ਨਸ਼ੇ ਛੱਡਣ 'ਚ ਸਹਾਇਤਾ ਕਰਨ ਵਾਲੀ ਥੈਰੇਪੀ ਤਿਆਰ
ਖੋਜ ਦੌਰਾਨ ਪਤਾ ਲੱਗਾ ਕਿ ਨਵੀਂ ਥੈਰੇਪੀ ਨਾਲ ਨਸ਼ੀਲੇ ਪਦਾਰਥਾਂ ਦੇ ਆਦੀ ਲੋਕਾਂ ਦੇ ਦਿਮਾਗੀ ਸੰਤੁਲਨ ਨੂੰ ਠੀਕ ਕਰਨ 'ਚ ਮਦਦ ਮਿਲੇਗੀ।
ਖੋਜ 'ਚ ਪਾਇਆ ਗਿਆ ਕਿ ਨਸ਼ੀਲੇ ਪਦਾਰਥਾਂ ਦੇ ਆਦੀ ਲੋਕਾਂ 'ਚ ਸੇਰੋਟੋਨਿਨ 2ਸੀ ਰਿਸੈਪਟਰ ਠੀਕ ਢੰਗ ਨਾਲ ਕੰਮ ਨਹੀਂ ਕਰਦਾ।
ਕਈਆਂ ਨੂੰ ਇਹ ਆਦਤ ਪਹਿਲੀ ਵਾਰ 'ਚ ਹੀ ਪੈ ਜਾਂਦੀ ਹੈ ਤੇ ਇਸ ਆਦਤ ਤੋਂ ਛੁਟਕਾਰਾ ਪਾਉਣਾ ਮੁਸ਼ਕਲ ਹੋ ਜਾਂਦਾ ਹੈ। ਇਨ੍ਹਾਂ ਬਦਲਾਵਾਂ ਲਈ ਸਿਰੋਟੋਨਿਨ ਖਾਸ ਭੂਮਿਕਾ ਨਿਭਾਉਂਦਾ ਹੈ।
ਖੋਜ ਮੁਤਾਬਕ ਇਸ ਨਵੀਂ ਥੈਰੇਪੀ ਦਾ ਜਦੋਂ ਚੂਹਿਆਂ 'ਤੇ ਪਰੀਖਣ ਕੀਤਾ ਗਿਆ ਤਾਂ ਇਸ ਦੇ ਬਿਹਤਰ ਨਤੀਜੇ ਸਾਹਮਣੇ ਆਏ। ਇਸ ਖੋਜ ਨੂੰ ਜਰਨਲ ਆਫ ਮੈਡੀਸਿਨਲ ਕੈਮਿਸਟ੍ਰੀ ਨੇ ਪ੍ਰਕਾਸ਼ਿਤ ਕੀਤਾ ਹੈ। ਜਦੋਂ ਕੋਈ ਵਿਅਕਤੀ ਰੋਜ਼ਾਨਾ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦਾ ਹੈ ਤਾਂ ਉਸਦੇ ਦਿਮਾਗ ਦੀ ਸਥਿਤੀ ਇਸ ਤਰ੍ਹਾਂ ਬਦਲ ਜਾਂਦੀ ਹੈ ਕਿ ਉਹ ਇਨ੍ਹਾਂ ਨਸ਼ਿਆਂ ਦੇ ਸੇਵਨ ਨੂੰ ਛੱਡ ਨਹੀਂ ਪਾਉਂਦਾ।
ਹਾਲ ਹੀ 'ਚ ਹੋਈ ਖੋਜ 'ਚ ਨਸ਼ਿਆਂ ਤੋਂ ਛੁਟਕਾਰਾ ਪਾਉਣ ਲਈ ਇਕ ਥੈਰੇਪੀ ਤਿਆਰ ਕੀਤੀ ਗਈ ਹੈ। ਇਹ ਥੈਰੇਪੀ ਦਿਮਾਗੀ ਸੰਤੁਲਨ ਠੀਕ ਰੱਖਣ 'ਚ ਸਹਾਈ ਸਾਬਿਤ ਹੋ ਸਕਦੀ ਹੈ। ਭਵਿੱਖ 'ਚ ਨਸ਼ੇ ਦੇ ਆਦੀ ਲੋਕਾਂ ਨੂੰ ਠੀਕ ਕਰਨ ਤੇ ਨਸ਼ੇ ਦੇ ਸੇਵਨ ਤੋਂ ਬਚਾਉਣ ਚ ਮਦਦਗਾਰ ਸਾਬਤ ਹੋਵੇਗੀ।