ਮਾਈਲੇਜ਼ ਦੇ ਹਿਸਾਬ ਨਾਲ ਸਭ ਤੋਂ ਵਧੀਆ 4 ਡੀਜ਼ਲ ਕਾਰਾਂ, ਜਾਣੋ ਪੂਰਾ ਵੇਰਵਾ
ਮਾਰੂਤੀ ਸਵਿਫਟ ਏਐਮਟੀ- ਸਵਿਫਟ ਦੇ ਡੀਜ਼ਲ ਇੰਝਣ ਵਿੱਚ ਕੰਪਨੀ ਨੇ ਪਹਿਲੀ ਵਾਰ ਏਐਮਟੀ ਗੀਅਰਬਾਕਸ ਦਾ ਵਿਕਲਪ ਸ਼ਾਮਲ ਕੀਤਾ ਹੈ। ਇਸ ਵਿੱਚ 1.3 ਲੀਟਰ ਦਾ ਇੰਝਣ ਲੱਗਾ ਹੈ ਜੋ 83 ਪੀਐਸ ਦੀ ਪਾਵਰ ਤੇ 190 ਐਨਐਮ ਦਾ ਟਾਰਕ ਦਿੰਦਾ ਹੈ। ਇਹ 19.27 ਦੀ ਸਿਟੀ ਮਾਈਲੇਜ, 22.21 ਦੀ ਹਾਈਵੇ ਤੇ 19.93 ਕਿਲੋਮੀਟਰ ਪ੍ਰਤੀ ਲੀਟਰ ਦੀ ਔਸਤ ਮਾਈਲੇਜ ਦਿੰਦੀ ਹੈ। ਇਸ ਦੀ ਕੀਮਤ 8.76 ਲੱਖ ਰੁਪਏ ਹੈ।
Download ABP Live App and Watch All Latest Videos
View In Appਹੁੰਡਈ ਗਰਾਂਡ ਆਈ- ਇਸ ਕਾਰ ਵਿੱਚ 1.2 ਲੀਟਰ ਦਾ ਇੰਝਣ ਲੱਗਾ ਹੈ ਜੋ 75 ਪੀਐਸ ਦੀ ਪਾਵਰ ਤੇ 190 ਐਨਐਮ ਦਾ ਟਾਰਕ ਦਿੰਦਾ ਹੈ। ਇਹ 19.10 ਦੀ ਸਿਟੀ ਮਾਈਲੇਜ, 22.19 ਦੀ ਹਾਈਵੇ ਤੇ 19.78 ਕਿਲੋਮੀਟਰ ਪ੍ਰਤੀ ਲੀਟਰ ਦੀ ਔਸਤ ਮਾਈਲੇਜ ਦਿੰਦੀ ਹੈ। ਇਸ ਦੀ ਕੀਮਤ 6.07 ਤੋਂ 7.50 ਲੱਖ ਰੁਪਏ ਹੈ।
ਹੌਂਡਾ ਅਮੇਜ਼ ਸੀਵੀਟੀ- ਇਸ ਕਾਰ ਵਿੱਚ ਵੀ 1.5 ਲੀਟਰ ਦਾ ਡੀਜ਼ਲ ਇੰਝਣ ਲੱਗਾ ਹੈ। ਇਸ ਦੀ ਪਾਵਰ 80 ਪੀਐਸ ਹੈ। ਜੇ ਤੁਸੀਂ ਇਸ ਕਾਰ ਨੂੰ ਹੌਲੀ ਚਲਾਉਂਦੇ ਹੋ ਤਾਂ ਇਹ ਕਾਪੀ ਸਮੂਦ ਚੱਲਦੀ ਹੈ। ਤੇਜ਼ ਰਫ਼ਤਾਰ ਵਿੱਚ ਸੀਵੀਟੀ ਗੀਅਰਬਾਕਸ ਅਜਿਹਾ ਮਹਿਸੂਸ ਕਰਵਾਉਂਦਾ ਹੈ ਕਿ ਮੈਨੁਅਲ ਵਰਸ਼ਨ ਦੇ ਮੁਕਾਬਲੇ ਇਸ ਵਿੱਚ ਪਾਵਰ ਤੇ ਟਾਰਕ ਘੱਟ ਹੈ। ਇਹ 19.28 ਦੀ ਸਿਟੀ ਮਾਈਲੇਜ, 22.63 ਦੀ ਹਾਈਵੇ ਤੇ 20.02 ਕਿਲੋਮੀਟਰ ਪ੍ਰਤੀ ਲੀਟਰ ਦੀ ਔਸਤ ਮਾਈਲੇਜ ਦਿੰਦੀ ਹੈ। ਇਸ ਦੀ ਕੀਮਤ 8.50 ਤੋਂ 9.1 ਲੱਖ ਰੁਪਏ ਹੈ।
