ਟਵਿੰਕਲ ਦੀ ਨਵੀਂ ਕਿਤਾਬ ‘ਪਾਇਜਾਮਾਸ ਆਰ ਫਾਰਗਿਵਿੰਗ’ ਰਿਲੀਜ਼

ਟਵਿੰਕਲ ਦੀ ਬੁੱਕ ` ਪਾਇਜਾਮਾਸ ਆਰ ਫਾਰਗਿਵਿੰਗ` ਇੱਕ ਤਲਾਕਸ਼ੁਦਾ ਔਰਤ ਦੀ ਕਹਾਣੀ ਹੈ ਜਿਸਦੀ ਮੁਲਾਕਾਤ ਇੱਕ ਦਿਨ ਅਚਾਨਕ ਕੇਰਲ ਦੇ ਸਪਾ `ਚ ਆਪਣੇ ਸਾਬਕਾ ਪਤੀ ਅਤੇ ਉਸ ਦੀ ਗ੍ਰਲਫ੍ਰੈਂਡ ਨਾਲ ਹੋ ਜਾਂਦੀ ਹੈ। ਇਸ ਕਿਤਾਬ ਨੂੰ ਪੜ੍ਹਨ ਲਈ ਸੋਨਮ ਕਪੂਰ ਸਭ ਤੋਂ ਵੱਧ ਉਤਸ਼ਾਹਿਤ ਨਜ਼ਰ ਆਈ।
ਅੱਕੀ ਨੇ ਇਸ ਕਿਤਾਬ ਬਾਰੇ ਆਪਣੀ ਫ਼ਿਲਮ ‘ਗੋਲਡ’ ਦੇ ਪ੍ਰਮੋਸ਼ਨ ਦੌਰਾਨ ਹੀ ਦੱਸਿਆ ਸੀ ਅਤੇ ਕਿਤਾਬ ਜਲਦੀ ਰਿਲੀਜ਼ ਹੋਵੇਗੀ ਇਹ ਵੀ ਦੱਸਿਆ ਸੀ।
ਜਿੱਥੇ ਰਣਵੀਰ ਨੇ ਖਿਲਾੜੀ ਕੁਮਾਰ ਨਾਲ ਮਸਤੀ ਕੀਤੀ ਉੱਥੇ ਹੀ ਉਸ ਨੇ ਟਵਿੰਕਲ ਖੰਨਾ ਨੂੰ ‘ਕਿਸ’ ਕਰ ਗ੍ਰੀਟ ਵੀ ਕੀਤਾ। ਅੱਕੀ ਨੇ ਤਾਂ ਰਣਵੀਰ ਦੇ ਲਈ ਇਸ ਬੁੱਕ ਦੇ ਕੁਝ ਪੇਜ਼ ਪੜ੍ਹ ਕੇ ਵੀ ਸੁਣਾਏ। ਟਵਿੰਕਲ ਇਸ ਤੋਂ ਪਹਿਲਾਂ ਦੋ ਕਿਤਾਬਾਂ ਲਿਖ ਚੁੱਕੀ ਹੈ। ਉਸ ਨੇ ਆਪਣੀ ਪਹਿਲੀ ਕਿਤਾਬ 2015 ‘ਚ ਲਿਖੀ ਸੀ। ਜਿਸ ਦਾ ਟਾਈਟਲ ‘ਮਿਸੇਜ ਫਨੀਬੂਨਸ’ ਸੀ ਅਤੇ ਟਵਿੰਕਲ ਵੀ ਇਸੇ ਨਾਂਅ ਨਾਲ ਫੇਮਸ ਹੋ ਗਈ ਸੀ।
ਅਕਸ਼ੇ ਕੁਮਾਰ ਦੀ ਪਤਨੀ ਨੇ ਲਾਂਚ ਕੀਤੀ ਆਪਣੀ ਦੂਜੀ ਕਿਤਾਬ, ਜਿਸ ਦੀ ਲਾਂਚਿੰਗ ਪਾਰਟੀ ‘ਚ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ। ਇਸ ਲਾਂਚਿੰਗ ਈਵੈਂਟ ‘ਚ ਬਾਲੀਵੁੱਡ ਦੇ ਫੁਰਤੀਲੇ ਐਕਟਰ ਰਣਵੀਰ ਸਿੰਘ ਇੱਕ ਵਾਰ ਫੇਰ ਆਪਣੇ ਦਿਲਕਸ਼ ਅੰਦਾਜ਼ ‘ਚ ਪਹੁੰਚੇ। ਉਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਰਣਵੀਰ ਇੱਥੇ ਰੰਗ-ਬਿਰੰਗੇ ਸੂਟ ਅਤੇ ਮੁੱਛਾਂ ਵਾਲੇ ਸਟਾਈਲ ‘ਚ ਆਏ।