ਕਾਰ ਦੀ ਮਾਈਲੇਜ ਵਧਾਉਣੀ ਹੈ ਤਾਂ ਵਰਤੋ ਇਹ ਤਰਕੀਬਾਂ
ਕਾਰ ਦੀ ਮਾਈਲੇਜ ਕਾਫੀ ਅਹਿਮ ਹੁੰਦੀ ਹੈ। ਬਿਹਤਰ ਮਾਈਲੇਜ ਵਾਲੀ ਕਾਰ ਨਾਲ ਪੈਸੇ ਤੇ ਤੇਲ, ਦੋਵਾਂ ਦੀ ਬੱਚਤ ਹੁੰਦੀ ਹੈ। ਹਾਲਾਂਕਿ ਆਮਤੌਰ ’ਤੇ ਕਈ ਵਾਰ ਲੋਕ ਅਜਿਹੀ ਲਾਪਰਵਾਹੀ ਵਰਤ ਜਾਂਦੇ ਹਨ ਜਿਸ ਕਰਕੇ ਕਾਰ ਦੀ ਮਾਈਲੇਜ ਘੱਟ ਜਾਂਦੀ ਹੈ। ਅੱਜ ਤੁਹਾਨੂੰ ਕਾਰ ਦੀ ਮਾਈਲੇਜ ਵਧਾਉਣ ਦੇ ਆਸਾਨ ਟਿਪਸ ਬਾਰੇ ਦੱਸਾਂਗੇ।
ਜਦੋਂ-ਜਦੋਂ ਤੁਸੀਂ ਕਾਰ ਨੂੰ ਐਕਸੈਲੇਰੇਟ ਕਰਦੇ ਹੋ ਜਾਂ ਬ੍ਰੇਕ ਲਾਉਂਦੇ ਹੋ ਤਾਂ ਤੁਹਾਡੀ ਕਾਰ ਦਾ ਤੇਲ ਬਲਦਾ ਹੈ। ਜਿੰਨੀ ਤੇਜ਼ੀ ਨਾਲ ਐਕਸੈਲੇਰੇਟ ਕਰਦੇ ਹੋ ਅਤੇ ਇੰਜਣ ’ਤੇ ਦਬਾਅ ਪੈਂਦਾ ਹੈ, ਓਨਾ ਹੀ ਜ਼ਿਆਦਾ ਤੇਲ ਲੱਗਦਾ ਹੈ। ਇਸ ਲਈ ਬ੍ਰੇਕ ਤੇ ਐਕਸੈਲੇਰਟੇ ਦਾ ਇਸਤੇਮਾਲ ਬੇਵਜ੍ਹਾ ਨਾ ਕਰੋ।
ਤੇਲ ਦੀ ਖ਼ਰਚ ਘੱਟ ਕਰਨ ਵਿੱਚ ਕਾਰ ਦੀ ਸਪੀਡ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ। ਕਾਰ ਜਿੰਨੀ ਤੇਜ਼ ਚਲਾਓਗੇ, ਇੰਝਣ ’ਤੇ ਓਨਾ ਜ਼ਿਆਦਾ ਲੋਡ ਪਏਗਾ। ਸਹੀ ਸਪੀਡ ’ਤੇ ਰੱਖ ਕੇ ਤੁਸੀਂ 33 ਫੀਸਦੀ ਤਕ ਤੇਲ ਬਚਾ ਸਕਦੇ ਹੋ।
ਕਾਰ ਦੇ ਟਾਇਰ ਵਿੱਚ ਲੋੜੀਂਦੀ ਹਵਾ ਹੋਣੀ ਚਾਹੀਦੀ ਹੈ। ਜੇ ਟਾਇਰ ਵਿੱਚ ਲੋੜੀਂਦੀ ਹਵਾ ਹੈ ਤਾਂ ਇਸ ਨਾਲ ਕਰੀਬ 3 ਫੀਸਦੀ ਫਿਊਲ ਬਚਾਇਆ ਜਾ ਸਕਦਾ ਹੈ।
ਕਾਰ ਦੇ ਇੰਜਣ ਦੇ ਏਅਰ ਫਿਲਟਰ ਨੂੰ ਚੈਕ ਕਰਾਉਂਦੇ ਰਹਿਣਾ ਚਾਹੀਦਾ ਹੈ। ਗੰਦਾ ਫਿਲਟਰ ਤੁਹਾਡੀ ਜੇਬ੍ਹ ’ਤੇ ਭਾਰੀ ਪੈ ਸਕਦਾ ਹੈ। ਇਸ ਨਾਲ ਇੰਝਣ ਦੀ ਕਾਰਗੁਜ਼ਾਰੀ ’ਤੇ ਅਸਰ ਪੈਂਦਾ ਹੈ ਤੇ ਤੇਲ ਦਾ ਖ਼ਰਚਾ ਵਧਦਾ ਹੈ।