✕
  • ਹੋਮ

ਵੱਡੇ ਬੰਦਿਆਂ ਕੋਲ ਵੱਡੀਆਂ ਕਾਰਾਂ, 100 ਕਰੋੜ ਰੁਪਏ ਤੋਂ ਵੀ ਉੱਚੀਆਂ ਕੀਮਤਾਂ ..!

ਏਬੀਪੀ ਸਾਂਝਾ   |  17 Jul 2019 03:56 PM (IST)
1

ਦੇਸ਼-ਵਿਦੇਸ਼ ਦੇ ਸਰਬਉੱਚ ਅਹੁਦਿਆਂ 'ਤੇ ਬਿਰਾਜਮਾਨ ਲੋਕਾਂ ਦੇ ਨਾਲ-ਨਾਲ ਵੱਡੇ ਸਰਮਾਏਦਾਰਾਂ ਦੀ ਪਸੰਦ ਹੁੰਦੀ ਹੈ ਉਨ੍ਹਾਂ ਦੇ ਪੱਧਰ ਨਾਲ ਮੇਲ ਖਾਂਦੀਆਂ ਵੱਡੀਆਂ-ਵੱਡੀਆਂ ਕਾਰਾਂ। ਅਜਿਹੀਆਂ ਕਾਰਾਂ ਜੋ ਬਾਹਰੋਂ ਟੈਂਕ ਵਰਗੀਆਂ ਮਜ਼ਬੂਤ ਤੇ ਅੰਦਰੋਂ ਪੰਜ ਤਾਰਾ ਹੋਟਲ ਵਰਗੀਆਂ ਹੁੰਦੀਆਂ ਹਨ। ਅੱਜ ਅਸੀਂ ਤੁਹਾਨੂੰ ਅਜਿਹੀਆਂ ਹੀ ਕੁਝ ਕਾਰਾਂ ਬਾਰੇ ਦੱਸਣ ਜਾ ਰਹੇ ਹਾਂ ਜਿੰਨ੍ਹਾਂ ਦੀ ਕੀਮਤ 100 ਕਰੋੜ ਰੁਪਏ ਤੋਂ ਵੀ ਵੱਧ ਹੈ।

2

ਕੈਡੀਲੈਕ ਵਨ ਨੂੰ Beast ਦੇ ਨਾਂ ਤੋਂ ਵੀ ਸੱਦਿਆ ਜਾਂਦਾ ਹੈ ਤੇ ਇਸ ਦਾ ਵਜ਼ਨ ਅੱਠ ਟਨ ਹੈ ਤੇ ਇਸ 'ਤੇ ਬਾਰੂਦੀ ਸੁਰੰਗ ਦਾ ਧਮਾਕਾ ਵੀ ਬੇਅਸਰ ਹੈ। ਬੀਸਟ ਦੇ ਨਾਈਟ ਵਿਜ਼ਨ ਦੀ ਸਹਾਇਤਾ ਨਾਲ ਇਸ ਨੂੰ ਹਨੇਰੇ ਵਿੱਚ ਬਗੈਰ ਹੈੱਡਲਾਈਟਾਂ ਬਾਲੇ ਵੀ ਚਲਾਇਆ ਜਾ ਸਕਦਾ ਹੈ।

3

ਇਹ ਗੱਡੀ ਚੱਲਦਾ ਫਿਰਦਾ ਟੈਂਕ ਹੈ। ਮਸ਼ੀਨ ਗੰਨ, ਗ੍ਰਨੇਡ ਤੇ ਰਾਕੇਟ ਲਾਂਚਰ ਤੋਂ ਲੈ ਕੇ ਕੈਮੀਕਲ ਹਮਲੇ ਦਾ ਵੀ ਅਸਰ ਇਸ ਦੀਆਂ ਸਵਾਰੀਆਂ 'ਤੇ ਨਹੀਂ ਹੁੰਦਾ।

