ਜਿਣਸੀ ਸ਼ੋਸ਼ਣ ਦੇ ਇਲਜ਼ਾਮਾਂ ਨਾਲ ਹਿੱਲਿਆ ਬਾਲੀਵੁੱਡ, ਕਈ ਦਿੱਗਜ਼ ਰਗੜੇ

ਵਿਵੇਕ ਅਗਨੀਹੋਤਰੀ: ਵਿਵੇਕ ਅਗਨੀਹੋਤਰੀ ‘ਤੇ ਵੀ ਐਕਟਰ ਤਨੁਸ਼੍ਰੀ ਦੱਤਾ ਨੇ ਤੰਗ ਕਰਨ ਦੇ ਇਲਜ਼ਾਮ ਲਾਏ ਹਨ। ਤਨੁ ਦਾ ਕਹਿਣਾ ਹੈ ਕਿ ਡਾਇਰੈਕਟਰ ਨੇ ਉਸ ਨੂੰ ਕੱਪੜੇ ਉਤਾਰ ਕੇ ਡਾਂਸ ਕਰਨ ਲਈ ਕਿਹਾ ਸੀ।
ਵਿਕਾਸ ਬਹਿਲ: ਬਾਲੀਵੁੱਡ ਡਾਇਰੈਕਟਰ ਵਿਕਾਸ ਬਹਿਲ ‘ਤੇ ਫੈਂਟਮ ਪ੍ਰੋਡਕਸ਼ਨ ਹਾਉਸ ਦੀ ਸਾਬਕਾ ਕਰਮਚਾਰੀ ਤੇ ਐਕਟਰਸ ਕੰਗਨਾ ਰਨੌਤ ਨੇ ਇਲਜ਼ਾਮ ਲਾਏ ਹਨ।
ਵਰੁਣ ਗ੍ਰੋਵਰ: ਸੈਫ ਅਲੀ ਖ਼ਾਨ ਦੀ ਹਾਲ ਹੀ ‘ਚ ਆਈ ਵੈੱਬ ਸੀਰੀਜ਼ ‘ਸੈਕ੍ਰੇਡ ਗੇਮਸ’ ਤਾਂ ਸਭ ਨੂੰ ਯਾਦ ਹੀ ਹੋਵੇਗੀ। ਇਸ ਸੀਰੀਜ਼ ਨੂੰ ਵਰੁਣ ਗ੍ਰੋਵਰ ਨੇ ਲਿਖਿਆ ਤੇ ਉਹ ਬਾਲੀਵੁੱਡ ਦੇ ਗਾਣੇ ਵੀ ਲਿਖ ਚੁੱਕੇ ਹਨ। ਵਰੁਣ ‘ਤੇ #ਮੀਟੂ ਤਹਿਤ ਇਲਜ਼ਾਮ ਲੱਗੇ ਹਨ ਜਿਨ੍ਹਾਂ ਨੂੰ ਉਸ ਨੇ ਸਿਰੇ ਤੋਂ ਨਕਾਰਿਆ ਹੈ।
ਉਤਸਵ ਚੱਕਰਵਰਤੀ: #ਮੀਟੂ ‘ਚ ਏਆਈਬੀ ਗਰੁੱਪ ਦੇ ਕਾਮੇਡੀਅਨ ਉਤਸਵ ਚੱਕਰਵਰਤੀ ‘ਤੇ ਇੱਕ ਔਰਤ ਦਾ ਯੋਣ ਸ਼ੋਸ਼ਣ ਦਾ ਇਲਜ਼ਾਮ ਲੱਗਿਆ। ਜਿਸ ਨੇ ਇਲਜ਼ਾਮ ਲਾਏ, ਉਹ ਵੀ ਇਸੇ ਗਰੁੱਪ ਦੀ ਮੈਂਬਰ ਹੈ। ਇਸ ਤੋਂ ਬਾਅਦ ਹੁਣ ਏਆਈਬੀ ਦੇ ਸੀਈਓ ਤਨਮੀਆ ਭੱਟ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਸੁਹੇਲ ਸੇਠ: ਚੇਤਨ ਤੋਂ ਬਾਅਦ ਸੁਹੇਲ ਅਜਿਹੇ ਰਾਈਟਰ ਹਨ ਜਿਨ੍ਹਾਂ ਦਾ ਨਾਂ #ਮੀਟੂ ‘ਚ ਆਇਆ ਹੈ। ਸੁਹੇਲ ‘ਤੇ ਹੁਣ ਤਕ ਚਾਰ ਔਰਤਾਂ ਨੇ ਜਿਣਸੀ ਸ਼ੋਸ਼ਣ ਦੇ ਇਲਜ਼ਾਮ ਲਾਏ ਹਨ। ਚਾਰ ਵਿੱਚੋਂ ਇੱਕ ਦਾ ਕਹਿਣਾ ਹੈ ਕਿ ਜਦੋਂ ਉਸ ਨਾਲ ਇਹ ਹੋਇਆ ਤਾਂ ਉਹ ਨਾਬਾਲਗ ਸੀ।
ਇਸ ਲੜੀ ‘ਚ ਫੇਮਸ ਡਾਇਰੈਕਟਰ ਸੁਭਾਸ਼ ਘਈ ਦਾ ਨਾਂ ਵੀ ਸਾਹਮਣੇ ਆਇਆ ਹੈ। ਜੀ ਹਾਂ, ਇੱਕ ਔਰਤ ਦਾ ਕਹਿਣਾ ਹੈ ਕਿ ਸੁਭਾਸ਼ ਨੇ ਉਸ ਨੂੰ ਕੋਈ ਨਸ਼ੀਲੀ ਚੀਜ਼ ਖਿਲਾ ਕੇ ਉਸ ਦਾ ਰੇਪ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਖ਼ਬਰ ਨਾਲ ਪੂਰੀ ਬਾਲੀਵੁੱਡ ਇੰਡਸਟਰੀ ਹਿੱਲ ਗਈ ਹੈ। ਇਹ ਇਲਜ਼ਾਮ ਮਹਿਮਾ ਕੁਕਰੇਕਾ ਨਾਂ ਦੀ ਲੇਖਕਾ ਨੇ ਲਾਏ ਹਨ ਜਿਸ ਨੇ ਇੱਕ ਪੋਸਟ ‘ਚ ਆਪਣੀ ਗੱਲ ਸਭ ਦੇ ਸਾਹਮਣੇ ਰੱਖੀ ਹੈ।
ਕੁਝ ਦਿਨ ਪਹਿਲਾਂ ਹੀ ਡਾਇਰੈਕਟਰ ਸਾਜਿਦ ‘ਤੇ ਜਿਣਸੀ ਸ਼ੋਸ਼ਣ ਦੇ ਇਲਜ਼ਾਮ ਲੱਗ ਚੱਕੇ ਹਨ। ਇਸ ਤੋਂ ਬਾਅਦ ਹੁਣ ਖ਼ਬਰ ਆਈ ਹੈ ਕਿ ਅਕਸ਼ੇ ਕੁਮਾਰ ਨੇ ਆਪਣੀ ਫ਼ਿਲਮ ‘ਹਾਉਸਫੁਲ-4’ ਤੋਂ ਸਾਜ਼ਿਦ ਖ਼ਾਨ ਨੂੰ ਹਟਾਉਣ ਦਾ ਫੈਸਲਾ ਲਿਆ ਹੈ।
