ਚੰਗੇ ਗ੍ਰਹਿਸਥੀ ਜੀਵਨ ਲਈ ਬੈੱਡ 'ਤੇ ਰੱਖੋ ਇਹ ਗੱਲਾਂ
ਜੇਕਰ ਤੁਹਾਡੇ ਸ਼ਰੀਰ 'ਚੋਂ ਬਦਬੂ ਆਉਂਦੀ ਹੈ ਜਾਂ ਫਿਰ ਤੁਸੀਂ ਬਹੁਤ ਜ਼ੋਰ-ਜ਼ੋਰ ਨਾਲ ਘਰਾੜੇ ਮਾਰਦੇ ਹੋ ਤਾਂ ਸਾਵਧਾਨ ਹੋ ਜਾਣਾ ਚਾਹੀਦਾ ਹੈ। ਰੋਜ਼ਾਨਾ ਸ਼ਾਵਰ ਲੈਣ ਦੇ ਬਾਅਦ ਹੀ ਬਿਸਤਰ 'ਚ ਜਾਣਾ ਚਾਹੀਦਾ ਹੈ। ਨਾਲ ਹੀ ਘਰਾੜਿਆਂ ਦੀ ਵੀ ਇਲਾਜ ਕਰਵਾਓ।
ਕਈ ਵਾਰੀ ਮਹਿਲਾਵਾਂ ਆਪਣੀ ਦਿਖ ਨੂੰ ਲੈ ਕੇ ਅਚਾਨਕ ਚਿੰਤਤ ਹੋ ਜਾਂਦੀਆਂ ਹਨ। ਇਸ ਨਾਲ ਸਾਥੀ ਦਾ ਮੂਡ ਖਰਾਬ ਹੋ ਸਕਦਾ ਹੈ। ਲਵਮੇਕਿੰਗ ਸਮੇਂ ਲੁਕਸ ਨੂੰ ਨਜ਼ਰਅੰਦਾਜ਼ ਕਰੋ।
ਸਾਥੀ ਦਾ ਬਹੁਤਾ ਮਜ਼ਾਕ ਉਡਾਉਣਾ ਵੀ ਰਿਸ਼ਤਿਆਂ 'ਚ ਕੜਵਾਹਟ ਲਿਆ ਸਕਦਾ ਹੈ।
ਬਿਸਤਰ 'ਤੇ ਜ਼ੋਰ-ਜ਼ੋਰ ਨਾਲ ਹੱਸਣਾ, ਸਾਥੀ ਦੇ ਕਾਰਨਾਮਿਆਂ ਨੂੰ ਲੈ ਕੇ ਜ਼ੋਰ-ਜ਼ੋਰ ਨਾਲ ਬੋਲਣ ਨਾਲ ਸਾਥੀ ਸ਼ਰਮਸਾਰ ਹੋ ਸਕਦਾ ਹੈ। ਤੁਹਾਡੇ ਨਾਲ ਨਾਰਾਜ਼ ਵੀ ਹੋ ਸਕਦਾ ਹੈ।
ਕਈ ਵਾਰ ਲਵ ਮੇਕਿੰਗ ਦੌਰਾਨ ਤੁਸੀਂ ਸਟ੍ਰੈਸਫੁੱਲ ਹੋ ਜਾਂਦੇ ਹੋ। ਤੁਹਾਡੇ ਦਿਮਾਗ 'ਚ ਬਿੱਲਜ਼, ਜਾਬ ਜਿਹੀਆਂ ਚੀਜ਼ਾਂ ਘੁੰਮਦੀਆਂ ਹਨ ਜੋ ਤੁਹਾਡੇ ਰਿਸ਼ਤੇ ਲਈ ਚੰਗੀਆਂ ਨਹੀਂ ਹਨ।
ਜੇਕਰ ਤੁਸੀਂ ਇੰਟਰਕੋਰਸ ਦੌਰਾਨ ਫੇਕ ਆਰਗੇਜ਼ਮ ਕਰ ਰਹੇ ਹੋ ਜਾਂ ਫਿਰ ਓਵਰਰਿਐਕਟ ਕਰ ਰਹੇ ਹੋ ਤਾਂ ਸੰਭਵ ਹੈ ਕਿ ਤੁਹਾਡੇ ਸਾਥੀ ਨੂੰ ਪਤਾ ਚੱਲ ਜਾਵੇ। ਇਸ ਨਾਲ ਪਾਰਟਨਰ ਦਾ ਮੂਡ ਖਰਾਬ ਹੋ ਸਕਦਾ ਹੈ। ਅਜਿਹੇ 'ਚ ਤੁਹਾਨੂੰ ਆਮ ਵਿਵਹਾਰ ਕਰਨਾ ਚਾਹੀਦਾ ਹੈ।
