੀ ਸਿਵਫਟ: ਸਿਵਫਟ ਦੇ ਨਵੇਂ ਮਾਡਲ ਨੂੰ ਕਾਫੀ ਪੰਸਦ ਕੀਤਾ ਗਿਆ। ਹੈਚਬੈਕ ਕੈਟਾਗਿਰੀ ਦੀ ਇਹ ਕਾਰ ਪੈਟਰੋਲ ਤੇ ਡੀਜ਼ਲ ਵਰਜਨ ‘ਚ ਆਉਂਦੀ ਹੈ ਤੇ 22 ਤੋਂ ਲੈ ਕੇ 28.40 ਤਕ ਦਾ ਐਵਰੇਜ ਦਿੰਦੀ ਹੈ। ਇਸ ਕਾਰ ਦੀ ਕੀਮਤ 5.2 ਲੱਖ ਤੋਂ ਲੈ ਕੇ 10.11 ਲੱਖ ਤਕ ਹੈ।
ਮਾਰੂਤੀ ਸੁਜ਼ੂਕੀ ਵੈਗਨ ਆਰ: ਹੈਚਬੈਕ ਗੱਡੀਆਂ ‘ਚ ਇਸ ਕਾਰ ਦਾ ਆਪਣਾ ਹੀ ਵੱਖਰਾ ਜਲਵਾ ਹੈ। ਇਹ ਗੱਡੀ ਪੈਟਰੋਲ ਵਰਜਨ ਤੋਂ ਇਲਾਵਾ ਪੈਟਰੋਲ-ਸੀਐਨਜੀ ਵਰਜਨ ‘ਚ ਉਪਲੱਬਧ ਹੈ। 21.50 ਤੋਂ ਲੈ ਕੇ 33.40 ਤਕ ਦਾ ਐਵਰੇਜ ਦੇਣ ਵਾਲੀ ਇਹ ਗੱਡੀ 4.81 ਤੋਂ ਲੈ ਕੇ 6.57 ਲੱਖ ਦੀ ਕੀਮਤ ‘ਚ ਉਪਲੱਬਧ ਹੈ।
ਰੈਨੋ ਕਵਿਡ: ਸਾਲ 2019 ‘ਚ ਇੱਕ ਹੋਰ ਭਾਰਤੀ ਗਾਹਕਾਂ ਵੱਲੋਂ ਕਾਫੀ ਪਸੰਦ ਕੀਤੀ ਗਈ ਹੈ ਜੋ ਹੈ ਰੈਨੋ ਕਵਿਡ। ਪੈਟਰੋਲ ਵਰਜਨ ਵਾਲੀ ਇਹ ਕਾਰ 23.01 ਤੋਂ ਲੈ ਕੇ 25.17 ਕਿਮੀ-ਪ੍ਰਤੀ ਲੀਟਰ ਤਕ ਦਾ ਐਵਰੇਜ ਦਿੰਦੀ ਹੈ। ਇਸ ਕਾਰ ਦੀ ਕੀਮਤ 3.15 ਲੱਖ ਤੋਂ ਲੈ ਕੇ 5.44 ਲੱਖ ਤਕ ਹੈ।
ਹੁੰਡਾਈ ਵੈਨਿਊ: ਇਹ ਕਾਰ ਵੀ 2019 ‘ਚ ਹੀ ਲਾਂਚ ਹੋਈ ਸੀ। ਪੈਟਰੋਲ ਤੇ ਡੀਜ਼ਲ ਵਾਲੀ ਇਹ ਕਾਰ ਇੰਟਰਨੈੱਟ ਕਾਰ ਦੇ ਤੌਰ ‘ਤੇ ਜਾਣੀ ਜਾਂਦੀ ਹੈ। ਹੁੰਡਾਈ ਦੀ ਇਹ ਐਸਯੂਵੀ 7.46 ਲੱਖ ਤੋਂ ਲੈ ਕੇ 13.16 ਲੱਖ ਕੀਮਤ ਦੀ ਹੈ ਤੇ 17.50 ਤੋਂ ਲੈ ਕੇ 23.70 ਤਕ ਦਾ ਐਵਰੇਜ ਦਿੰਦੀ ਹੈ।
