✕
  • ਹੋਮ

ਮੁੱਕਿਆ ਡੀਜ਼ਲ-ਪੈਟਰੋਲ ਦਾ ਦੌਰ, ਹੁਣ ਇਲੈਕਟ੍ਰੋਨਿਕ ਕਾਰਾਂ ਦੀ ਚੜ੍ਹਾਈ, ਹੁੰਡਾਈ ਕੋਨਾ ਤੋਂ ਇਹ ਕਾਰਾਂ ਕਰਨਗੀਆਂ ਧਮਾਕਾ

ਏਬੀਪੀ ਸਾਂਝਾ   |  15 Jul 2019 01:36 PM (IST)
1

Renault City K-ZE 7 ਲੱਖ ਦੀ ਕੀਮਤ ਵਾਲੀ ਇਲੈਕਟ੍ਰੋਨਿਕ ਕਾਰ ਜਲਦੀ ਭਾਰਤੀ ਬਾਜ਼ਾਰ ‘ਚ ਪੇਸ਼ ਕਰੇਗੀ। ਇਸ ਹੈਚਬੈਕ ‘ਚ 250 ਕਿਮੀ ਦਾ ਰੇਂਜ ਮਿਲੇਗਾ। ਇਸ ਨੂੰ ਇੱਕ ਵਾਰ ਚਾਰਜ ਕਰਨ ਨਾਲ ਕਾਰ 250 ਕਿਮੀ ਤਕ ਦਾ ਸਫਰ ਤੈਅ ਕਰੇਗੀ। ਇਸ ਕਾਰ ‘ਚ ਮਲਟੀਪਲ ਚਾਰਜ਼ਿੰਗ ਮੋਡਜ਼ ਦਿੱਤੇ ਗਏ ਹਨ। ਕਾਰ 80 ਫੀਸਦ ਚਾਰਜ ਹੋਣ ਲਈ 50 ਮਿੰਟ ਤਕ ਦਾ ਸਮਾਂ ਲਵੇਗੀ ਜਦਕਿ ਇਸ ਨੂੰ ਫੁੱਲ ਚਾਰਜ ਹੋਣ ਲਈ ਚਾਰ ਘੰਟੇ ਤਕ ਦਾ ਸਮਾਂ ਲੱਗੇਗਾ।

2

ਮਾਰੂਤੀ ਸਜ਼ੂਕੀ ਨੇ ਪਹਿਲਾਂ ਹੀ ਇਲੈਕਟ੍ਰੋਨਿਕ ਕਾਰ ‘ਤੇ ਆਧਾਰਤ WagonR ਦੀ ਦੇਸ਼ ‘ਚ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ। ਕੰਪਨੀ ਨੇ ਦੇਸ਼ ‘ਚ ਬੈਟਰੀ ਪਲਾਂਟ ਦਾ ਐਲਾਨ ਕਰ ਦਿੱਤਾ ਹੈ। ਇਸ ‘ਚ ਕੰਪਨੀ 2020 ਤੋਂ ਕੰਪਨੀ ਲਿਥੀਅਮ ਆਯਨ ਬੈਟਰੀ ਨੂੰ ਬਣਾਉਣਾ ਸ਼ੁਰੂ ਕਰੇਗੀ। ਕਾਰ 80 ਫੀਸਦ ਚਾਰਜ ਹੋਣ ਲਈ ਸਿਰਫ 40 ਮਿੰਟ ਦਾ ਸਮਾਂ ਲਵੇਗੀ। ਕੰਪਨੀ ਇਸ ਦੀ ਕੀਮਤ 8 ਲੱਖ ਰੁਪਏ ਤੋਂ ਸ਼ੁਰੂ ਹੋਵੇਗੀ।

3

ਮਹਿੰਦਰਾ ਐਂਡ ਮਹਿੰਦਰਾ ਆਪਣੀ ਇਲੈਕਟ੍ਰੋਨਿਕ KUV100 ਨੂੰ ਅਗਲੇ ਸਾਲ ਜਾਂ 2019 ਦੇ ਆਖਰ ਤਕ ਲੌਂਚ ਕਰੇਗੀ। ਮਹਿੰਦਰਾ ਨੇ ਇਸ ‘ਚ 41 ਹਾਰਸਪਾਵਰ ਦਾ ਈ-ਵੈਰਿਟੋ ਇੰਜਨ ਦਿੱਤਾ ਹੈ। ਗਾਹਕਾਂ ਨੂੰ eKUV100 ‘ਚ 140 ਕਿਮੀ ਦੀ ਰੇਂਜ ਮਿਲੇਗੀ ਤੇ ਹੋਰ ਵੀ ਕਈ ਫੀਚਰਸ ਮਿਲਣਗੇ। ਇਸ ਦੀ ਕੀਮਤ 10 ਲੱਖ ਰੁਪਏ ਤੋ ਸ਼ੁਰੂ ਹੋ ਸਕਦੀ ਹੈ।

