✕
  • ਹੋਮ

ਫਿਲਮੀ ਸਟਾਈਲ ਡਾਕਾ: ਰੇਲ ਦੀ ਛੱਤ ਪਾੜ ਉਡਾਏ 5.78 ਕਰੋੜ, ਵੇਖੋ ਤਸਵੀਰਾਂ....

ਏਬੀਪੀ ਸਾਂਝਾ   |  10 Aug 2016 01:27 PM (IST)
ਫਿਲਮੀ ਸਟਾਈਲ ਡਾਕਾ: ਰੇਲ ਦੀ ਛੱਤ ਪਾੜ ਉਡਾਏ 5.78 ਕਰੋੜ, ਵੇਖੋ ਤਸਵੀਰਾਂ....

ਸੇਲਮ ਤੋਂ ਚੇਨਈ ਜਾ ਰਹੀ ਟਰੇਨ ਵਿੱਚ ਫਿਲਮੀ ਸਟਾਈਲ ਵਿੱਚ 5.78 ਕਰੋੜ ਦੀ ਡਕੈਤੀ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਡਕੈਤੀ ਚੱਲਦੀ ਟਰੇਨ ਦੇ ਡੱਬੇ ਦੀ ਛੱਤ ਨੂੰ ਕੱਟ ਕੇ ਕੀਤੀ ਗਈ। ਕੋਚ ਵਿੱਚ 225 ਡੱਬਿਆਂ ਵਿੱਚ ਆਰ.ਬੀ.ਆਈ. ਦੇ 342 ਕਰੋੜ ਰੁਪਏ ਦੇ ਕਟੇ-ਫਟੇ ਨੋਟ ਸਨ। ਇਸ ਨੂੰ ਜਮ੍ਹਾਂ ਕਰਵਾਉਣ ਲਈ ਚੇਨਈ ਲਿਆਇਆ ਜਾ ਰਿਹਾ ਸੀ।

1

ਪੁਲਿਸ ਨੂੰ ਇਸ ਲੁੱਟ ਬਾਰੇ ਉਸ ਵੇਲੇ ਪਤਾ ਲੱਗਿਆ ਜਦੋਂ ਆਰ.ਬੀ.ਆਈ. ਅਫਸਰਾਂ ਨੇ ਇਸ ਕੋਚ ਨੂੰ ਖੋਲ੍ਹਿਆ। ਪੁਲਿਸ ਨੂੰ ਸ਼ੱਕ ਹੈ ਕਿ ਇਹ ਚੋਰੀ ਸੇਲਮ ਤੇ ਵਿਰਧਾਚਲਮ ਵਿਚਾਲੇ ਹੋਈ। ਇਹ ਦੂਰੀ ਕਰੀਬ 138 ਕਿਲੋਮੀਟਰ ਦੀ ਹੈ। ਕਾਬਲੇਗੌਰ ਹੈ ਕਿ ਇਸ ਰੂਪ ਦੀ ਲਾਈਨ ਇਲੈਕਟ੍ਰਿਫਾਈਡ ਨਹੀਂ ਹੈ। ਪੁਲਿਸ ਮੁਤਾਬਕ, ਟਰੇਨ ਦੀ ਛੱਤ ਤੇ ਜਿੱਥੇ ਕੱਟ ਲਾਇਆ ਗਿਆ, ਉੱਥੇ ਇਲੈਕਟਰਿਕ ਕੇਬਲ ਹੁੰਦਾ ਹੈ। ਅਜਿਹੇ ਵਿੱਚ ਚੋਰੀ ਕਰਨਾ ਸੰਭਵ ਨਹੀਂ।

