✕
  • ਹੋਮ

ਸਲਮਾਨ ਖਾਨ ਦਾ ਦੀਵਾਲੀ ਮੌਕੇ ਪ੍ਰਸ਼ੰਸਕਾਂ ਨੂੰ ਸ਼ਾਨਦਾਰ ਤੋਹਫਾ

ਏਬੀਪੀ ਸਾਂਝਾ   |  18 Oct 2017 01:30 PM (IST)
ਸਲਮਾਨ ਖਾਨ ਦਾ ਦੀਵਾਲੀ ਮੌਕੇ ਪ੍ਰਸ਼ੰਸਕਾਂ ਨੂੰ ਸ਼ਾਨਦਾਰ ਤੋਹਫਾ
1

ਸਲਮਾਨ ਵੱਲੋਂ ਸੋਸ਼ਲ ਮੀਡੀਆ 'ਤੇ ਜਾਰੀ ਕੀਤੇ ਪੋਸਟਰ 'ਚ ਉਹ ਪਿਛਲੀ ਫ਼ਿਲਮ ਦੀ ਹੀ ਦਿੱਖ 'ਚ ਨਜ਼ਰ ਆ ਰਿਹਾ ਹੈ। ਇਹ ‍ਫ਼ਿਲਮ 22 ਦਸੰਬਰ ਨੂੰ ਰਿਲੀਜ਼ ਹੋਵੇਗੀ।

2

ਦੱਸ ਦਈਏ ਕਿ ਫ਼ਿਲਮ ਦੇ ਨਿਰਮਾਤਾਵਾਂ ਨੇ ਸਟੰਟ ਨਿਰਦੇਸ਼ਨ ਟਾਮ ਸਪ੍ਰਥਰਸ ਨੂੰ ਲਿਆ ਹੈ ਜੋ 'ਇੰਸੈਪਸ਼ਨ ਤੇ 'ਦ ਡਾਰਕ ਨਾਈਟ' ਤੋਂ ਆਪਣੇ ਕੰਮ ਦੇ ਲਈ ਜਾਣੇ ਜਾਂਦੇ ਹਨ।

3

'ਟਾਈਗਰ ਜ਼ਿੰਦਾ ਹੈ' 'ਚ ਕੈਟਰੀਨਾ ਕੈਫ ਵੀ ਐਕਸ਼ਨ ਕਰਦੀ ਨਜ਼ਰ ਆਵੇਗੀ। ਕੁਝ ਦਿਨ ਪਹਿਲਾਂ ਕੈਫ ਦੀਆਂ ਟ੍ਰੇਨਿੰਗ ਕਰਦੀ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ। ਫ਼ਿਲਮ ਦੇ ਡਾਇਰੈਕਟਰ ਮੁਤਾਬਕ ਇਸ 'ਚ ਅੰਤਰਰਾਸ਼ਟਰੀ ਪੱਧਰ ਦਾ ਐਕਸ਼ਨ ਦੇਖਣ ਨੂੰ ਮਿਲਣ ਵਾਲਾ ਹੈ।

4

ਪਿਛਲੀ ਫ਼ਿਲਮ ਦੀ ਤਰ੍ਹਾਂ ਇਸ 'ਚ ਵੀ ਜ਼ਬਰਦਸਤ ਐਕਸ਼ਨ ਦੇਖਣ ਨੂੰ ਮਿਲਣ ਵਾਲਾ ਹੈ। ਫ਼ਿਲਮ 'ਚ ਸਲਮਾਨ ਘੋੜਸਵਾਰੀ ਕਰਦਾ ਵੀ ਨਜ਼ਰ ਆਵੇਗਾ। https://www.instagram.com/p/BWmzRxPhQ3Q/?taken-by=aliabbaszafar

5

ਇਹ ‍ਫ਼ਿਲਮ ਡਾਇਰੈਕਟਰ ਕਬੀਰ ਖਾਨ ਦੀ ਪਿਛਲੀ ਫ਼ਿਲਮ 'ਏਕ ਥਾ ਟਾਈਗਰ' ਦਾ ਸੀਕਵਲ ਹੈ। ਫ਼ਿਲਮ 'ਚ ਸਲਮਾਨ ਖਾਨ ਦੇ ਨਾਲ ਅਦਾਕਾਰਾ ਕੈਟਰੀਨਾ ਕੈਫ ਵੀ ਨਜ਼ਰ ਆਉਣ ਵਾਲੀ ਹੈ। ਇਸ ‍ਫ਼ਿਲਮ ਨੂੰ ਡਾਇਰੈਕਟਰ ਅਲੀ ਅੱਬਾਸ ਜਫਰ ਡਾਇਰੈਕਟ ਕਰੇਗਾ।

6

ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਦੀਵਾਲੀ ਦਾ ਸ਼ਾਨਦਾਰ ਤੋਹਫਾ ਦਿੱਤਾ ਹੈ। ਸਲਮਾਨ ਨੇ ਆਪਣੀ ਸਭ ਤੋਂ ਵੱਧ ਇੰਤਜ਼ਾਰ ਕੀਤੇ ਜਾਣ ਵਾਲੀ ਫ਼ਿਲਮ 'ਟਾਈਗਰ ਜ਼ਿੰਦਾ ਹੈ' ਦਾ ਪਹਿਲਾ ਪੋਸਟਰ ਲਾਂਚ ਕਰ ਦਿੱਤਾ ਹੈ।

  • ਹੋਮ
  • Photos
  • ਖ਼ਬਰਾਂ
  • ਸਲਮਾਨ ਖਾਨ ਦਾ ਦੀਵਾਲੀ ਮੌਕੇ ਪ੍ਰਸ਼ੰਸਕਾਂ ਨੂੰ ਸ਼ਾਨਦਾਰ ਤੋਹਫਾ
About us | Advertisement| Privacy policy
© Copyright@2026.ABP Network Private Limited. All rights reserved.