✕
  • ਹੋਮ

ਆਸਾਰਾਮ ਹੀ ਨਹੀਂ, ਇਨ੍ਹਾਂ ਬਾਬਿਆਂ ਨੇ ਵੀ ਖਾਧੀ ਜੇਲ੍ਹ ਦੀ ਹਵਾ

ਏਬੀਪੀ ਸਾਂਝਾ   |  26 Apr 2018 05:56 PM (IST)
ਆਸਾਰਾਮ ਹੀ ਨਹੀਂ, ਇਨ੍ਹਾਂ ਬਾਬਿਆਂ ਨੇ ਵੀ ਖਾਧੀ ਜੇਲ੍ਹ ਦੀ ਹਵਾ
1

ਇਸ ਤੋਂ ਇਲਾਵਾ 1990 ਦੇ ਦਹਾਕੇ ਵਿੱਚ ਇੱਕ ਮਾਮਲਾ ਪ੍ਰੇਮ ਕੁਮਾਰ ਉਰਫ਼ ਸਵਾਮੀ ਪ੍ਰੇਮਾਨੰਦ ਦਾ ਵੀ ਆਇਆ ਸੀ। ਉਹ ਤਾਮਿਲਨਾਡੂ ਦੇ ਤ੍ਰਿਚਰਾਪੱਲੀ ਲਾਗੇ ਆਸ਼ਰਮ ਬਣਾਉਣ ਲਈ ਸ਼੍ਰੀਲੰਕਾ ਤੋਂ ਆਇਆ ਸੀ। ਫਿਰ ਬਾਅਦ ਵਿੱਚ ਉਸ ਨੇ ਦੂਜੇ ਦੇਸ਼ਾਂ ਵਿੱਚ ਵੀ ਸ਼ਾਖਾਵਾਂ ਖੋਲ੍ਹ ਲਈਆਂ। ਸਾਲ 1997 ਵਿੱਚ ਰੇਪ ਦੇ ਮਾਮਲੇ ਵਿੱਚ ਉਸ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਤੇ 2011 ਤਕ ਉਹ ਮਰਦੇ ਦਮ ਤਕ ਉਹ ਖ਼ੁਦ ਨੂੰ ਨਿਰਦੋਸ਼ ਹੀ ਦੱਸਦਾ ਰਿਹਾ।

2

ਸਾਲ 2006 ਵਿੱਚ ਜਬਲਪੁਰ ਦੇ ਰਹਿਣ ਵਾਲੇ ਸਵਾਮੀ ਵਿਕਾਸਨੰਦ ਨੂੰ ਨਾਬਾਲਗ਼ਾਂ ਨਾਲ ਬਲਾਤਕਾਰ ਦਾ ਦੋਸ਼ੀ ਪਾਇਆ ਗਿਆ ਸੀ। ਉਸ ਦੇ ਆਸ਼ਰਮ ਵਿੱਚੋਂ ਅਸ਼ਲੀਲ ਫ਼ਿਲਮਾਂ ਵੀ ਮਿਲੀਆਂ ਸਨ ਜੋਂ ਉਸ ਨੇ ਕਥਿਤ ਤੌਰ 'ਤੇ ਨਾਬਾਲਗ਼ ਕੁੜੀਆਂ ਨਾਲ ਬਣਾਈਆਂ ਸਨ।

3

ਇਸ ਤੋਂ ਪਹਿਲਾਂ ਕੇਰਲ ਦੇ ਸੰਤੋਸ਼ ਮਾਧਵਨ ਉਰਫ਼ ਸਵਾਮੀ ਅੰਮ੍ਰਿਤ ਚੈਤੰਨਿਆ ਸਾਲ 2009 ਵਿੱਚ ਦੋ ਨਾਬਾਲਗ਼ ਕੁੜੀਆਂ ਦੇ ਜਿਣਸੀ ਸੋਸ਼ਣ ਦਾ ਦੋਸ਼ੀ ਪਾਇਆ ਗਿਆ ਤੇ ਉਸ ਨੂੰ 16 ਸਾਲ ਦੀ ਸਜ਼ਾ ਸੁਣਾਈ ਗਈ ਸੀ। ਇੱਕ ਐਨਆਰਆਈ ਮਹਿਲਾ ਨੂੰ ਠੱਗਣ ਦੇ ਮਾਮਲੇ ਵਿੱਚ ਇੰਟਰਪੋਲ ਵੱਲੋਂ ਵੀ ਇਸ ਵਿਅਕਤੀ 'ਤੇ ਅਸ਼ਲੀਲ ਵੀਡੀਓ ਬਣਾਉ ਤੇ ਪੈਸਿਆਂ ਦੇ ਲੈਣ ਦੇਣ ਵਿੱਚ ਧੋਖਾਧੜੀ ਦੇ ਵੀ ਇਲਜ਼ਾਮ ਲੱਗੇ ਹਨ।

