✕
  • ਹੋਮ

ਬਿਪਾਸ਼ਾ ਨੇ ਮਨਾਇਆ 40ਵਾਂ ਜਨਮ ਦਿਨ

ਏਬੀਪੀ ਸਾਂਝਾ   |  07 Jan 2018 03:12 PM (IST)
ਬਿਪਾਸ਼ਾ ਨੇ ਮਨਾਇਆ 40ਵਾਂ ਜਨਮ ਦਿਨ
1

ਹਿੰਦੀ ਫ਼ਿਲਮ ਇੰਡਸਟਰੀ ਵਿੱਚ ਕਾਮਯਾਬ ਡਰਾਉਣੀਆਂ ਫ਼ਿਲਮਾਂ ਬਣਾਉਣ ਵਾਲੀ ਬਿਪਾਸ਼ਾ ਬਸੁ ਨੇ 7 ਜਨਵਰੀ ਨੂੰ ਆਪਣਾ 40ਵਾਂ ਜਨਮ ਦਿਨ ਮਨਾਇਆ। ਬਿਪਾਸ਼ਾ ਨੇ ਆਪਣਾ ਜਨਮ ਦਿਨ ਪਤੀ ਕਰਨ ਸਿੰਘ ਨਾਲ ਕੁਝ ਖ਼ਾਸ ਤਰੀਕੇ ਨਾਲ ਮਨਾਇਆ।

2

3

ਬਿਪਾਸ਼ਾ ਨੇ ਕਰਨ ਦੇ ਨਾਲ ਹੌਰਰ ਫ਼ਿਲਮ ‘ਅਲੋਨ’ ਵਿਚ ਕੰਮ ਕੀਤਾ ਸੀ। ਇਸ ਤੋਂ ਬਾਅਦ ਉਹ ਕਈ ਥਾਈਂ ਘੁੰਮਦੇ ਨਜ਼ਰ ਆਏ। ਇਸ ਤੋਂ ਬਾਅਦ ਦੋਹਾਂ ਨੇ ਵਿਆਹ ਕਰ ਲਿਆ ਸੀ।

4

ਇੱਕ ਹੋਰ ਵੀਡੀਓ ਵਿੱਚ ਬਿਪਾਸ਼ਾ ਨੇ ਆਪਣੇ ਜਨਮਦਿਨ ਦੀ ਪਾਰਟੀ ਦੇ ਖ਼ਾਸ ਇੰਤਜ਼ਾਮ ਬਾਰੇ ਦੱਸਿਆ। ਬਿਪਾਸ਼ਾ ਨੇ ਕਿਹਾ ਕਿ ਉਨ੍ਹਾਂ ਦੇ ਜਨਮਦਿਨ ਦੀ ਪਾਰਟੀ ਅਸਲ ਵਿੱਚ ਰਾਇਸ ਪਾਰਟੀ ਹੁੰਦੀ ਹੈ ਅਤੇ ਇਸ ਦਿਲ ਉਹ ਖੁੱਲ ਕੇ ਰਾਇਸ ਖਾਉਂਦੀ ਹੈ।

5

ਇਸ ਵੀਡੀਓ ਵਿੱਚ ਬਿਪਾਸ਼ਾ ਬਸੁ ਨੇ ਦੋ ਕੇਕ ਕੱਟੇ। ਬਿਪਾਸ਼ਾ ਕੋਲ ਦੋ ਕੇਕ ਸਨ ਤੇ ਉਹ ਕਨਫਿਊਜ਼ ਸੀ ਕਿ ਕਿਹੜਾ ਕੇਕ ਪਹਿਲਾਂ ਕੱਟਿਆ ਜਾਵੇ। ਬਿਪਾਸ਼ਾ ਅਤੇ ਕਰਨ ਦੋਹਾਂ ਨੇ ਤਸਵੀਰਾਂ ਅਤੇ ਵੀਡੀਓ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੇ ਸਨ।

6

ਆਪਣੇ ਇੰਸਟਾਗ੍ਰਾਮ ਅਕਾਊਟ ‘ਤੇ ਬਿਪਾਸ਼ਾ ਬਸੁ ਨੇ ਪਤੀ ਕਰਨ ਸਿੰਘ ਨਾਲ ਕੇਕ ਕੱਟਦੇ ਦੀ ਵੀਡੀਓ ਸ਼ੇਅਰ ਕੀਤੀ।

7

  • ਹੋਮ
  • Photos
  • ਖ਼ਬਰਾਂ
  • ਬਿਪਾਸ਼ਾ ਨੇ ਮਨਾਇਆ 40ਵਾਂ ਜਨਮ ਦਿਨ
About us | Advertisement| Privacy policy
© Copyright@2026.ABP Network Private Limited. All rights reserved.