ਵਾਰੇ-ਵਾਰੇ ਜਾਈਏ ਫੈਸ਼ਨਾਂ ਦੇ, ਤਸਵੀਰਾਂ ਵੇਖ ਹਰ ਕਿਸੇ ਨੇ ਇਹੀ ਕਿਹਾ....

ਦਰਅਸਲ ਇਹ ਅਜਿਹੀ ਜੀਨਸ ਹੈ ਜਿਸ ਵਿੱਚ ਮਾਡਲ ਦੀਆਂ ਪੂਰੀਆਂ ਲੱਤਾਂ ਤੇ ਕੂਹਲੇ ਸਾਫ਼ ਨਜ਼ਰ ਆ ਰਹੇ ਹਨ। ਜੀਨਸ ਦੇ ਨਾਮ ਉੱਤੇ ਕਤਰਾਂ ਦਿੱਖ ਰਹੀਆਂ ਸਨ। ਇਸ ਥੋਨਗ ਜੀਨ ਨੂੰ ਜਪਾਨੀ ਬਰਾਂਡ ਥਿਬਾਟ ਨੇ ਲਾਂਚ ਕੀਤਾ ਸੀ।
ਹਾਲਾਂਕਿ ਇਹ ਜੀਨਸ ਸੋਸ਼ਲ ਮੀਡੀਆ ਉੱਤੇ ਕਾਫ਼ੀ ਟਰੋਲ ਹੋਣ ਲੱਗੀ। ਲੋਕ ਇਸ ਦੇ ਡਿਜ਼ਾਈਨ ਨੂੰ ਦੇਖ ਕੇ ਵੱਖ-ਵੱਖ ਤਰ੍ਹਾਂ ਦੇ ਕੁਮੈਂਟ ਕਰਨ ਲੱਗੇ
ਇਸ ਜੀਨਸ ਨੂੰ ਕੁਝ ਦਿਨ ਪਹਿਲਾਂ ਹੀ ਟੋਕੀਓ ਵਿੱਚ ਅਮੇਜ਼ਨ ਫ਼ੈਸ਼ਨ ਵੀਕ ਵਿੱਚ ਪੇਸ਼ ਕੀਤਾ ਗਿਆ। ਇਸ ਜੀਨਸ ਦੇ ਸਾਹਮਣੇ ਆਉਂਦੇ ਹੀ ਲੋਕ ਸਾਰੇ ਡਿਜ਼ਾਈਨ ਭੁੱਲ ਗਏ। ਫਿਰ ਤਾਂ ਸੋਸ਼ਲ ਮੀਡੀਆ ਉੱਤੇ ਇਸ ਦੀਆਂ ਹੀ ਗੱਲਾਂ ਹੋਣ ਲੱਗੀਆਂ।
ਚੰਡੀਗੜ੍ਹ: ਫ਼ੈਸ਼ਨ ਜਗਤ ਵਿੱਚ ਰੋਜ਼ਨਾ ਬਦਲਦਾ ਰਹਿੰਦਾ ਹੈ। ਕਈ ਡਰੈੱਸ ਡਿਜ਼ਾਈਨ ਲਾਂਚ ਤੇ ਰੀਲਾਂਚ ਹੁੰਦੇ ਹਨ। ਇਨ੍ਹਾਂ ਵਿੱਚ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਵੀ ਦੰਗ ਰਹਿ ਜਾਵੋਗੇ। ਇਨ੍ਹਾਂ ਵਿੱਚੋਂ ਇੱਕ ਹੈ ਥੋਨਗ ਜੀਨਸ।
ਟੋਕੀਓ ਵਿੱਚ ਹੋਏ ਅਮੇਜ਼ਨ ਫ਼ੈਸ਼ਨ ਵੀਕ ਵਿੱਚ ਉਂਜ ਤਾਂ ਅਜਿਹੀਆਂ ਕਈ ਚੀਜ਼ਾਂ ਸਨ ਜਿਨ੍ਹਾਂ ਨੇ ਲੋਕਾਂ ਨੂੰ ਕਾਫ਼ੀ ਖਿੱਚਿਆ ਪਰ ਥੋਨਗ ਜੀਨਸ ਨੇ ਸਭ ਨੂੰ ਪਿੱਛੇ ਛੱਡ ਦਿੱਤਾ। ਇਹ ਜੀਨਸ ਸੁਰੱਖੀਆਂ ਬਟੋਰਨ ਲੱਗੀ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਲਾਸਟਿਕ ਜੀਨਸ ਤੇ ਇਸੇ ਤਰ੍ਹਾਂ ਦੀਆਂ ਕਈ ਜੀਨਸ ਲਾਂਚ ਕੀਤੀਆਂ ਜਾ ਚੁੱਕੀਆਂ ਹਨ।
ਇਸ ਤਰ੍ਹਾਂ ਦੀ ਇੱਕ ਜੀਨਸ ਮਡ ਜੀਨਸ ਵੀ ਸੀ ਜਿਸ ਉੱਤੇ ਚਿੱਕੜ ਵਰਗੀ ਗੰਦਗੀ ਦਿੱਸਦੀ ਸੀ।