ਰੱਜਤ ਕਪੂਰ: ਐਕਟਰ ਰੱਜਤ ਕਪੂਰ ‘ਤੇ ਦੋ ਵਾਰ ਇਲਜ਼ਾਮ ਲੱਗ ਚੁੱਕੇ ਹਨ ਜਿਸ ‘ਚ ਪਹਿਲਾਂ ਤਾਂ ਉਨਾਂ ਨੇ ਮੁਆਫੀ ਮੰਗ ਲਈ ਤੇ ਬਾਅਦ ‘ਚ ਦੂਜੀ ਔਰਤ ਨੇ ਕਿਹਾ ਕਿ ਉਹ ਉਸ ਨੂੰ ਜ਼ਬਰਦਸਤੀ ਘਰ ਛੱਡਣ ਜਾਂਦੇ ਤੇ ਰਸਤੇ ‘ਚ ਗਲਤ ਤਰੀਕੇ ਨਾਲ ਛੂਹਣ ਦੀ ਕੋਸ਼ਿਸ਼ ਕਰਦੇ।
ਪ੍ਰਸ਼ਾਂਤ ਝਾਅ: ਇੱਕ ਫੇਮਸ ਅਖ਼ਬਾਰ ਦੇ ਰਾਜਨੀਤੀ ਸੰਪਾਦਕ ਪ੍ਰਸ਼ਾਂਤ ਝਾਅ ‘ਤੇ ਮਹਿਲਾ ਨੇ ਸ਼ੋਸ਼ਣ ਦੇ ਇਲਜ਼ਾਮ ਲਾਏ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।
ਤਨੁ ਨੇ ਨਾਨਾ ਵੱਲੋਂ ਖੁਦ ਨਾਲ 10 ਸਾਲ ਪਹਿਲਾਂ ਹੋਏ ਸੋਸ਼ਣ ਬਾਰੇ ਖੁੱਲ੍ਹ ਕੇ ਦੱਸਿਆ ਜਿਸ ਤੋਂ ਬਾਅਦ ਇਹ ਮੁਹਿੰਮ ਹੁਣ ਭਾਰਤ ‘ਚ ਇੰਡੀਆ #ਮੀਟੂ ਨਾਲ ਸ਼ੁਰੂ ਹੋਈ।
ਐਮਜੇ ਅਕਬਰ: ਬਾਲੀਵੁੱਡ ਤਾਂ ਬਾਲੀਵੁੱਡ ਰਾਜਨੀਤੀ ਵੀ ਇਸ ਤੋਂ ਬਚੀ ਨਹੀਂ। ਕੇਂਦਰ ਸਰਕਾਰ ਦੇ ਵਿਦੇਸ਼ ਰਾਜ ਮੰਤਰੀ ਐਮਜੇ ਅਕਬਰ ‘ਤੇ ਮਹਿਲ ਪੱਤਰਕਾਰ ਨੇ ਬਤਮੀਜ਼ੀ ਦੇ ਇਲਜ਼ਾਮ ਲਾਏ ਹਨ। ਐਮਜੇ ‘ਤੇ 9 ਔਰਤਾਂ ਨੇ ਸੋਸ਼ਣ ਦੇ ਇਲਜ਼ਾਮ ਲਾਏ ਹਨ।
ਕੈਲਾਸ਼ ਖੈਰ: ਗਾਇਕ ਕੈਲਾਸ਼ ਖੈਰ ‘ਤੇ ਵੀ ਉਨ੍ਹਾਂ ਦੀ ਹੀ ਇੰਡਸਟਰੀ ਦੀ ਇੱਕ ਔਰਤ ਯਾਨੀ ਇੱਕ ਸਿੰਗਰ ਨੇ ਗਲਤ ਤਰੀਕੇ ਨਾਲ ਟੱਚ ਕਰਨ ਦੇ ਇਲਜ਼ਾਮ ਲਾਏ ਹਨ।
