✕
  • ਹੋਮ

ਗਰਮੀਆਂ 'ਚ ਲੂ ਤੇ ਡੀਹਾਈਡ੍ਰੇਸ਼ਨ ਤੋਂ ਬਚਣ ਲਈ ਅਪਣਾਓ ਇਹ ਤਰੀਕੇ

ਏਬੀਪੀ ਸਾਂਝਾ   |  25 May 2018 02:47 PM (IST)
1

ਇਹ ਮਾਹਿਰ ਵੱਲੋਂ ਦੱਸੇ ਗਏ ਸੁਝਾਅ ਹਨ ਪਰ 'ਏਬੀਪੀ ਸਾਂਝਾ' ਇਸਦੀ ਪੁਸ਼ਟੀ ਨਹੀਂ ਕਰਦਾ। ਕਿਸੇ ਵੀ ਸੁਝਾਅ 'ਤੇ ਅਮਲ ਕਰਨ ਤੋਂ ਪਹਿਲਾਂ ਆਪਣੇ ਮਾਹਿਰ ਦੀ ਸਲਾਹ ਜ਼ਰੂਰ ਲੈ ਲਵੋ।

2

ਸਰੀਰ 'ਚ ਪਾਣੀ ਦੀ ਕਮੀ ਪੂਰੀ ਕਰਨ ਲਈ ਦਹੀ ਜਾਂ ਲੱਸੀ ਦਾ ਪ੍ਰਯੋਗ ਕਰਨਾ ਚਾਹੀਦਾ ਹੈ।

3

ਤਰਬੂਜ਼, ਅੰਗੂਰ, ਅਨਾਰ, ਔਲਾ, ਸਟ੍ਰਾਬਰੀ, ਕਕੜੀ, ਪਿਆਜ਼, ਟਮਾਟਰ, ਪਾਲਕ, ਮੂਲੀ ਤੇ ਗਾਜਰ ਆਦਿ ਵੀ ਡੀਹਾਈਡ੍ਰੇਸ਼ਨ ਤੋਂ ਬਚਾਅ ਲਈ ਲਾਹੇਵੰਦ ਹੁੰਦੇ ਹਨ।

4

ਸਰੀਰ ਨੂੰ ਹਾਈਡ੍ਰੇਟ ਰੱਖਣ ਲਈ ਆਪਣੇ ਰੋਜ਼ਾਨਾ ਖਾਣੇ 'ਚ ਜੂਸ ਤੇ ਸਬਜ਼ੀਆਂ ਜ਼ਰੂਰ ਸ਼ਾਮਲ ਕਰੋ।

5

ਜੇਕਰ ਤੁਸੀਂ ਚਾਹੋ ਤਾਂ ਓਆਰਐਸ ਘੋਲ ਬਣਾ ਕੇ ਵੀ ਪੀ ਸਕਦੇ ਹੋ।

6

ਡੀਹਾਈਡ੍ਰੇਸ਼ਨ ਹੋਣ 'ਤੇ ਇੱਕ ਗਲਾਸ ਪਾਣੀ 'ਚ ਚੁਟਕੀ ਨਮਕ ਪਾ ਕੇ ਪੀਣ ਨਾਲ ਰਾਹਤ ਮਿਲਦੀ ਹੈ।

7

ਨਿੰਬੂ ਪਾਣੀ ਡੀਹਾਈਡ੍ਰੇਸ਼ਨ ਤੋਂ ਬਹੁਤ ਬਚਾਅ ਕਰਦਾ ਹੈ ਇਸ ਲਈ ਇੱਕ-ਦੋ ਗਲਾਸ ਨਿੰਬੂ ਪਾਣੀ ਰੋਜ਼ਾਨਾ ਪੀਣਾ ਚਾਹੀਦਾ ਹੈ।

8

ਪੂਰੇ ਦਿਨ 'ਚ 8 ਤੋਂ 10 ਗਲਾਸ ਪਾਣੀ ਪੀਣ ਦੀ ਕੋਸ਼ਿਸ਼ ਕਰੋ।

9

ਡੀਹਾਈਡ੍ਰੇਸ਼ਨ ਤੋਂ ਬਚਣ ਲਈ ਜਿੰਨਾ ਹੋ ਸਕੇ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ।

10

ਗਰਮੀ ਦੇ ਮੌਸਮ ਦੌਰਾਨ ਅਕਸਰ ਲੋਕਾਂ ਨੂੰ ਡੀਹਾਈਡ੍ਰੇਸ਼ਨ ਦੀ ਦਿੱਕਤ ਆਉਂਦੀ ਹੈ। ਡੀਹਾਈਡ੍ਰੇਸ਼ਨ ਨਾਲ ਸਰੀਰ 'ਚ ਪਾਣੀ ਦੀ ਕਮੀ ਹੋਣ ਲੱਗਦੀ ਹੈ। ਡੀਹਾਈਡ੍ਰੇਸ਼ਨ ਦੇ ਲੱਛਣਾਂ ਦੀ ਗੱਲ ਕਰੀਏ ਤਾਂ ਬਹੁਤ ਪਿਆਸ ਲੱਗਦੀ ਹੈ ਤੇ ਨਾਲ ਹੀ ਸਿਰ ਜਾਂ ਸਰੀਰ ਦੇ ਕਈ ਅੰਗਾਂ 'ਚ ਦਰਦ ਹੋਣ ਲੱਗਦਾ ਹੈ। ਇੱਥੋਂ ਤੱਕ ਕਿ ਪਿਸ਼ਾਬ ਦਾ ਰੰਗ ਪੀਲਾ ਹੋਣ ਲੱਗ ਜਾਂਦਾ ਹੈ ਤੇ ਕਈ ਵਾਰ ਕਮਜ਼ੋਰੀ ਕਾਰਨ ਚੱਕਰ ਵੀ ਆਉਣ ਲੱਗਦੇ ਹਨ। ਇੱਥੇ ਨੈਚਰੋਪੈਥੀ ਐਕਸਪਰਟ ਜਾਨਵੀ ਮਿਸਿਕਨ ਕਾਂਬਲੇ ਨੇ ਡੀਹਾਈਡ੍ਰੇਸ਼ਨ ਤੋਂ ਬਚਾਅ ਦੇ ਕੁਝ ਸੁਝਾਅ ਦਿੱਤੇ ਹਨ।

  • ਹੋਮ
  • Photos
  • ਖ਼ਬਰਾਂ
  • ਗਰਮੀਆਂ 'ਚ ਲੂ ਤੇ ਡੀਹਾਈਡ੍ਰੇਸ਼ਨ ਤੋਂ ਬਚਣ ਲਈ ਅਪਣਾਓ ਇਹ ਤਰੀਕੇ
About us | Advertisement| Privacy policy
© Copyright@2026.ABP Network Private Limited. All rights reserved.