✕
  • ਹੋਮ

ਆਮਿਰ ਦੀ ਫ਼ਿਲਮ 'ਠੱਗਜ਼ ਆਫ਼ ਹਿੰਦੋਸਤਾਨ' ਨੇ ਰਿਲੀਜ਼ ਤੋਂ ਪਹਿਲਾਂ ਕੀਤਾ ਵੱਡਾ ਕਾਰਨਾਮਾ

ਏਬੀਪੀ ਸਾਂਝਾ   |  12 May 2018 04:58 PM (IST)
ਆਮਿਰ ਦੀ ਫ਼ਿਲਮ 'ਠੱਗਜ਼ ਆਫ਼ ਹਿੰਦੋਸਤਾਨ' ਨੇ ਰਿਲੀਜ਼ ਤੋਂ ਪਹਿਲਾਂ ਕੀਤਾ ਵੱਡਾ ਕਾਰਨਾਮਾ
1

ਮੁੰਬਈ: ਅਦਾਕਾਰ ਆਮਿਰ ਖਾਨ, ਅਮਿਤਾਬ ਬੱਚਨ ਤੇ ਕੈਟਰੀਨਾ ਕੈਫ ਦੀ ਫਿਲਮ ਠੱਗਜ਼ ਆਫ਼ ਹਿੰਦੋਸਤਾਨ ਡਿਜ਼ਿਟਲ ਰੂਪ 'ਚ ਆਈਮੈਕਸ ਫਾਰਮੈਟ 'ਚ ਰਿਲੀਜ਼ ਹੋਵੇਗੀ।

2

ਇਸ ਫਾਰਮੈਟ 'ਚ ਰਿਲੀਜ਼ ਹੋਣ ਜਾ ਰਹੀ ਇਹ ਪੰਜਵੀਂ ਭਾਰਤੀ ਫ਼ਿਲਮ ਹੈ। ਇਸ ਤੋਂ ਪਹਿਲਾਂ ਧੂਮ-3, ਬੈਂਗ-ਬੈਂਗ, ਬਾਹੂਬਲੀ-2 ਤੇ ਪਦਮਾਵਤ ਜਿਹੀਆਂ ਵੱਡੀਆਂ ਫ਼ਿਲਮਾਂ ਰਿਲੀਜ਼ ਹੋ ਚੁੱਕੀਆਂ ਹਨ।

3

ਆਈਮੈਕਸ ਕਾਰਪੋਰੇਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਗ੍ਰੈਗ ਫਾਸਟਰ ਨੇ ਕਿਹਾ ਧੂਮ-3 ਦੀ ਸਫਲਤਾ ਤੋਂ ਬਾਅਦ ਠੱਗਜ਼ ਆਫ਼ ਹਿੰਦੋਸਤਾਨ ਨਾਲ ਯਸ਼ਰਾਜ ਫਿਲਮਜ਼ ਦੇ ਨਾਲ ਸਾਡੀ ਸ਼ਾਨਦਾਰ ਸਾਂਝ ਜਾਰੀ ਹੈ।

4

ਉਨ੍ਹਾਂ ਕਿਹਾ ਕਿ ਦਰਸ਼ਕਾਂ ਨੂੰ ਇਸ ਸ਼ਾਨਦਾਰ ਫ਼ਿਲਮ ਦਾ ਸਭ ਤੋਂ ਬਿਹਤਰ ਅਨੁਭਵ ਕਰਾਉਣ ਲਈ ਸਾਡੇ ਨਾਲ ਦੁਨੀਆ ਦੇ ਮਹਾਨ ਕਲਾਕਾਰਾਂ 'ਚੋਂ ਇਕ ਆਮਿਰ ਖਾਨ ਫਿਰ ਤੋਂ ਜੁੜੇ ਹਨ।

5

ਯਸ਼ਰਾਜ ਫਿਲਮਜ਼ ਦੇ ਮੁਖੀ ਵਿਧਵਾਨੀ ਨੇ ਕਿਹਾ ਕਿ ਠੱਗਜ਼ ਆਫ਼ ਹਿੰਦੋਸਤਾਨ ਬਹੁਤ ਵੱਡੀ ਆਈਮੈਕਸ ਸਕਰੀਨ 'ਤੇ ਰਿਲੀਜ਼ ਹੋਵੇਗੀ। ਵਿਜੇ ਕ੍ਰਿਸ਼ਨ ਆਚਾਰਿਆ ਨਿਰਦੇਸ਼ਿਤ ਫਿਲਮ 'ਚ ਅਭਿਨੇਤਰੀ ਕੈਟਰੀਨਾ ਕੈਫ, ਅਮਿਤਾਬ ਬੱਚਨ ਤੇ ਫਾਤਿਮਾ ਸਨਾ ਸ਼ੇਖ ਹਨ।

  • ਹੋਮ
  • Photos
  • ਖ਼ਬਰਾਂ
  • ਆਮਿਰ ਦੀ ਫ਼ਿਲਮ 'ਠੱਗਜ਼ ਆਫ਼ ਹਿੰਦੋਸਤਾਨ' ਨੇ ਰਿਲੀਜ਼ ਤੋਂ ਪਹਿਲਾਂ ਕੀਤਾ ਵੱਡਾ ਕਾਰਨਾਮਾ
About us | Advertisement| Privacy policy
© Copyright@2026.ABP Network Private Limited. All rights reserved.