ਐਮਜੀ ਹੈਕਟਰ: ਇਸ ਕਾਰ ਨੇ ਭਾਰਤੀ ਬਾਜ਼ਾਰ ‘ਚ ਸਾਲ 2019 ‘ਚ ਹੀ ਦਸਤਕ ਦਿੱਤੀ ਸੀ। ਪੈਟਰੋਲ ਤੇ ਡੀਜ਼ਲ ਤੋਂ ਇਲਾਵਾ ਇਸ ਕਾਰ ਦਾ ਹਾਈਬ੍ਰਿਡ ਵਰਜ਼ਨ ਵੀ ਬਾਜ਼ਾਰ ‘ਚ ਉਪਲੱਬਧ ਹੈ। 14.47 ਲੱਖ ਤੋਂ ਲੈ ਕੇ 20.16 ਲੱਖ ਤਕ ਦੀ ਕੀਮਤ ਵਾਲੀ ਇਹ ਕਾਰ 14 ਤੋਂ ਲੈ ਕੇ 17.40 ਤਕ ਦਾ ਐਵਰੇਜ ਦਿੰਦੀ ਹੈ।
ਮਾਰੂਤੀ ਸੁਜ਼ੂਕੀ ਅਲਟੋ 800:- 2019 ‘ਚ ਕਾਫੀ ਨਵੇਂ ਗਾਹਕਾਂ ਨੇ ਇਸ ਕਾਰ ਨੂੰ ਖਰੀਦਿਆ। ਇਹ ਗੱਡੀ ਪੈਟਰੋਲ ਵਰਜਨ ਤੋਂ ਇਲਾਵਾ ਪੈਟਰੋਲ-ਸੀਐਨਜੀ ‘ਚ ਵੀ ਉਪਲੱਬਧ ਹੈ। 3.21 ਲੱਖ ਤੋਂ ਲੈ ਕੇ 4.53 ਲੱਖ ਦੀ ਕੀਮਤ ਵਾਲੀ ਇਹ ਕਾਰ 24.70 ਤੋਂ ਲੈ ਕੇ 33.40 ਕਿਮੀ/ਲੀਟਰ ਤਕ ਦਾ ਐਵਰੇਜ ਦਿੰਦੀ ਹੈ।
ਰੈਨੋ ਟ੍ਰਾਈਬਰ: 2019 ‘ਚ ਇਸ ਗੱਡੀ ਦੀ ਵੀ ਕਾਫੀ ਚਰਚਾ ਰਹੀ। ਇਹ ਐਮਯੂਪੀ ਪੈਟਰੋਲ ‘ਤੇ ਚੱਲਦੀ ਹੈ ਤੇ 20 ਕਿਮੀ/ਲੀ ਤਕ ਦਾ ਐਵਰੇਜ ਦਿੰਦੀ ਹੈ। ਇਸ ਦੀ ਕੀਮਤ 5.47 ਲੱਖ ਤੋਂ ਲੈ ਕੇ 7.4 ਲੱਖ ਤਕ ਹੈ।
ਮਾਰੂਤੀ ਸੁਜ਼ੂਕੀ ਐਸਪ੍ਰੈਸੋ: ਮਾਰੂਤੀ ਦੀ ਇਸ ਕਾਰ ਦੀ ਕੀਮਤ 4.09 ਲੱਖ ਰੁਪਏ ਤੋਂ ਲੈ ਕੇ 5.43 ਲੱਖ ਰੁਪਏ ਤਕ ਹੈ। ਪੈਟਰੋਲ ‘ਤੇ ਚੱਲਣ ਵਾਲੀ ਇਹ ਗੱਡੀ 21.49 ਕਿਮੀ/ਲੀਟਰ ਤੋਂ ਲੈ ਕੇ 21.70 ਕਿਮੀ/ਲੀ ਤਕ ਦੀ ਐਵਰੇਜ ਦਿੰਦੀ ਹੈ।