ਟੀਵੀਐਸ ਰੇਡਾਨ ਦੇਵੇਗਾ 70 ਕਿਲੋਮੀਟਰ ਦੀ ਮਾਇਲੇਜ਼
ਟੀਵੀਐਸ ਰੇਡਾਨ 'ਚ ਯੂਐਸਬੀ ਚਾਰਜਿੰਗ ਪੋਰਟ, ਸਾਇਡ ਇੰਡੀਕੇਟਰ ਤੇ ਪਹਿਲੀ ਵਾਰ ਸਿੰਕ੍ਰੋਨਾਇਜ਼ਡ ਬ੍ਰੇਕਿੰਗ ਤਕਨੀਕ ਦਿੱਤੀ ਗਈ ਹੈ। ਇਸ ਤੋਂ ਇਲਾਵਾ 110 ਸੀਸੀ ਸੈਗਮੈਂਟ 'ਚ ਬ੍ਰੇਕਿੰਗ ਕੰਟਰੋਲ ਫੀਚਰ ਵੀ ਦਿੱਤਾ ਗਿਆ ਹੈ। ਟੀਵੀਐਸ ਦਾ ਟਾਰਗੇਟ ਪਹਿਲੇ ਸਾਲ ਚ ਦੋ ਲੱਖ ਬਾਇਕਸ ਵੇਚਣ ਦਾ ਹੈ। ਇਸ ਬਾਇਕ ਦਾ ਸਿੱਧਾ ਮੁਕਾਬਲਾ ਹੀਰੋ ਸਪਲੈਂਡਰ ਪਲੱਸ, ਹਾਂਡਾ ਸੀਡੀ 110 ਡ੍ਰੀਮ ਡ੍ਰਐਕਸ ਤੇ ਬਜਾਜ ਪਲੈਟਿਨਾ ਨਾਲ ਹੋਵੇਗਾ।
ਉਪਰੋਕਤ ਸਾਰੇ ਟੂ-ਵ੍ਹੀਲਰਸ 'ਚੋਂ ਕਿਫਾਇਤੀ ਵਰਜ਼ਨ ਟੀਵੀਐਸ ਰੇਡਾਨ ਦਾ ਹੈ। ਇਸ 'ਚ ਰੇਡਾਨ ਦਾ ਵੱਖਰਾ ਵਰਜ਼ਨ ਅਲਾਏ ਵ੍ਹੀਲਸ 'ਚ ਹੈ ਜੋ ਕਿ ਸੈਲਫ ਸਟਾਰਟ ਫੀਚਰ ਨਾਲ ਲੈਸ ਹੈ।
ਇਸ ਦਾ ਪ੍ਰਾਈਮ ਮਿਡ ਵੇਰੀਏਂਟ ਅਲਾਏ ਵ੍ਹੀਲਸ ਦੇ ਨਾਲ 49,400 ਰੁਪਏ ਦਾ ਹੋਵੇਗਾ ਜਦਕਿ ਟੌਪ-ਐਂਡ ਟ੍ਰਿਮ ਪ੍ਰਾਇਮ 51,400 ਰੁਪਏ ਦਾ ਹੈ। ਮੁਕਾਬਲੇ 'ਚ ਹਾਂਡਾ ਸਿਟੀ 110 ਡ੍ਰੀਮ ਡੀਐਕਸ ਦੇ ਦੋ ਵੇਰੀਏਂਟ ਲੋਅਰ ਟ੍ਰਿਮ ਵਾਲਾ ਵਰਜ਼ਨ 48,641 ਰੁਪਏ 'ਚ ਮਿਲੇਗਾ ਤੇ ਹਾਇਰ ਟ੍ਰਿਮ ਵਾਲਾ ਵਰਜ਼ਨ 48,931 ਰੁਪਏ 'ਚ ਮਿਲੇਗਾ ਜਦਕਿ ਬਜਾਜ ਪਲੇਟਿਨਾ 47,405 ਰੁਪਏ 'ਚ ਖਰੀਦ ਸਕਦੇ ਹੋ।
ਖਾਸ ਤੌਰ 'ਤੇ 25 ਤੋਂ 35 ਸਾਲ ਦੇ ਲੋਕਾਂ ਨੂੰ ਧਿਆਨ 'ਚ ਰੱਖ ਕੇ ਇਸ ਨੂੰ ਤਿਆਰ ਕੀਤਾ ਗਿਆ ਹੈ। ਨਵੀਂ ਦਿੱਲੀ ਦੇ ਐਕਸ ਸ਼ੋਅਰੂਮ ਚ ਇਸ ਬਾਇਕ ਦੀ ਕੀਮਤ 48,400 ਰੁਪਏ ਹੈ।
ਟੀਵੀਐਸ ਮੋਟਰ ਕੰਪਨੀ ਦਾ ਦਾਅਵਾ ਹੈ ਕਿ ਇਹ ਕਮਿਊਟਰ ਬਾਈਕ 69.3 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਇਲੇਜ਼ ਦੇ ਸਕਦੀ ਹੈ।
ਕੰਪਨੀ ਦੇ ਇਸ ਵਰਜ਼ਨ 'ਚ ਕਈ ਪੁਰਜ਼ੇ ਟੀਵੀਐਸ ਸਟਾਰਸਿਟੀ ਪਲੱਸ ਨਾਲ ਮਿਲਦੇ-ਜੁਲਦੇ ਹਨ। ਇਸ 'ਚ 109.7 ਸੀਸੀ, ਸਿੰਗਲ ਸਿਲੰਡਰ, ਥ੍ਰੀ ਵਾਲਵ, ਏਅਰ ਕੂਲਡ ਇੰਜਨ ਹੈ ਜੋ 7000 ਆਰਪੀਐਮ ਤੇ ਵੱਧ ਤੋਂ ਵੱਧ 8.3 ਬੀਐਚਪੀ ਦਾ ਪਾਵਰ ਤੇ 5,000 ਆਰਪੀਐਮ ਤੇ 8.7 ਨਿਊਟਨ ਮੀਟਰ ਟਾਰਕ ਜੈਨਰੇਟ ਲੱਗਾ ਹੋਇਆ ਹੈ।
ਹਾਲ ਹੀ 'ਚ ਟੀਵੀਐਸ ਕੰਪਨੀ ਨੇ ਕਮਿਊਟਰ ਮੋਟਰਸਾਈਕਲ ਟੀਵੀਐਸ ਰੇਡਾਨ ਨੂੰ ਬਾਜ਼ਾਰ 'ਚ ਉਤਾਰਿਆ ਹੈ। ਟੀਵੀਐਸ ਰੇਡਾਨ ਦੇ ਭਾਰਤ ਦੇ ਛੋਟੇ ਕਸਬਿਆਂ ਤੇ ਪਿੰਡਾਂ 'ਚ ਰਹਿਣ ਵਾਲੇ ਲੋਕਾਂ ਲਈ ਖਾਸ ਦੌਰ 'ਤੇ ਡਿਜ਼ਾਇਨ ਕੀਤਾ ਗਿਆ ਹੈ।