5 ਸਟਾਰ AC ਬਿਜਲੀ ਬਚਾਉਂਦਾ ਨਹੀਂ, 28 ਫੀਸਦੀ ਜ਼ਿਆਦਾ ਛਕਦਾ !
5 ਸਟਾਰ AC ਬਿਜਲੀ ਬਚਾਉਂਦਾ ਨਹੀਂ, 28 ਫੀਸਦੀ ਜ਼ਿਆਦਾ ਛਕਦਾ ! ਨਵੀਂ ਦਿੱਲੀ: ਏ.ਸੀ. ਖਰੀਦਣ ਸਮੇਂ ਸਭ ਤੋਂ ਵੱਧ ਧਿਆਨ ਇਸ ਗੱਲ 'ਤੇ ਦਿੱਤਾ ਜਾਂਦਾ ਹੈ ਕਿ ਏ.ਸੀ. 'ਤੇ ਕਿੰਨੇ ਸਟਾਰ ਦਾ ਸਟਿੱਕਰ ਹੈ। 5 ਸਟਾਰ ਵਾਲੇ ਏ.ਸੀ. ਨੂੰ ਸਭ ਤੋਂ ਵਧੀਆ ਤੇ ਬਿਜਲੀ ਬਚਾਉਣ ਵਾਲਾ ਦੱਸਿਆ ਜਾਂਦਾ ਹੈ।
ਪਰ ਸੈਂਟਰ ਫਾਰ ਸਾਇੰਸ ਐਂਡ ਐਨਵਾਇਰਮੈਂਟ (ਸੀ.ਐਸ.ਈ.) ਨੇ ਦਾਅਵਾ ਕੀਤਾ ਹੈ ਕਿ 5 ਸਟਾਰ ਏ.ਸੀ. ਦੇ ਨਾਂ 'ਤੇ ਧੋਖਾ ਹੋ ਰਿਹਾ ਹੈ।
ਏ.ਸੀ. ਖਰੀਦ ਦੇ ਸਮੇਂ ਤੁਸੀਂ ਵੀ ਏ.ਸੀ. 'ਤੇ ਲੱਗੇ ਸਟਿੱਕਰ ਵੱਲ ਗੌਰ ਕੀਤਾ ਹੋਣਾ ਹੈ ਪਰ ਰਿਪੋਰਟ ਮੁਤਾਬਕ 5 ਸਟਾਰ ਏ.ਸੀ. ਨਾਲ ਬਿਜਲੀ ਦੀ ਖਪਤ ਦਾ ਦਾਅਵਾ ਦਰਅਸਲ ਇੱਕ ਧੋਖਾ ਹੈ।
ਪੰਜ ਸਟਾਰ ਦਾ ਏ.ਸੀ. ਗਰਮੀ ਵਿੱਚ ਇੱਕ ਸਟਾਰ ਏ.ਸੀ. ਵਾਂਗ ਹੀ ਕੰਮ ਕਰਦਾ ਹੈ। ਬਿਜਲੀ ਬਚਾਉਂਦਾ ਨਹੀਂ ਸਗੋਂ 28 ਫੀਸਦੀ ਜ਼ਿਆਦਾ ਖਰਚ ਕਰਦਾ ਹੈ।
ਰਿਪੋਰਟ ਮੁਤਾਬਕ, ਗਰਮੀ ਵਿੱਚ ਪਾਰਾ ਜਿਵੇਂ ਹੀ 40 ਡਿਗਰੀ ਪਹੁੰਚਦਾ ਹੈ, ਤੁਹਾਡਾ ਪੰਜ ਸਟਾਰ ਏ.ਸੀ. ਠੀਕ ਉਸ ਤਰ੍ਹਾਂ ਹੀ ਕੰਮ ਕਰਨ ਲੱਗ ਜਾਂਦਾ ਹੈ, ਜਿਵੇਂ ਦੋ ਸਟਾਰ ਏ.ਸੀ.। 45 ਡਿਗਰੀ ਪਾਰਾ ਹੋਵੇ ਤਾਂ ਪੰਜ ਸਟਾਰ ਏ.ਸੀ. ਇੱਕ ਸਟਾਰ ਬਣ ਜਾਂਦਾ ਹੈ।
। ਸੀ.ਐਸ.ਈ. ਨੇ ਵੋਲਟਾਸ, ਐਲਜੀ ਤੇ ਗੋਦਰੇਜ ਦੇ ਤਿੰਨ ਮਾਡਲ ਲੈ ਕੇ 5 ਸਟਾਰ ਏ.ਸੀ. ਦੀ ਰਿਪੋਰਟ ਤਿਆਰ ਕੀਤੀ ਹੈ।