4

ਭਾਰਤ ‘ਚ ਆਪਣੀ ਪਹਿਲੀ ਕਾਰ ਹੈਕਟਰ ਲੌਂਚ ਕਰਨ ਵਾਲੀ ਕੰਪਨੀ ਐਮਜੀ ਵੀ ਆਪਣੀ ਇਲੈਕਟ੍ਰੋਨਿਕ ਕਾਰ MG eZS ਦੀ ਮੈਨੂਫੈਕਚਰਿੰਗ ਗੁਜਰਾਤ ਪਲਾਂਟ ‘ਚ ਕਰੇਗੀ। ਇਸ ਨੂੰ ਭਾਰਤ ‘ਚ ਦਸੰਬਰ ਤਕ ਲੌਂਚ ਕਰ ਦਿੱਤਾ ਜਾਵੇਗਾ। ਕੰਪਨੀ ਦੀ ਕਾਰ ਦੀ ਕੀਮਤ 25 ਲੱਖ ਰੁਪਏ ਤੋਂ ਸ਼ੁਰੂ ਹੋ ਸਕਦੀ ਹੈ। ਇਸ ‘ਚ 147.5ਬੀਐਚਪੀ ਦੀ ਪਾਵਰ ਵਾਲੀ ਬੈਟਰੀ ਦਿੱਤੀ ਜਾਵੇਗੀ ਜਿਸ ਦੀ ਰੇਂਜ ਸਿੰਗਲ ਚਾਰਜ ‘ਚ 428 ਕਿਮੀ ਹੋਵੇਗੀ।

5

ਔਡੀ ਆਪਣੀ ਇਲੈਕਟ੍ਰੋਨਿਕ ਕਾਰ e-tron ਭਾਰਤ ‘ਚ ਪੇਸ਼ ਕਰ ਚੁੱਕੀ ਹੈ। ਇਸ ਨੂੰ ਅਗਲੇ 1-2 ਮਹੀਨੇ ‘ਚ ਲੌਂਚ ਕੀਤਾ ਜਾ ਸਕਦਾ ਹੈ। ਇਸ ਦੀ ਅੰਦਾਜਨ ਕੀਮਤ 50 ਲੱਖ ਰੁਪਏ ਤਕ ਹੋ ਸਕਦੀ ਹੈ ਜਿਸ ‘ਚ ਟੌਪ ਸਪੀਡ 200 ਕਿਮੀ ਹੋਵੇਗੀ।

6

ਦੇਸ਼ ਦੀ ਸਭ ਤੋਂ ਪਹਿਲੀ ਪਾਵਰਫੁੱਲ ਇਲੈਕਟ੍ਰੋਨਿਕ ਕਾਰ ਹੁੰਡਾਈ ਕੋਨਾ ਲੌਂਚ ਹੋ ਚੁੱਕੀ ਹੈ। ਇਸ ਦੀ ਸ਼ੁਰੂਆਤੀ ਕੀਮਤ 25.30 ਲੱਖ ਰੁਪਏ ਰੱਖੀ ਹੋਈ ਹੈ। ਇਸ ਤੋਂ ਬਾਅਦ ਭਾਰਤੀ ਬਾਜ਼ਾਰ ਵਿੱਚ ਕਈ ਕੰਪਨੀਆਂ ਦੀਆਂ ਇਲੈਕਟ੍ਰੋਨਿਕ ਕਾਰਾਂ ਲੌਂਚ ਹੋਣੀਆਂ ਹਨ। ਇਨ੍ਹਾਂ ਦੀ ਜਾਣਕਾਰੀ ਅੱਗੇ ਹੈ।

  • ਹੋਮ
  • Photos
  • ਤਕਨਾਲੌਜੀ
  • ਮੁੱਕਿਆ ਡੀਜ਼ਲ-ਪੈਟਰੋਲ ਦਾ ਦੌਰ, ਹੁਣ ਇਲੈਕਟ੍ਰੋਨਿਕ ਕਾਰਾਂ ਦੀ ਚੜ੍ਹਾਈ, ਹੁੰਡਾਈ ਕੋਨਾ ਤੋਂ ਇਹ ਕਾਰਾਂ ਕਰਨਗੀਆਂ ਧਮਾਕਾ
About us | Advertisement| Privacy policy
© Copyright@2026.ABP Network Private Limited. All rights reserved.