ਹੌਂਡਾ ਅਮੇਜ਼ ਐਮਟੀ- ਇਸ ਤੋਂ ਬਾਅਦ ਹੌਂਡਾ ਅਮੇਜ਼ ਐਮਟੀ ਦਾ ਨੰਬਰ ਆਉਂਦਾ ਹੈ। ਇਸ ਵਿੱਚ 1.5 ਲੀਟਰ ਦਾ ਡੀਜ਼ਲ ਇੰਝਣ ਲੱਗਿਆ ਹੈ। ਇਸ ਦੀ ਪਾਵਰ 100 ਪੀਐਸ ਤੇ ਟਾਰਕ 200 ਐਨਐਮ ਹੈ। ਆਟੋਮੈਟਿਕ ਦੇ ਮੁਕਾਬਲੇ ਮੈਨੁਅਲ ਵਰਸ਼ਨ 20 ਪੀਐਸ ਦੀ ਜ਼ਿਆਦਾ ਪਾਵਰ ਤੇ 40 ਐਨਐਮ ਦਾ ਜ਼ਿਆਦਾ ਟਾਰਕ ਦਿੰਦਾ ਹੈ। ਮਾਈਲੇਜ ਦੇ ਮਾਮਲੇ ’ਚ ਵੀ ਮੈਨੁਅਲ ਵਰਸ਼ਨ ਅੱਗੇ ਹੈ। ਇਹ 19.69 ਦੀ ਸਿਟੀ ਮਾਈਲੇਜ, 23.37 ਦੀ ਹਾਈਵੇ ਤੇ 20.5 ਕਿਲੋਮੀਟਰ ਪ੍ਰਤੀ ਲੀਟਰ ਦੀ ਔਸਤ ਮਾਈਲੇਜ ਦਿੰਦੀ ਹੈ। ਇਸ ਦੀ ਕੀਮਤ 6.90 ਤੋਂ 8.78 ਲੱਖ ਰੁਪਏ ਹੈ।
ਮਾਰੂਤੀ ਸਵਿਫਟ ਐਮਟੀ- ਸਭ ਤੋਂ ਵੱਧ ਮਾਈਲੇਜ਼ ਦੇਣ ਵਾਲੀਆਂ ਗੱਡੀਆਂ ਦੀ ਸੂਚੀ ਵਿੱਚ ਸਵਿਫਟ ਐਮਟੀ ਸਭ ਤੋਂ ਮੋਹਰੀ ਕਾਰ ਹੈ। ਇਸ ਦੀ ਮਾਈਲੇਜ਼ ਡੀਜ਼ਲ ਐਮਟੀ ਤੋਂ 1.65 ਕਿਲੋਮੀਟਰ ਪ੍ਰਤੀ ਲੀਟਰ ਜ਼ਿਆਦਾ ਹੈ। ਇਸ ਵਿੱਚ 1.3 ਲੀਟਰ ਦਾ ਇੰਜਣ ਲੱਗਿਆ ਹੈ ਜੋ 83 ਪੀਐਸ ਦੀ ਪਾਵਰ ਤੇ 190 ਐਨਐਮ ਦਾ ਟਾਰਕ ਦਿੰਦਾ ਹੈ। ਇਹ 19.74 ਦੀ ਸਿਟੀ ਮਾਈਲੇਜ, 27.38 ਦੀ ਹਾਈਵੇ ਤੇ 21.22 ਕਿਲੋਮੀਟਰ ਪ੍ਰਤੀ ਲੀਟਰ ਦੀ ਔਸਤ ਮਾਈਲੇਜ ਦਿੰਦੀ ਹੈ। ਇਸ ਦੀ ਕੀਮਤ 5.99 ਲੱਖ ਤੋਂ 8.29 ਲੱਖ ਰੁਪਏ ਹੈ।
ਚੰਡੀਗੜ੍ਹ: ਕਾਰਾਂ ਦੀ ਗੱਲ ਕੀਤੀ ਜਾਏ ਤਾਂ ਇਸ ਦੀ ਮਾਈਲੇਜ਼ ਬੇਹੱਦ ਮਹੱਤਵਪੂਰਨ ਮੰਨੀ ਜਾਂਦੀ ਹੈ। ਅੱਜ ਉਨ੍ਹਾਂ ਪੰਜ ਡੀਜ਼ਲ ਕਾਰਾਂ ਦੀ ਜਾਣਕਾਰੀ ਸਾਂਝੀ ਕਰਾਂਗੇ ਜਿਨ੍ਹਾਂ ਰੋਡ ਟੈਸਟ ਵਿੱਚ ਸਭ ਤੋਂ ਵੱਧ ਮਾਈਲੇਜ਼ ਦਿੱਤੀ।
- - - - - - - - - Advertisement - - - - - - - - -