2

ਕਾਬਲੇਗੌਰ ਹੈ ਕਿ ਹਾਈ-ਕਪੈਸਟੀ ਪਾਰਸਲ ਕੋਚ ਦੀ ਸਿਕਉਰਿਟੀ ਵਿੱਚ ਕਰੀਬ 18 ਅਫਸਰ ਤੇ ਜਵਾਨ ਤਾਇਨਾਤ ਸਨ। ਉਸ ਦੇ ਬਾਵਜੂਦ ਲੁੱਟ ਹੋ ਗਈ। ਇਹ ਪੈਸਾ ਕਈ ਪ੍ਰਾਈਵੇਟ ਬੈਂਕਾਂ ਦੀ ਸੀ। ਇਸ ਨੂੰ 11064 ਸੇਲਮ-ਚੇਨਈ ਇਗਮੋਰ ਐਕਸਪ੍ਰੈਸ ਤੋਂ ਚੇਨਈ ਲਿਆਂਦਾ ਜਾ ਰਿਹਾ ਸੀ। ਟਰੇਨ ਸੇਲਮ ਤੋਂ ਸੋਮਵਾਰ ਰਾਤ ਨੂੰ 9 ਵਜੇ ਚਲੀ ਤੇ ਮੰਗਲਵਾਰ ਸ਼ਾਮ ਨੂੰ ਚੇਨਈ ਪਹੁੰਚੀ ਸੀ। ਬਦਮਾਸ਼ਾਂ ਨੇ ਟਰੇਨ ਦੀ ਛੱਤ ਨੂੰ ਗੈਂਸ ਕਟਰ ਨਾਲ ਦੋ ਵਰਗ ਫੁੱਟ ਤੱਕ ਕੱਟਿਆ।

3

ਸੇਲਮ ਤੋਂ ਚੇਨਈ ਜਾ ਰਹੀ ਟਰੇਨ ਵਿੱਚ ਫਿਲਮੀ ਸਟਾਈਲ ਵਿੱਚ 5.78 ਕਰੋੜ ਦੀ ਡਕੈਤੀ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਡਕੈਤੀ ਚੱਲਦੀ ਟਰੇਨ ਦੇ ਡੱਬੇ ਦੀ ਛੱਤ ਨੂੰ ਕੱਟ ਕੇ ਕੀਤੀ ਗਈ। ਕੋਚ ਵਿੱਚ 225 ਡੱਬਿਆਂ ਵਿੱਚ ਆਰ.ਬੀ.ਆਈ. ਦੇ 342 ਕਰੋੜ ਰੁਪਏ ਦੇ ਕਟੇ-ਫਟੇ ਨੋਟ ਸਨ। ਇਸ ਨੂੰ ਜਮ੍ਹਾਂ ਕਰਵਾਉਣ ਲਈ ਚੇਨਈ ਲਿਆਇਆ ਜਾ ਰਿਹਾ ਸੀ।

4

ਪੁਲਿਸ ਮੁਤਾਬਕ, ਚਾਰ ਬਾਕਸ ਟੁੱਟੇ ਹੋਏ ਮਿਲੇ ਹਨ। ਇਨ੍ਹਾਂ ਵਿੱਚੋਂ ਇੱਕ ਵਿੱਚ ਪੂਰਾ ਪੈਸਾ ਗਾਇਬ ਹੈ। ਦੂਜਾ ਬਾਕਸ ਅੱਧਾ ਖਾਲੀ ਸੀ। ਜਦਕਿ ਤੀਜੇ ਤੇ ਚੌਥੇ ਡੱਬੇ ਦਾ ਪੈਸਾ ਖਿੰਡਿਆ ਹੋਇਆ ਸੀ। ਫੋਰੈਂਸਿਕ ਸਟਾਫ ਟਰੇਨ ਦੇ ਨਾਲ ਹੀ ਰੇਲਵੇ ਟਰੈਕ ਦੀ ਵੀ ਜਾਂਚ ਕਰ ਰਿਹਾ ਹੈ।

5

ਪ੍ਰਤੀਕਆਤਮਕ ਤਸਵੀਰ

  • ਹੋਮ
  • Photos
  • ਖ਼ਬਰਾਂ
  • ਫਿਲਮੀ ਸਟਾਈਲ ਡਾਕਾ: ਰੇਲ ਦੀ ਛੱਤ ਪਾੜ ਉਡਾਏ 5.78 ਕਰੋੜ, ਵੇਖੋ ਤਸਵੀਰਾਂ....
About us | Advertisement| Privacy policy
© Copyright@2026.ABP Network Private Limited. All rights reserved.