'ਕਬਾਲੀ' ਦੀਆਂ 10 ਗੱਲਾਂ ਜੋ ਕਰ ਦੇਣਗੀਆਂ ਫਿਲਮ ਵੇਖਣ ਲਈ ਮਜਬੂਰ
ਸੁਪਰਸਟਾਰ ਰਜਨੀਕਾਂਤ ਦੀ ਫਿਲਮ 'ਕਬਾਲੀ' ਰਿਲੀਜ਼ ਹੋ ਚੁੱਕੀ ਹੈ। ਲੋਕਾਂ ਵਿੱਚ ਫਿਲਮ ਦਾ ਕ੍ਰੇਜ਼ ਇਸ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਦਿੱਖ ਚੁੱਕਿਆ ਸੀ। ਜੇਕਰ ਤੁਸੀਂ ਹਾਲੇ ਵੀ ਇਹ ਸੋਚ ਰਹੇ ਹੋ ਕਿ ਫਿਲਮ ਦੇਖਣ ਜਾਣਾ ਚਾਹੀਦਾ ਹੈ ਜਾਂ ਨਹੀਂ, ਤਾਂ ਇਹ ਜਰੂਰ ਪੜ੍ਹੋ।
ਫਿਲਮ ਵਿੱਚ ਰਜਨੀ ਦਾ ਟਿਪੀਕਲ ਅਕਸ ਨਹੀਂ ਹੈ। ਆਪਣੇ ਅੰਦਾਜ਼ ਲਈ ਮਸ਼ਹੂਰ ਸੁਪਰਸਟਾਰ ਦਾ ਟਿਪੀਕਲ ਅਕਸ ਇਸ ਫਿਲਮ ਵਿੱਚ ਦੇਖਣ ਨੂੰ ਨਹੀਂ ਮਿਲੇਗਾ। ਨਿਰਦੇਸ਼ਕ ਪੀ ਰੰਜੀਤ ਨੇ ਫਿਲਮ ਵਿੱਚ ਸੁਪਰਸਟਾਰ ਰਜਨੀ ਤੋਂ ਜਿਆਦਾ ਉਨ੍ਹਾਂ ਦੀ ਐਕਟਿੰਗ ਨੂੰ ਦਿਖਾਇਆ ਹੈ।
ਫਿਲਮ ਦਾ ਕੋਈ ਟ੍ਰੇਲਰ ਨਹੀਂ। ਇੱਕ ਮਈ ਨੂੰ ਫਿਲਮ ਦੇ ਟੀਜਰ ਤੇ ਆਡੀਓ ਰਿਲੀਜ਼ ਤੋਂ ਬਾਅਦ ਦਰਸ਼ਕਾਂ ਨੂੰ ਇਸ ਫਿਲਮ ਦੇ ਟ੍ਰੇਲਰ ਦਾ ਇੰਤਜਾਰ ਸੀ। ਪਰ ਫਿਲਮ ਦਾ ਟ੍ਰੇਲਰ ਆਇਆ ਹੀ ਨਹੀਂ। ਅਜਿਹਾ ਲੱਗਦਾ ਹੈ ਕਿ ਫਿਲਮ ਨਿਰਮਾਤਾ ਫਿਲਮ ਦਾ ਮਿਸਟ੍ਰੀ ਫੈਕਟਰ ਬਣਾਏ ਰੱਖਣਾ ਚਾਹੁੰਦੇ ਸਨ।
ਕਬਾਲੀ ਮਲੇਸ਼ੀਆ ਤੋਂ ਰਿਲੀਜ਼ ਹੋਣ ਵਾਲੀ ਪਹਿਲੀ ਭਾਰਤੀ ਫਿਲਮ ਹੈ। ਕਬਾਲੀ ਫਿਲਮ ਦੀ ਜ਼ਿਆਦਾਤਰ ਸ਼ੂਟਿੰਗ ਮਲੇਸ਼ੀਆ ਵਿੱਚ ਹੀ ਹੋਈ ਹੈ। ਇਸ ਲਈ ਨਿਰਮਾਤਾ ਨੇ ਫਿਲਮ ਮਲੇਸ਼ੀਆ ਵਿੱਚ ਹੀ ਰਿਲੀਜ਼ ਕਰਨ ਦਾ ਫੈਸਲਾ ਲਿਆ ਸੀ। ਇਸ ਦੇ ਨਾਲ ਇਹ ਮਲੇਸ਼ੀਆ ਵਿੱਚ ਰਿਲੀਜ਼ ਹੋਣ ਵਾਲੀ ਇਹ ਪਹਿਲੀ ਭਾਰਤੀ ਫਿਲਮ ਹੈ। ਇਹ ਫਿਲਮ ਜਾਪਾਨੀ ਤੇ ਚਾਇਨੀਜ਼ ਵਰਜਨ ਵਿੱਚ ਵੀ ਰਿਲੀਜ਼ ਹੋਵੇਗੀ।
