✕
  • ਹੋਮ

ਗਰਮੀਆਂ ਵਿੱਚ ਵੀ ਮਹਿਕਦੇ ਰਹਿਣ ਲਈ ਲਾਓ ਇਹ ਪਰਫਿਊਮ

ਏਬੀਪੀ ਸਾਂਝਾ   |  02 Jun 2018 11:59 AM (IST)
ਗਰਮੀਆਂ ਵਿੱਚ ਵੀ ਮਹਿਕਦੇ ਰਹਿਣ ਲਈ ਲਾਓ ਇਹ ਪਰਫਿਊਮ
1

ਪਰਫਿਊਮ ਖਰੀਦਣ ਵੇਲੇ ਵੱਖ-ਵੱਖ ਸੁਗੰਧਾਂ ਵਾਲੇ ਸੈਂਟ ਦੀ ਪਰਖ ਕਰੋ। ਅਜਿਹੇ ਪਰਫਿਊਮ ਦੀ ਚੋਣ ਕਰੋ ਜਿਸ ਦੀ ਖ਼ੁਸ਼ਬੂ ਤੁਹਾਨੂੰ ਚੰਗੀ ਲੱਗੇ ਤੇ ਜੋ ਤਾਜ਼ਗੀ ਮਹਿਸੂਸ ਕਰਾਏ।

2

ਪਰਫਿਊਮ ਬਣਾਉਣ ਵੇਲੇ ਵਰਤੀਆਂ ਗਈਆਂ ਚੀਜ਼ਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਇਹ ਯਕੀਨੀ ਬਣਾਓ ਕਿ ਇਸ ਨੂੰ ਬਣਾਉਣ ਲਈ ਵਰਤੇ ਤੱਤ ਤੁਹਾਡੀ ਚਮੜੀ ਲਈ ਹਾਨੀਕਾਰਕ ਤਾਂ ਨਹੀਂ। ਗਰਮੀਆਂ ’ਚ ਚਮੜੀ ’ਤੇ ਦਾਣੇ ਪੈ ਸਕਦੇ ਹਨ। ਇਸ ਲਈ ਸੋਚ ਸਮਝ ਕੇ ਪਰਫਿਊਮ ਚੁਣੋ।

3

ਪਰਫਿਊਮ ਖਰੀਦਣ ਤੋਂ ਪਹਿਲਾਂ ਇਸ ਦੀ ਜਾਂਚ ਸਟੋਰ ਤੋਂ ਬਾਹਰ ਕਰੋ ਤਾਂ ਜੋ ਏਅਰ ਕੰਡੀਸ਼ਨਿੰਗ ਜਾਂ ਸਟੋਰ ਦਾ ਅਸਰ ਨਾ ਹੋਵੇ। ਪਰਫਿਊਮ ਲਾ ਕੇ ਬਾਹਰ ਜਾਓ ਤੇ ਕੁਝ ਦੇਰ ਲਈ ਇਸ ਦੀ ਵਾਸਤਵਿਕ ਸੁਗੰਧ ਦੀ ਪਰਖ ਕਰੋ।

4

ਜੇ ਤੁਹਾਨੂੰ ਹਲਕੀ ਖੁਸ਼ਬੂ ਵਾਲੇ ਸੈਂਟ ਪਸੰਦ ਹਨ ਤਾਂ ਤੁਸੀਂ ਫੁੱਲਾਂ ਦੀ ਮਹਿਕ ਵਾਲੇ ਪਰਫਿਊਮ ਲਾ ਸਕਦੇ ਹੋ। ਓਸ਼ਨਿਕ, ਮਿੰਟ ਜਾਂ ਸਿਟਰਸੀ ਪਰਫਿਊਮ ਵੀ ਵਰਤਿਆ ਜਾ ਸਕਦਾ ਹੈ। ਇਹ ਤਾਜ਼ਗੀ ਮਹਿਸੂਸ ਕਰਨ ਲਈ ਵਧੀਆ ਹੁੰਦੇ ਹਨ। ਜੇ ਤੁਹਾਨੂੰ ਤੇਜ਼ ਸੁਗੰਧ ਵਾਲੇ ਪਰਫਿਊਮ ਪਸੰਦ ਹਨ ਤਾਂ ਚੰਦਨ ਦੀ ਖੁਸ਼ਬੂ ਵਾਲੇ ਸੈਂਟ ਲਾ ਸਕਦੇ ਹੋ।

5

ਗਰਮੀਆਂ ਲਈ ਅਜਿਹਾ ਪਰਫਿਊਮ ਚੁਣੋ ਜਿਸ ਦੀ ਸੁਗੰਧੀ ਜ਼ਿਆਦਾ ਹੋਵੇ। ਇਸ ਨਾਲ ਤੇਜ਼ ਗਰਮੀ ਤੇ ਪਸੀਨੇ ਵਿੱਚ ਸਰੀਰ ਤੋਂ ਬਦਬੂ ਦੂਰ ਹੋਏਗੀ ਤੇ ਪਰਫਿਊਮ ਦੀ ਖੁਸ਼ਬੂ ਵੀ ਜ਼ਿਆਦਾ ਦੇਰ ਤਕ ਬਣੀ ਰਹੇਗੀ।

6

ਪਰਫਿਊਮ ਖ਼ਰੀਦਣ ਤੋਂ ਪਹਿਲਾਂ ਸਟੋਰ ਤੋਂ ਬਾਹਰ ਇਸ ਦੀ ਖ਼ੁਸ਼ਬੂ ਦੀ ਜਾਂਚ ਕਰੋ ਤਾਂ ਕਿ ਇਸ ’ਤੇ ਸਟੋਰ ਤੇ ਏਅਰ ਕੰਡੀਸ਼ਨਿੰਗ ਦਾ ਅਸਰ ਨਾ ਪਵੇ।

7

ਗਰਮੀਆਂ ਵਿੱਚ ਪਸੀਨੇ ਦੀ ਬਦਬੂ ਤੋਂ ਬਚਣ ਲਈ ਸੈਂਟ ਲਾਉਣਾ ਜ਼ਰੂਰੀ ਹੋ ਜਾਂਦਾ ਹੈ। ਪਰ ਸੈਂਟ ਉਹੀ ਲਓ ਜੋ ਤੁਹਾਡੀ ਚਮੜੀ ਤੇ ਸਖ਼ਸ਼ੀਅਤ, ਦੋਵਾਂ ਨੂੰ ਜਚਦਾ ਹੋਵੇ।

  • ਹੋਮ
  • Photos
  • ਲਾਈਫਸਟਾਈਲ
  • ਗਰਮੀਆਂ ਵਿੱਚ ਵੀ ਮਹਿਕਦੇ ਰਹਿਣ ਲਈ ਲਾਓ ਇਹ ਪਰਫਿਊਮ
About us | Advertisement| Privacy policy
© Copyright@2026.ABP Network Private Limited. All rights reserved.