ਟ੍ਰੇਡਮਿੱਲ 'ਤੇ ਦੌੜਦਿਆਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਖਿਆਲ
ਇਸ ਤੋਂ ਇਰਾਵਾ ਪੂਰੀ ਤਰ੍ਹਾਂ ਮਸ਼ੀਨ ਰੁਕਣ 'ਤੇ ਹੀ ਹੇਠਾਂ ਉੱਤਰੋ। ਦੌੜਦੇ ਵੇਲੇ ਸੇਫਟੀ ਬਾਰ ਨੂੰ ਫੜ ਕੇ ਨਾ ਰੱਖੋ।
ਟ੍ਰੇਡਮਿਲ 'ਤੇ ਦੌੜਦੇ ਵੇਲੇ ਜੇਕਰ ਜ਼ਿਆਦਾ ਪਸੀਨਾ ਆਵੇ ਤਾਂ ਥੋੜ੍ਹਾ ਪਾਣੀ ਪੀਂਦੇ ਰਹਿਣਾ ਚਾਹੀਦਾ ਹੈ। ਸ਼ੁਰੂਆਤ 'ਚ ਮਸ਼ੀਨ ਦੀ ਰਫਤਾਰ ਘੱਟ ਹੀ ਰੱਖਣੀ ਚਾਹੀਦੀ ਹੈ।
ਭਾਰ ਘਟਾਉਣ ਲਈ 20 ਮਿੰਟ ਦੌੜਣਾ ਹੀ ਕਾਫੀ ਹੈ। ਟ੍ਰੈਡਮਿਲ 'ਤੇ ਨੰਗੇ ਪੈਰ ਨਾ ਭੱਜੋ। ਪੈਰ ਤਿਲ੍ਹਕਣ ਨਾਲ ਸੱਟ ਲਗ ਸਕਦੀ ਹੈ। ਮਸ਼ੀਨ ਦੀ ਰਫਤਾਰ ਵਧਾਉਣ ਨਾਲ ਧੜਕਣਾਂ ਵੀ ਵੱਧ ਸਕਦੀਆਂ ਹਨ।
ਟ੍ਰੇਡਮਿਲ 'ਤੇ ਦੌੜਣ ਦੇ ਫਾਇਦਿਆਂ 'ਚ ਸੱਭ ਤੋਂ ਖਾਸ ਇਹ ਹੈ ਕਿ ਇਹ ਦਿਲ ਦੀ ਧੜਕਣਾਂ ਨੂੰ ਠੀਕ ਕਰਦੀ ਹੈ। ਇਸ ਨਾਲ ਹਾਰਟ ਅਟੈਕ ਦਾ ਖ਼ਤਰਾ ਬਹੁਤ ਘਟ ਜਾਂਦਾ ਹੈ। ਇਹ ਪੈਰਾਂ ਦੀਆਂ ਪਿੰਜਣੀਆਂ ਨੂੰ ਮਜ਼ਬੂਤ ਕਰਦਾ ਹੈ। ਇਸ 'ਤੇ ਦੌੜਣ ਨਾਲ ਤਣਾਅ ਵੀ ਘਟਦਾ ਹੈ।
ਵਧੇ ਭਾਰ ਨੂੰ ਘੱਟ ਕਰਣ ਲਈ ਅਕਸਰ ਟ੍ਰੇਡਮਿਲ 'ਤੇ ਚੱਲਣ ਅਤੇ ਦੌੜਣ ਦੀ ਸਲਾਹ ਦਿੱਤੀ ਜਾਂਦੀ ਹੈ। ਟ੍ਰੇਡਮਿਲ ਜਿੰਮ 'ਚ ਆਸਾਨੀ ਨਾਲ ਮਿਲਣ ਵਾਲੀ ਇੱਕ ਮਸ਼ੀਨ ਹੈ। ਇਹ ਭਾਰ ਘਟਾਉਣ ਦੇ ਨਾਲ-ਨਾਲ ਫੁਰਤੀ ਵੀ ਲਿਆਉਂਦੀ ਹੈ। ਟ੍ਰੇਡਮਿਲ 'ਤੇ ਦੌੜਣ ਵੇਲੇ ਥੋੜ੍ਹੀ ਸਾਵਧਾਨੀ ਵੀ ਚਾਹੀਦੀ ਹੈ। ਇਨ੍ਹਾਂ ਗੱਲਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ-