✕
  • ਹੋਮ

ਮਿਲੋ ਬਾਰ੍ਹਵੀਂ ਜਮਾਤ ਦੇ ਫਰਜ਼ੀ ਟਾਪਰ ਨੂੰ,ਉਮਰ ਜਾਣ ਕੇ ਹੋਵੇਗੀ ਹੈਰਾਨੀ

ਏਬੀਪੀ ਸਾਂਝਾ   |  03 Jun 2017 03:28 PM (IST)
ਮਿਲੋ ਬਾਰ੍ਹਵੀਂ ਜਮਾਤ ਦੇ ਫਰਜ਼ੀ ਟਾਪਰ ਨੂੰ,ਉਮਰ ਜਾਣ ਕੇ ਹੋਵੇਗੀ ਹੈਰਾਨੀ
1

ਬਿਹਾਰ ਸਿੱਖਿਆ ਬੋਰਡ ਵੱਲੋਂ 12ਵੀਂ ਦੀ ਪ੍ਰੀਖਿਆ ‘ਚ ਟਾਪਰ ਐਲਾਨੇ ਗਏ ਗਣੇਸ਼ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

2

ਗਣੇਸ਼ ਨੇ ਸਮਸਤੀਪੁਰ ਦੇ ਚੱਕ ਹਬੀਬ ਦੇ ਜਗਦੀਪ ਨਰਾਇਣਨ ਦੇ ਸਕੂਲ ਤੋਂ ਇੰਟਰ ਪਾਸ ਕੀਤਾ ਸੀ। 82.6 ਫ਼ੀਸਦੀ ਨੰਬਰ ਦੇ ਨਾਲ ਉਹ ਆਰਟਸ ਵਿਸ਼ੇ ਵਿੱਚ ਟਾਪਰ ਰਿਹਾ ਸੀ। ਗਣੇਸ਼ ਨੇ ਮਿਊਜ਼ਿਕ ਵਿਚੋਂ 82 ਫ਼ੀਸਦੀ, ਹਿੰਦੀ ਵਿਚੋਂ 92 ਫ਼ੀਸਦੀ ਅਤੇ ਸਮਾਜਿਕ ਗਿਆਨ ਵਿਚੋਂ 42 ਫ਼ੀਸਦੀ ਨੰਬਰ ਹਾਸਲ ਕੀਤੇ ਸਨ।

3

ਇਸ ਦੇ ਨਾਲ ਹੀ ਬੋਰਡ ਨੇ ਮੈਟ੍ਰਿਕ ਅਤੇ ਇੰਟਰ ਦੇ ਨਤੀਜੇ ਨੂੰ ਵੀ ਸਸਪੈਂਡ ਕਰ ਦਿੱਤਾ ਹੈ। ਪਟਨਾ ਦੇ ਕੋਤਵਾਲੀ ਥਾਣੇ ਵਿੱਚ ਗਣੇਸ਼ ਦੇ ਖ਼ਿਲਾਫ਼ ਉਮਰ ਨੂੰ ਲੁਕਾਉਣ ਅਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ।

4

ਗਣੇਸ਼ ਨੇ ਦਾਖ਼ਲੇ ਲਈ ਗ਼ਲਤ ਉਮਰ ਦੱਸੀ ਸੀ। ਸੂਤਰਾਂ ਮੁਤਾਬਿਕ ਗਣੇਸ਼ ਦੇ ਦੋ ਬੱਚੇ ਵੀ ਹਨ। ਬੋਰਡ ਨੇ ਗਣੇਸ਼ ਦਾ ਨਤੀਜਾ ਵੀ ਕੈਂਸਲ ਕਰ ਦਿੱਤਾ ਹੈ।

5

ਗਣੇਸ਼ ‘ਤੇ ਬਾਰ੍ਹਵੀਂ ‘ਚ ਦਾਖ਼ਲੇ ਲਈ ਗ਼ਲਤ ਦਸਤਾਵੇਜ਼ਾਂ ਦੀ ਵਰਤੋਂ ਦਾ ਦੋਸ਼ ਹੈ।

  • ਹੋਮ
  • Photos
  • ਖ਼ਬਰਾਂ
  • ਮਿਲੋ ਬਾਰ੍ਹਵੀਂ ਜਮਾਤ ਦੇ ਫਰਜ਼ੀ ਟਾਪਰ ਨੂੰ,ਉਮਰ ਜਾਣ ਕੇ ਹੋਵੇਗੀ ਹੈਰਾਨੀ
About us | Advertisement| Privacy policy
© Copyright@2026.ABP Network Private Limited. All rights reserved.