4

ਸਾਲ 2010 ਵਿੱਚ ਕਰਨਾਟਕ ਤੋਂ ਸਵਾਮੀ ਨਿਤਿਆਨੰਦ ਉਦੋਂ ਸੁਰਖੀਆਂ ਵਿੱਚ ਆ ਗਿਆ ਸੀ ਜਦ ਇੱਕ ਟੀਵੀ ਚੈਨਲ ਇੱਕ ਅਦਾਕਾਰਾ ਨਾਲ ਉਸ ਦਾ ਸੈਕਸ ਟੇਪ ਵਿਖਾਇਆ ਗਿਆ। ਰੇਪ ਤੇ ਜ਼ਮੀਨ ਹੜੱਪਣ ਦੇ ਇਲਜ਼ਾਮ ਵਿੱਚ ਨਿਤਿਆਨੰਦ ਦੋ ਵਾਰ ਜੇਲ੍ਹ ਵੀ ਜਾ ਚੁੱਕਾ ਹੈ। ਮੁਲਜ਼ਮ ਬਾਬਾ 2010 ਵਿੱਚ 53 ਦਿਨ ਜੇਲ੍ਹ ਵਿੱਚ ਰਿਹਾ ਸੀ।

5

ਉੱਥੇ ਸਾਲ 2014 ਵਿੱਚ ਰਾਮਪਾਲ ਨਾਂ ਦੇ ਕਥਿਤ ਬਾਬੇ ਨੇ ਹਿਸਾਰ ਵਿੱਚ ਸਥਿਤ ਸਤਲੋਕ ਆਸ਼ਰਮ ਤੋਂ ਹਰਿਆਣਾ ਪੁਲਿਸ ਨੇ ਪੰਜ ਔਰਤਾਂ ਤੇ 18 ਮਹੀਨੇ ਦੇ ਇੱਕ ਬੱਚੇ ਦੀ ਲਾਸ਼ ਨੂੰ ਬਰਾਮਦ ਕੀਤਾ ਸੀ। ਉਸ ਦੇ ਚੇਲਿਆਂ ਤੇ ਨੀਮ ਫ਼ੌਜੀ ਬਲਾਂ ਦਰਮਿਆਨ ਹੋਈਆਂ ਝੜਪਾਂ ਵਿੱਚ ਛੇ ਲੋਕ ਮਾਰੇ ਗਏ ਸਨ। ਬਾਅਦ ਵਿੱਚ ਰਾਮਪਾਲ ਨੂੰ ਗ੍ਰਿਫਤਾਰ ਕਰ ਲਿਆ ਸੀ।

6

ਰਾਮ ਰਹੀਮ 'ਤੇ ਜ਼ਮੀਨ ਹੜੱਪਣ, ਕਤਲ ਤੇ ਕਈ ਲੋਕਾਂ ਨੂੰ ਨਪੁੰਸਕ ਬਣਾਉਣ ਵਰਗੇ ਇਲਜ਼ਾਮ ਹਨ। ਜਦੋਂ ਰਾਮ ਰਹੀਮ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਤਾਂ ਉਸ ਦੇ ਚੇਲੇ ਹਿੰਸਾ 'ਤੇ ਉੱਤਰ ਆਏ। ਇਸ ਕਾਰਨ ਪੰਜਾਬ ਤੇ ਹਰਿਆਣਾ ਵਿੱਚ ਕੁੱਲ 38 ਲੋਕਾਂ ਦੀ ਮੌਤ ਵੀ ਹੋ ਗਈ ਸੀ। ਪਿਛਲੇ ਸਾਲ ਦਸੰਬਰ ਵਿੱਚ ਦਿੱਲੀ ਵਿੱਚ ਵੀਰੇਂਦਰ ਦੇਵ ਦੀਕਸ਼ਿਤ ਨਾਂ ਦੇ ਬਾਬੇ 'ਤੇ ਕੁੜੀਆਂ ਨਾਲ ਬਲਾਤਕਾਰ ਤੇ ਉਨ੍ਹਾਂ ਨੂੰ ਬੰਧਕ ਬਣਾ ਕੇ ਰੱਖਣ ਦੇ ਇਲਜ਼ਾਮ ਲੱਗੇ ਸਨ। ਇਸ ਤੋਂ ਪਹਿਲਾਂ ਪੁਲਿਸ ਨੇ ਉੱਤਰੀ ਦਿੱਲੀ ਵਿੱਚ ਉਸ ਦੇ ਆਸ਼ਰਮ ਵਿੱਚ ਛਾਪਾ ਮਾਰਿਆਂ ਸੀ ਤਾਂ 100 ਤੋਂ ਜ਼ਿਆਦਾ ਔਰਤਾਂ ਨੂੰ ਛੁਡਵਾਇਆ ਸੀ।