ਫਿਲਮ ਵਿੱਚ 15 ਮਿੰਟ ਬਾਅਦ ਦਿਖਣਗੇ ਰਜਨੀਕਾਂਤ। ਰਜਨੀ ਦੇ ਦਰਸ਼ਕਾਂ ਲਈ ਇਹ ਬੁਰੀ ਖ਼ਬਰ ਹੈ ਕਿ ਫਿਲਮ ਵਿੱਚ ਰਜਨੀ ਫਿਲਮ ਸ਼ੁਰੂ ਹੋਣ ਤੋਂ 15 ਮਿੰਟ ਬਾਅਦ ਨਜ਼ਰ ਆਉਣਗੇ। 1991 ਦੀ ਫਿਲਮ ਤਲਪਤੀ ਤੋਂ ਬਾਅਦ ਇਹ ਪਹਿਲੀ ਫਿਲਮ ਹੈ ਜਿਸ ਵਿੱਚ ਰਜਨੀ ਦੀ ਐਂਟਰੀ ਲੇਟ ਹੈ।
ਕਬਾਲੀ ਇੱਕ ਸੱਚੀ ਕਹਾਣੀ ਹੈ। ਕਬਾਲੀ ਦੀ ਸ਼ੂਟਿੰਗ ਵੇਲੇ ਤੋਂ ਹੀ ਲੋਕਾਂ ਦੇ ਮਨ ਵਿੱਚ ਇਹ ਖਿਆਲ ਸੀ ਕਿ ਕੀ ਇਹ ਫਿਲਮ ਕਿਸੇ ਡਾਨ ਦੀ ਸੱਚੀ ਕਹਾਣੀ ਹੈ। ਤੁਹਾਨੂੰ ਦੱਸ ਦਈਏ ਕਿ ਇਹ ਫਿਲਮ ਚੇਨਈ ਦੇ ਮਇਲਾਪੋਰ ਦੇ ਰੀਅਲ ਲਾਇਫ ਗੈਂਗਸਟਰ ਕਬਾਲੀਸ਼ਵਰਮ ਦੇ ਜੀਵਨ ਤੇ ਆਧਾਰਤ ਹੈ।
ਕਬਾਲੀ ਦਾ ਸਹਿਰਾ ਸੌਂਦਰਿਆ ਰਜਨੀਕਾਂਤ ਨੂੰ ਜਾਂਦਾ ਹੈ। ਰਜਨੀਕਾਂਤ ਨੇ ਨਿਰਦੇਸ਼ਕ ਪੀ ਰੰਜੀਤ ਦੀ ਆਖਰੀ ਫਿਲਮ ਮਦਰਾਸ ਦੀ ਸ਼ਲਾਘਾ ਕੀਤੀ ਸੀ। ਇਸ ਦੇ ਬਾਅਦ ਹੀ ਰਜਨੀਕਾਂਥ ਦੀ ਧੀ ਸੌਂਦਰਿਆ ਨੇ ਪੀ ਰੰਜੀਤ ਨੂੰ ਰਜਨੀਕਾਂਤ ਨਾਲ ਫਿਲਮ ਬਣਾਉਣ ਲਈ ਕਿਹਾ ਸੀ।
ਕਬਾਲੀ ਇੱਕ ਬਿਲਕੁਲ ਅਲੱਗ ਫਿਲਮ ਹੋ ਸਕਦੀ ਸੀ। ਕਬਾਲੀ ਫਿਲਮ ਦੇ ਡਾਇਰੈਕਟਰ ਪੀ ਰੰਜੀਤ, ਰਜਨੀਕਾਂਤ ਤੇ ਉਨ੍ਹਾਂ ਦੀ ਕੁੜੀ ਨੂੰ ਦੋ ਵੱਖ ਸਕ੍ਰਿਪਟਾਂ ਦੇ ਨਾਲ ਮਿਲੇ ਸਨ। ਇੱਕ ਗੈਂਗਸਟਰ ਦੀ ਕਹਾਣੀ ਸੀ ਤੇ ਦੂਜੀ ਇੱਕ ਸੂਪਰਨੈਚੂਰਲ। ਰਜਨੀਕਾਂਤ ਨੇ ਗੈਂਗਸਟਰ ਵਾਲੀ ਸਕ੍ਰਿਪਟ ਦੀ ਚੋਣ ਕੀਤੀ, ਨਹੀਂ ਤਾਂ ਕਬਾਲੀ ਦੀ ਕਹਾਣੀ ਕੁਝ ਹੋਰ ਹੋਣੀ ਸੀ।