4

Cortege Aurus- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਸਵਾਰੀ ਦਾ ਨਾਂਅ ਹੈ ਕੋਰਟੇਗ ਅਉਰੁਸ। ਇਸ ਨੂੰ ਬਣਾਉਣ ਲਈ ਇੰਜੀਨੀਅਰਜ਼ ਨੇ ਛੇ ਸਾਲ ਦੀ ਮਿਹਨਤ ਕੀਤੀ। ਅਉਰੁਸ ਬੁਲੇਟਪਰੂਫ ਹੋਣ ਦੇ ਨਾਲ-ਨਾਲ ਜੇਕਰ ਪਾਣੀ ਵਿੱਚ ਵੀ ਡਿੱਗ ਜਾਵੇ ਤਾਂ ਇਹ ਡੁੱਬੇਗੀ ਨਹੀਂ ਬਲਕਿ ਪਾਣੀ 'ਤੇ ਉੱਪਰ ਤੈਰਨ ਲੱਗ ਜਾਵੇਗੀ।

5

Hongqi Limousine- ਚੀਨ ਦੀ ਸਭ ਤੋਂ ਮਹਿੰਗੀ ਕਾਰ (5.52 ਕਰੋੜ ਰੁਪਏ) ਦੇਸ਼ ਦੇ ਰਾਸ਼ਟਰਪਤੀ ਦੀ ਸਵਾਰੀ ਹੈ। ਹੋਂਗਕੀ ਲਿਮੋਜ਼ੀਨ 0-100 ਕਿਲੋਮੀਟਰ ਦੀ ਸਪੀਡ ਨੂੰ ਸਿਰਫ ਅੱਠ ਸੈਕੇਂਡ ਵਿੱਚ ਹੀ ਹਾਸਲ ਕਰ ਲੈਂਦੀ ਹੈ।

6

Mercedes Limousine- ਉੱਤਰ ਕੋਰੀਆ ਦੇ ਸ਼ਾਸਕ ਕਿਮ ਜੋਂਗ ਉਨ ਮਰਸਿਡੀਜ਼ ਐਸ 600 ਪੁਲਮੈਨ ਲਿਮੋਜ਼ੀਨ ਦੀ ਸਵਾਰੀ ਕਰਦੇ ਹਨ। ਇਹ ਬਖ਼ਤਰਬੰਦ ਗੱਡੀ ਹੈ ਅਤੇ ਦੁਨੀਆਂ ਦੀਆਂ ਸਭ ਤੋਂ ਸੁਰੱਖਿਅਤ ਕਾਰਾਂ ਵਿੱਚੋਂ ਇੱਕ ਹੈ। Pullman ਦੀ ਕੀਮਤ 1.6 ਮਿਲੀਅਨ ਡਾਲਰ ਤੋਂ ਵੀ ਵੱਧ ਹੈ।

7

BMW 7 Series 760 Li ਤੇ Range Rover Sport ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਵਾਰੀ ਕਰਦੇ ਹਨ। ਬੀਐਮਡਬਲਿਊ ਦੀ ਇਹ ਕਾਰ ਸਿਖਰਲੇ ਪੱਧਰ ਦੀ ਸਿਡਾਨ ਕਾਰ ਹੈ। BMW 7 Series 760 Li ਵਿੱਚ 12 ਸਲੰਡਰ ਵਾਲਾ ਪੈਟਰੋਲ ਇੰਜਣ ਦਿੱਤਾ ਗਿਆ ਹੈ ਜੋ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਦੌੜਦੀ ਹੈ।

8

ਉੱਥੇ ਹੀ Range Rover Sport ਵਿੱਚ ਵੱਡੀ ਪੈਨੋਰੈਮਿਕ ਸਨਰੂਫ ਦਿੱਤੀ ਗਈ ਹੈ। ਰੋਡ ਸ਼ੋਅ ਆਦਿ ਲਈ ਇਹ ਬਿਹਤਰ ਵਿਕਲਪ ਹੈ।

