ਸਿਵਲ ਸੇਵਾ ਦੀ ਤਿਆਰੀ ’ਚ ਮਿਸ ਯੂਨਿਵਰਸ ਮੁਕਾਬਲੇ ਦੀ ਮਾਡਲ

ਏਬੀਪੀ ਸਾਂਝਾ   |  02 Sep 2018 03:36 PM (IST)
ਸਿਵਲ ਸੇਵਾ ਦੀ ਤਿਆਰੀ ’ਚ ਮਿਸ ਯੂਨਿਵਰਸ ਮੁਕਾਬਲੇ ਦੀ ਮਾਡਲ
1

ਉਸ ਨੇ ਕਿਹਾ ਕਿ ਪਿਛਲੇ 18 ਸਾਲਾਂ ਤੋਂ ਭਾਰਤ ਨੇ ਮਿਸ ਯੂਨਿਵਰਸ ਦਾ ਖ਼ਿਤਾਬ ਨਹੀਂ ਜਿੱਤਿਆ ਇਸ ਲਈ ਉਹ ਇਸ ਮੁਕਾਬਲੇ ਲਈ ਬਹੁਤ ਉਤਸੁਕ ਹੈ। (ਤਸਵੀਰਾਂ: ਫੋਟੋਕਾਰਪ)

2

ਉਸਨੇ ਕਿਹਾ ਕਿ ਹੁਣ ਤਕ ਭਾਰਤ ਦੀ ਪ੍ਰਤੀਨਿਧਤਾ ਕਰ ਚੁੱਕੀਆਂ ਸਾਰੀਆਂ ਸੁੰਦਰੀਆਂ ਉਸ ਦੀ ਪ੍ਰੇਰਣਾ ਹਨ ਪਰ ਉਹ ਲਾਰਾ ਦੱਤਾ ਨੂੰ ਆਪਣਾ ਸਭਤੋਂ ਵਧੀਆ ਮਾਰਗਦਰਸ਼ਕ ਮੰਨਦੀ ਹੈ।

3

13 ਸਾਲ ਦੀ ਉਮਰ ਵਿੱਚ ਉਸਦੀ ਮਾਂ ਦਾ ਦੇਹਾਂਤ ਹੋ ਗਿਆ ਸੀ ਇਸ ਲਈ ਮਾਡਲਿੰਗ ਲਈ ਪਿਤਾ ਨੂੰ ਮਨਾਉਣਾ ਉਸ ਲਈ ਬਹੁਤ ਮੁਸ਼ਕਲ ਸੀ ਪਰ ਹੁਣ ਉਸ ਦੇ ਪਿਤਾ ਨੂੰ ਉਸ ’ਤੇ ਮਾਣ ਹੈ।

4

ਉਸ ਨੇ ਕਿਹਾ ਕਿ ਉਹ ਗੁਜਰਾਤੀ ਪਰਿਵਾਰ ਨਾਲ ਸਬੰਧ ਰੱਖਦੀ ਹੈ। ਇਸ ਲਈ ਮਾਡਲਿੰਗ ਉਸ ਲਈ ਆਸਾਨ ਨਹੀਂ ਹੈ। ਆਪਣੇ ਪਰਿਵਾਰ ਵਿੱਚ ਅਜਿਹਾ ਕਰਨ ਵਾਲੀ ਉਹ ਪਹਿਲੀ ਮੈਂਬਰ ਹੈ।

5

ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਸ਼ੁੱਕਰਵਾਰ ਰਾਤ ਨੇਹਲ ਨੂੰ ਮੁੰਬਈ ਵਿੱਚ ਹੋਏ ਗ੍ਰਾਂਡ ਫਿਨਾਲੇ ਵਿੱਚ ਜੇਤੂ ਐਲਾਨਿਆ ਜਦਕਿ ਮਿਸ ਦਿਵਾ ਯੂਨਿਵਰਸ ਇੰਡੀਆ 2017 ਸ਼ਰਧਾ ਸ਼ਸ਼ਿਧਰ ਨੇ ਐਨਐਸਸੀਆਈ ਡੋਮ ਵਿੱਚ ਉਸ ਨੂੰ ਤਾਜ ਪਹਿਨਾਇਆ। ਨੇਹਲ ਨੂੰ ਸਰੀਰਕ ਕਸਰਤ, ਐਥਲੈਟਿਕਸ, ਡਾਂਸਿੰਗ ਤੇ ਕੁਕਿੰਗ ਪਸੰਦ ਹੈ।

6

ਨੇਹਲ ਨੇ ਆਈਏਐਨਐਸ ਨੂੰ ਕਿਹਾ ਕਿ ਉਹ ਸੁੰਦਰਤਾ ਮੁਕਾਬਲੇ ਬਾਅਦ ਭਾਰਤੀ ਸਿਵਲ ਸੇਵਾ ਵਿੱਚ ਜਾਣ ਦੀ ਤਿਆਰੀ ਸ਼ੁਰੂ ਕਰੇਗੀ ਜੋ ਉਸ ਦਾ ਟੀਚਾ ਹੈ। ਫਿਲਹਾਲ ਉਸ ਦੀ ਬਾਲੀਵੁੱਡ ਵਿੱਚ ਜਾਣ ਦੀ ਕੋਈ ਇੱਛਾ ਨਹੀਂ।

7

ਯਾਮਾਹਾ ਫੈਸਿਨੋ ਮਿਸ ਦਿਵਾ ਮਿਸ ਯੂਨੀਵਰਸ 2018 ਜੇਤੂ ਨੇਹਲ ਨੇ ਕਿਹਾ ਕਿ ਸੁੰਦਰਤਾ ਦੇ ਪਿਛਲੇ ਮੁਕਾਬਲਿਆਂ ਵਾਂਗ ਉਸ ਦੀ ਬਾਲੀਵੁੱਡ ਵਿੱਚ ਜਾਣ ਦੀ ਕੋਈ ਯੋਜਨਾ ਨਹੀਂ।

8

ਬੈਂਕਾਂਕ ਵਿੱਚ ਦਸੰਬਰ ਵਿੱਚ ਹੋਣ ਵਾਲੇ ਮਿਸ ਯੂਨੀਵਰਸ-2018 ਮੁਕਾਬਲੇ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਨ ਜਾ ਰਹੀ ਮੁੰਬਈ ਦੀ ਨੇਹਲ ਚੁਦਾਸਮਾ ਨੇ ਕਿਹਾ ਹੈ ਕਿ ਇਸ ਮੁਕਾਬਲੇ ਮਗਰੋਂ ਉਹ ਸਿਵਲ ਸੇਵਾ ਇਮਤਿਹਾਨ ਦੀ ਤਿਆਰੀ ਕਰੇਗੀ।

  • ਹੋਮ
  • Photos
  • ਮਨੋਰੰਜਨ
  • ਸਿਵਲ ਸੇਵਾ ਦੀ ਤਿਆਰੀ ’ਚ ਮਿਸ ਯੂਨਿਵਰਸ ਮੁਕਾਬਲੇ ਦੀ ਮਾਡਲ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