ਸੈਕਸ ਤੋਂ ਪਹਿਲਾਂ ਤੇ ਬਾਅਦ 'ਚ ਗੱਲ ਕਰਨਾ ਚੰਗਾ ਹੁੰਦਾ ਹੈ ਪਰ ਇੰਟਰਕੋਰਸ ਦੌਰਾਨ ਗੱਲ ਕਰਨਾ ਚੰਗੀ ਆਦਤ ਨਹੀਂ। ਖਾਸ ਤੌਰ 'ਤੇ ਪੁਰਸ਼ ਉਸ ਸਮੇਂ ਕਾਫ਼ੀ ਇਰੀਟੇਟ ਹੋ ਜਾਂਦੇ ਹਨ ਜਦੋਂ ਸੈਕਸ ਦੌਰਾਨ ਵੀ ਮਹਿਲਾਵਾਂ ਚਟਰ-ਪਟਰ ਬੋਲਦੀਆਂ ਰਹਿੰਦੀਆਂ ਹਨ। ਜੇਕਰ ਬੈੱਡ 'ਤੇ ਵੀ ਲਗਾਤਾਰ ਬੋਲਦੇ ਰਹੋ ਤਾਂ ਸੰਭਵ ਹੈ ਤੁਹਾਨੂੰ ਸਾਥੀ ਪਿਆਰ ਕਰਨ ਤੋਂ ਪਹਿਲਾਂ ਹੀ ਸੌਂ ਜਾਵੇ।
ਮਨੁੱਖ ਦੀ ਜ਼ਿੰਦਗੀ 'ਚ ਚੰਗੇ ਮੈਨਰਜ਼ ਦਾ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਚੰਗੇ ਮੈਨਰਜ਼ ਇਨਸਾਨ 'ਚ ਨਹੀਂ ਹੋਣਗੇ ਤਾਂ ਉਸ ਦੀ ਜ਼ਿੰਦਗੀ 'ਚ ਬਹੁਤ ਸਾਰੀਆਂ ਰੁਕਾਵਟਾਂ ਆ ਸਕਦੀਆਂ ਹਨ। ਇਸ ਤਰ੍ਹਾਂ ਇਨਸਾਨ 'ਚ ਬੈੱਡਰੂਮ ਮੈਨਰਜ਼ ਨੂੰ ਫਾਲੋ ਕਰਨਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਆਪਣੀ ਸੈਕਸ ਲਾਈਫ਼ ਮਜ਼ੇਦਾਰ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਬੈੱਡਰੂਮ ਮੈਨਰਜ਼ ਦਾ ਵੀ ਪਤਾ ਹੋਣਾ ਚਾਹੀਦਾ ਹੈ। ਅਸੀਂ ਤੁਹਾਨੂੰ ਕੁਝ ਬੈੱਡਰੂਮ ਮੈਨਰਜ਼ ਦੱਸਦੇ ਹਾਂ ਜਿਨ੍ਹਾਂ ਨਾਲ ਤੁਸੀਂ ਆਪਣੀ ਜ਼ਿੰਦਗੀ ਮਜ਼ੇਦਾਰ ਬਣਾ ਸਕਦੇ ਹੋ।