9

ਕੈਡੀਲੈਕ ਵਨ ਨੂੰ Beast ਦੇ ਨਾਂ ਤੋਂ ਵੀ ਸੱਦਿਆ ਜਾਂਦਾ ਹੈ ਤੇ ਇਸ ਦਾ ਵਜ਼ਨ ਅੱਠ ਟਨ ਹੈ ਤੇ ਇਸ 'ਤੇ ਬਾਰੂਦੀ ਸੁਰੰਗ ਦਾ ਧਮਾਕਾ ਵੀ ਬੇਅਸਰ ਹੈ। ਬੀਸਟ ਦੇ ਨਾਈਟ ਵਿਜ਼ਨ ਦੀ ਸਹਾਇਤਾ ਨਾਲ ਇਸ ਨੂੰ ਹਨੇਰੇ ਵਿੱਚ ਬਗੈਰ ਹੈੱਡਲਾਈਟਾਂ ਬਾਲੇ ਵੀ ਚਲਾਇਆ ਜਾ ਸਕਦਾ ਹੈ।

10

Mercedes Benz M-Class- ਇਹ ਗੱਡੀ ਪੋਪ ਫਰਾਂਸਿਸ ਦਾ ਰੱਥ ਹੈ। ਇਸਾਈਆਂ ਦੇ 266ਵੇਂ ਪੋਪ Pope Francis ਆਪਣੇ ਹਿਸਾਬ ਨਾਲ ਬਦਲੀ ਹੋਈ ਮਰਸਿਡੀਜ਼ ਬੈਂਜ਼ ਐਮ ਕਲਾਸ ਵਿੱਚ ਸਫਰ ਕਰਦੇ ਹਨ। ਇਸ ਕਾਰ ਦੀ ਕੀਮਤ 3.64 ਕਰੋੜ ਰੁਪਏ ਹੈ। ਇਸ 'ਤੇ ਗੋਲ਼ੀ ਤੇ ਗ੍ਰਨੇਡ ਦਾ ਵੀ ਕੋਈ ਅਸਰ ਨਹੀਂ ਹੈ।

11

Bentley State Limousine- ਬੈਂਟਲੇ ਸਟੇਟ ਲਿਮੋਜ਼ੀਨ ਨੂੰ ਵਿਸ਼ੇਸ਼ ਤੌਰ 'ਤੇ ਇੰਗਲੈਂਡ ਦੀ ਮਹਾਰਾਣੀ ਦੀ ਰਾਣੀ ਲਈ ਬਣਾਇਆ ਗਿਆ ਹੈ। ਇਸ ਦੀ ਕੀਮਤ 104 ਕਰੋੜ ਰੁਪਏ ਤੋਂ ਵੀ ਵੱਧ ਹੈ। ਬਰਤਾਨਵੀ ਕਾਰ ਨਿਰਮਾਤਾ ਨੇ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਕਾਰਾਂ ਵਿੱਚੋਂ State Limousine ਨੂੰ ਸਾਲ 2002 ਵਿੱਚ Queen Elizabeth ਦੀ ਗੋਲਡਨ ਜੁਬਲੀ (50 ਸਾਲਾ) ਮੌਕੇ ਤਿਆਰ ਕੀਤਾ ਗਿਆ ਸੀ।

  • ਹੋਮ
  • Photos
  • ਤਕਨਾਲੌਜੀ
  • ਵੱਡੇ ਬੰਦਿਆਂ ਕੋਲ ਵੱਡੀਆਂ ਕਾਰਾਂ, 100 ਕਰੋੜ ਰੁਪਏ ਤੋਂ ਵੀ ਉੱਚੀਆਂ ਕੀਮਤਾਂ ..!
About us | Advertisement| Privacy policy
© Copyright@2026.ABP Network Private Limited. All rights reserved.