ਚੇਤਨ ਭਗਤ: #ਮੀਟੂ ਮੁਹਿੰਮ ‘ਚ ਤਾਂ ਲੇਖਕ ਚੇਤਨ ਭਗਤ ਦਾ ਨਾਂ ਵੀ ਸਾਹਮਣੇ ਆਇਆ ਹੈ। ਉਨ੍ਹਾਂ ਦੀ ਇੱਕ ਮਹਿਲਾ ਪੱਤਰਕਾਰ ਨਾਲ ਚੈੱਟ ਨੂੰ ਫੇਸਬੁੱਕ ‘ਤੇ ਪੋਸਟ ਕੀਤਾ ਗਿਆ। ਇਸ ਦਾ ਜਵਾਬ ਚੇਤਨ ਨੇ ਫੇਸਬੁੱਕ ਤੇ ਟਵਿਟਰ ‘ਤੇ ਦਿੱਤਾ।
ਸਿੰਗਰ ਅਨੂ ਮਲਿਕ ‘ਤੇ ਵੀ ਇੱਕ ਫੀਮੇਲ ਸਿੰਗਰ ਨੇ ਗਲਤ ਤਰੀਕੇ ਨਾਲ ਟੱਚ ਕਰਨ ਦੇ ਇਲਜ਼ਾਮ ਲਗਾਏ ਹਨ। ਇਹ ਸਿੰਗਰ ਪਹਿਲਾਂ ਕੈਲਾਸ਼ ਖੈਰ ‘ਤੇ ਵੀ ਸ਼ੋਸ਼ਣ ‘ਤੇ ਇਲਜ਼ਾਮ ਲੱਗਾ ਚੁੱਕੀ ਹੈ।
ਇਸ ਤੋਂ ਬਾਅਦ ਐਕਟਰਸ ਅਮਾਇਰਾ ਦਾ ਕਹਿਣਾ ਹੈ ਕਿ ਉਸ ਦਾ ਤਾਂ ਔਰਤ ਤੇ ਮਰਦ ਦੋਨਾਂ ਵੱਲੋਂ ਸ਼ੋਸ਼ਨ ਕੀਤਾ ਗਿਆ ਹੈ, ਪਰ ਉਸ ‘ਚ ਇਨੀਂ ਹਿੰਮਤ ਨਹੀਂ ਕਿ ਉਹ ਕਿਸੇ ਦਾ ਨਾਂ ਲੈ ਸਕੇ।
ਆਲੋਕ ਨਾਥ: ਬਾਲੀਵੁੱਡ ਦੇ ਸੰਸਕਾਰੀ ਬਾਪੂ ਜੀ ਐਕਟਰ ਆਲੋਕ ਨਾਥ ‘ਤੇ ਰਾਈਟਰ ਵਿੰਟਾ ਨੰਦਾ ਤੇ ਉਨ੍ਹਾਂ ਨਾਲ ਕੰਮ ਕਰ ਚੁੱਕੀ ਐਕਸਟਰ ਨੇ ਬਤਮੀਜ਼ੀ ਦਾ ਇਲਜ਼ਾਮ ਲਾਇਆ ਹੈ ਜਿਸ ਨੂੰ ਆਲੋਕ ਨੇ ਸਿਰੇ ਤੋਂ ਨਕਾਰਿਆ ਹੈ।
ਅਦਿਤੀ ਮਿੱਤਲ: ਸਟੈਂਡ ਅੱਪ ਕਾਮੇਡੀਅਨ ਅਦਿਤੀ ਮਿੱਤਲ ‘ਤੇ ਇੱਕ ਕਾਮੇਡੀਅਨ ਮਹਿਲਾ ਨੂੰ ਜਬਰਨ ਕਿਸ ਕਰਨ ਦਾ ਇਲਜ਼ਾਮ ਹੈ। #ਮੀਟੂ ‘ਚ ਇਹ ਪਹਿਲਾ ਮਾਮਲਾ ਹੈ ਜਿਸ ‘ਚ ਇੱਕ ਔਰਤ ਨੇ ਦੂਜੀ ਔਰਤ ‘ਤੇ ਅਜਿਹਾ ਇਲਜ਼ਾਮ ਲਾਇਆ ਹੈ।