ਗੈਸ ਸਿਲੰਡਰਾਂ ਨਾਲ ਭਰੀ ਜੀਪ ਕਾਰ ਨਾਲ ਟਕਰਾਈ, ਦੋ ਮੌਤਾਂ
ਏਬੀਪੀ ਸਾਂਝਾ | 23 Jun 2018 06:13 PM (IST)
1
ਇਸ ਟੱਕਰ ਕਾਰਨ ਜੀਪ ਸਵਾਰ 26 ਸਾਲਾ ਕੁਲਵੰਤ ਸਿੰਘ ਤੇ ਬਲਦੇਵ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ।
2
ਕਾਰ ਸਵਾਰ 18 ਸਾਲਾ ਨਵਜੋਤ ਤੇ ਪੱਚੀ ਸਾਲਾ ਅੰਮ੍ਰਿਤਪਾਲ ਗੰਭੀਰ ਹਾਲਤ ਵਿੱਚ ਬਠਿੰਡਾ ਦੇ ਨਿੱਜੀ ਹਸਪਤਾਲ 'ਚ ਭਰਤੀ ਹਨ।
3
ਦੋਨੇਂ ਮ੍ਰਿਤਕ ਬਾਦਲ ਪਿੰਡ ਦੇ ਹਨ ਜਦਕਿ ਕਾਰ ਸਵਾਰ ਜ਼ਖ਼ਮੀ ਖਿਓਵਾਲੀ ਪਿੰਡ ਦੇ ਰਹਿਣ ਵਾਲੇ ਹਨ।
4
ਹੌਂਡਾ ਸਿਟੀ ਕਾਰ ਡਿਵਾਈਡਰ ਟੱਪ ਕੇ ਸੜਕ ਦੇ ਦੂਜੇ ਪਾਸੇ ਆਉਂਦੀ ਸਿਲੰਡਰਾਂ ਨਾਲ ਭਰੀ ਜੀਪ ਨਾਲ ਜਾ ਟਕਰਾਈ।
5
ਗੈਸ ਸਿਲੰਡਰ ਲਿਜਾ ਰਹੀ ਜੀਪ ਨਾਲ ਕਾਰ ਦੀ ਟੱਕਰ ਹੋ ਜਾਣ ਕਾਰਨ ਇਹ ਹਾਦਸਾ ਹੋਰ ਵੀ ਖ਼ਤਰਨਾਕ ਹੋ ਸਕਦਾ ਸੀ ਜੇਕਰ ਕਿਸੇ ਸਿਲੰਡਰ ਵਿੱਚ ਧਮਾਕਾ ਹੋ ਜਾਂਦਾ।
6
ਬਠਿੰਡਾ: ਸਥਾਨਕ ਬਾਦਲ ਰੋਡ 'ਤੇ ਪਿੰਡ ਚੱਕ ਸਿੰਘ ਅਤਰ ਵਾਲਾ ਨੇਖੇ ਹੋਏ ਸੜਕ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਤੇ ਦੋ ਗੰਭੀਰ ਜ਼ਖ਼ਮੀ ਹੋ ਗਏ ਹਨ।
7
ਪ੍ਰਾਪਤ ਜਾਣਕਾਰੀ ਮੁਤਾਬਕ ਹਾਦਸਾ ਉਦੋਂ ਵਾਪਰਿਆ ਜਦ ਤੇਜ਼ ਰਫਤਾਰ ਜਾ ਰਹੀ ਹੌਂਡਾ ਸਿਟੀ ਕਾਰ ਆਪਣਾ ਸੰਤੁਲਨ ਗੁਆ ਬੈਠੀ।