✕
  • ਹੋਮ

ਲੁਧਿਆਣਾ 'ਚ ਤੜਕਸਾਰ ਹੋਈ ਤਬਾਹੀ ਦੀਆਂ ਤਸਵੀਰਾਂ, 2 ਇਮਾਰਤਾਂ ਢਹੀਆਂ, ਲੋਕ ਫਸੇ

ਏਬੀਪੀ ਸਾਂਝਾ   |  20 Nov 2017 01:36 PM (IST)
1

ਬਾਅਦ ਵਿੱਚ ਡਿੱਗੀ ਇਮਾਰਤ ਦੇ ਮਲਬੇ ਹੇਠ ਕਈ ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ।

2

ਸਵੇਰੇ ਪਲਾਸਟਿਕ ਫੈਕਟਰੀ ਵਿੱਚ ਲੱਗੀ ਅੱਗ 'ਤੇ ਕਾਬੂ ਪਾਉਣ ਗਏ ਅੱਗ ਬੁਝਾਊ ਦਸਤੇ ਦੇ ਕੁਝ ਮੁਲਾਜ਼ਮ ਵੀ ਅੰਦਰ ਹੀ ਫਸ ਗਏ ਸਨ।

3

ਦੋ ਫੈਕਟਰੀਆਂ ਦੇ ਤਬਾਹ ਹੋ ਜਾਣ ਕਾਰਨ ਆਲ਼ੇ-ਦੁਆਲ਼ੇ ਦੀਆਂ ਇਮਾਰਤਾਂ ਵੀ ਨੁਕਸਾਨੀਆਂ ਗਈਆਂ ਹਨ।

4

ਇਮਾਰਤਾਂ ਦਾ ਮਲਬਾ ਛੇਤੀ ਤੋਂ ਛੇਤੀ ਹਟਾਇਆ ਜਾ ਰਿਹਾ ਹੈ ਤਾਂ ਜੋ ਹੇਠਾਂ ਦੱਬੇ ਹੋਏ ਲੋਕਾਂ ਨੂੰ ਬਚਾਇਆ ਜਾ ਸਕੇ। ਤਬਾਹੀ ਦਾ ਸ਼ਿਕਾਰ ਲੋਕਾਂ ਨੂੰ ਡਾਕਟਰੀ ਸਹਾਇਤਾ ਛੇਤੀ ਦਿਵਾਉਣ ਲਈ ਮੌਕੇ 'ਤੇ ਐਂਬੂਲੈਂਸ ਵੀ ਮੌਜੂਦ ਹੈ।

5

ਕੁਝ ਹੀ ਸਮੇਂ ਬਾਅਦ ਪਲਾਸਟਿਕ ਫੈਕਟਰੀ ਦੇ ਨਾਲ ਲਗਦੀ ਇਮਾਰਤ ਵੀ ਢਿੱਗ ਗਈ।

6

ਲੁਧਿਆਣਾ ਦੇ ਸੂਫ਼ੀਆਂ ਚੌਕ ਇਲਾਕੇ ਵਿੱਚ ਅੱਜ ਸਵੇਰੇ ਇੱਕ ਪਲਾਸਟਿਕ ਫੈਕਟਰੀ ਵਿੱਚ ਅੱਗ ਲੱਗਣ ਤੋਂ ਬਾਅਦ ਢਹਿ ਢੇਰੀ ਹੋ ਗਈ। ਬਚਾਅ ਕਾਰਜਾਂ ਵਿੱਚ ਹਾਲੇ ਤਕ ਇੱਕ ਲਾਸ਼ ਨੂੰ ਬਰਾਮਦ ਕੀਤਾ ਗਿਆ ਹੈ, ਜਿਸ ਦੀ ਸ਼ਨਾਖ਼ਤ ਹੋਣੀ ਹਾਲੇ ਬਾਕੀ ਹੈ।

  • ਹੋਮ
  • Photos
  • ਖ਼ਬਰਾਂ
  • ਲੁਧਿਆਣਾ 'ਚ ਤੜਕਸਾਰ ਹੋਈ ਤਬਾਹੀ ਦੀਆਂ ਤਸਵੀਰਾਂ, 2 ਇਮਾਰਤਾਂ ਢਹੀਆਂ, ਲੋਕ ਫਸੇ
About us | Advertisement| Privacy policy
© Copyright@2026.ABP Network Private Limited. All rights reserved.