ਰਜਨੀਕਾਂਤ ਨੇ 2 ਸਾਲਾਂ ਬਾਅਦ ਨਵੀਂ ਟੀਮ ਨਾਲ ਕੰਮ ਕੀਤਾ। ਰਜਨੀਕਾਂਤ ਨੇ ਹਮੇਸ਼ਾ ਇੰਡਸਟਰੀ ਦੇ ਮੰਨੇ-ਪ੍ਰਮਨੇ ਡਾਇਰੈਕਟਰ, ਅਦਾਕਾਰਾ ਤੇ ਕਰੂ ਨਾਲ ਕੰਮ ਕੀਤਾ ਹੈ ਪਰ ਫਿਲਮ ਕਬਾਲੀ ਵਿੱਚ ਰਜਨੀ ਨੇ ਇਹ ਟ੍ਰੈਂਡ ਤੋੜਦੇ ਹੋਏ ਨਵੀਂ ਟੀਮ ਨਾਲ ਕੰਮ ਕੀਤਾ ਹੈ।
'ਕਬਾਲੀ' ਰਜਨੀਕਾਂਤ ਦੀ ਇਕੱਲੀ ਅਜਿਹੀ ਫਿਲਮ ਹੈ, ਜਿਸ ਵਿੱਚ ਐਸ.ਪੀ. ਬਾਲਾ ਸੁਬਰਮਨੀਅਮ ਨੇ ਗਾਣਾ ਨਹੀਂ ਗਾਇਆ। 1992 ਵਿੱਚ ਪਾਂਡੀਅਨ ਦੀ ਰਿਲੀਜ਼ ਤੋਂ ਬਾਅਦ ਗਾਇਕ ਬਾਲਾ ਸੁਬਰਮਨੀਅਮ ਨੇ ਰਜਨੀ ਦੀ ਹਰ ਫਿਲਮ ਲਈ ਇੱਕ ਗਾਣਾ ਜ਼ਰੂਰ ਗਾਇਆ ਹੈ ਪਰ 24 ਸਾਲਾਂ ਵਿੱਚ ਕਬਾਲੀ ਰਜਨੀਕਾਂਤ ਦੀ ਪਹਿਲੀ ਫਿਲਮ ਹੈ ਜਿਸ ਵਿੱਚ ਬਾਲਾਸੁਬਰਮਨੀਅਮ ਨੇ ਗਾਣਾ ਨਹੀਂ ਗਾਇਆ।
ਨੇਰੁੱਪਾ ਡਾ ਨੂੰ ਸਿਰਫ 20 ਮਿੰਟ ਵਿੱਚ ਲਿਖਿਆ ਗਿਆ। 'ਕਬਾਲੀ' ਫਿਲਮ ਦੇ ਇਸ ਸੁਪਰਹਿੱਟ ਗਾਣੇ ਨੇ ਪੂਰੇ ਦੇਸ਼ ਵਿੱਚ ਤਹਿਕਲਾ ਮਚਾ ਰੱਖਿਆ ਹੈ ਪਰ ਆਪ ਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਗਾਣੇ ਦੇ ਬੋਲ ਨੂੰ ਅਰੁਣਰਾਜਾ ਕਾਮਰਾਜ ਨੇ ਸਿਰਫ 20 ਮਿੰਟ ਵਿੱਚ ਲਿਖਿਆ ਹੈ।
ਸੁਪਰਸਟਾਰ ਰਜਨੀਕਾਂਤ ਦੀ ਫਿਲਮ 'ਕਬਾਲੀ' ਰਿਲੀਜ਼ ਹੋ ਚੁੱਕੀ ਹੈ। ਲੋਕਾਂ ਵਿੱਚ ਫਿਲਮ ਦਾ ਕ੍ਰੇਜ਼ ਇਸ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਦਿੱਖ ਚੁੱਕਿਆ ਸੀ। ਜੇਕਰ ਤੁਸੀਂ ਹਾਲੇ ਵੀ ਇਹ ਸੋਚ ਰਹੇ ਹੋ ਕਿ ਫਿਲਮ ਦੇਖਣ ਜਾਣਾ ਚਾਹੀਦਾ ਹੈ ਜਾਂ ਨਹੀਂ, ਤਾਂ ਇਹ ਜਰੂਰ ਪੜ੍ਹੋ।