7

ਦੋਵੇਂ ਬੱਚਿਆਂ ਦੇ ਮਾਤਾ-ਪਿਤਾ ਨੇ ਇਲਜ਼ਾਮ ਲਾਇਆ ਸੀ ਕਿ ਉਨ੍ਹਾਂ ਨੂੰ ਆਸਾਰਾਮ ਨੇ ਆਸ਼ਰਮ ਵਿੱਚ ਮਾਰਿਆ ਗਿਆ, ਜਿੱਥੇ ਕਾਲਾ ਜਾਦੂ ਕੀਤਾ ਜਾਂਦਾ ਸੀ। ਸੂਬੇ ਦੀ ਸੀਆਈਡੀ ਨੇ ਸਾਲ 2009 ਵਿੱਚ ਮੌਤਾਂ ਦੇ ਮਾਮਲੇ ਅੰਦਰ ਆਸਾਰਾਮ ਦੇ ਸੱਤ ਚੇਲਿਆਂ ਵਿਰੁੱਧ ਮਾਮਲਾ ਦਰਜ ਕੀਤਾ। ਦੱਸ ਦੇਈਏ ਕਿ ਆਸਾਰਾਮ ਆਸ਼ਰਮ ਬਣਾਉਣ ਲਈ ਸੂਰਤ ਤੇ ਅਹਿਮਦਾਬਾਦ ਵਿੱਚ ਜ਼ਮੀਨ 'ਤੇ ਧੱਕੇ ਨਾਲ ਕਬਜ਼ਾ ਕਰਨ ਦਾ ਵੀ ਮੁਲਜ਼ਮ ਹੈ। ਪਿਛਲੇ ਸਾਲ ਅਗਸਤ ਵਿੱਚ ਇੱਕ ਹੋਰ ਢੋਂਗੀ ਬਾਬਾ ਗੁਰਮੀਤ ਰਾਮ ਰਹੀਮ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਰੇਪ ਦੇ ਮਾਮਲੇ ਵਿੱਚ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ।

8

ਨਾਬਾਲਗ਼ ਕੁੜੀ ਨਾਲ ਬਲਾਤਕਾਰ ਮਾਮਲੇ ਵਿੱਚ ਆਸਾਰਾਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਇੱਕ ਵਾਰ ਫਿਰ ਢੋਂਗੀ ਬਾਬਿਆਂ ਦੀਆਂ ਕਰਤੂਤਾਂ ਦੀਆਂ ਘਟਨਾਵਾਂ ਚਰਚਾ ਦਾ ਵਿਸ਼ਾ ਬਣ ਗਈਆਂ ਹਨ। ਹੱਤਿਆ, ਰੇਪ, ਜ਼ਮੀਨ ਹੜੱਪਣ ਤੇ ਧਨ ਇਕੱਠਾ ਕਰਨ ਵਰਗੇ ਇਲਜ਼ਾਮਾਂ ਵਿੱਚ ਰਹੇ ਢੋਂਗੀ ਬਾਬਿਆਂ ਦੀਆਂ ਕਰਤੂਤਾਂ ਦੀ ਕਹਾਣੀ ਕਾਫੀ ਲੰਮੀ ਹੈ। ਆਸਾਰਾਮ ਨੂੰ ਜਿਸ ਮਾਮਲੇ ਵਿੱਚ ਸਜ਼ਾ ਹੋਈ ਹੈ, ਉਹ ਉਸ ਵਿਰੁੱਧ ਇੱਕ ਹੀ ਮਾਮਲਾ ਨਹੀਂ। ਉਹ ਆਪਣੇ ਜੇਲ੍ਹ ਵਿੱਚ ਬੰਦ ਪੁੱਤਰ ਨਾਰਾਇਣ ਸਾਈਂ ਨਾਲ ਬਲਾਤਕਾਰ ਦੇ ਇੱਕ ਹੋਰ ਮਾਮਲੇ ਵਿੱਚ ਗੁਜਰਾਤ ਵਿੱਚ ਚੱਲ ਰਹੇ ਬਲਾਤਕਾਰ ਦੇ ਇੱਕ ਹੋਰ ਮਾਮਲੇ ਦਾ ਸਾਹਮਣਾ ਕਰ ਰਿਹਾ ਹੈ। ਇੰਨਾ ਹੀ ਨਹੀਂ ਤਿੰਨ ਗਵਾਹਾਂ ਦੇ ਕਤਲ ਵੀ ਹੋ ਗਏ। ਸਾਲ 2008 ਵਿੱਚ ਆਸਾਰਾਮ ਦੇ ਮੋਟੇਰਾ ਸਥਿਤ ਆਸ਼ਰਮ ਵਿੱਚ ਰਹਿਣ ਵਾਲੇ ਦੋ ਬੱਚੇ ਨੇੜੇ ਹੀ ਤਲਹਟੀ ਨਦੀ ਵਿੱਚ ਮਰੇ ਹੋਏ ਪਾਏ ਗਏ।

  • ਹੋਮ
  • Photos
  • ਖ਼ਬਰਾਂ
  • ਆਸਾਰਾਮ ਹੀ ਨਹੀਂ, ਇਨ੍ਹਾਂ ਬਾਬਿਆਂ ਨੇ ਵੀ ਖਾਧੀ ਜੇਲ੍ਹ ਦੀ ਹਵਾ
About us | Advertisement| Privacy policy
© Copyright@2026.ABP Network Private Limited. All rights reserved.