✕
  • ਹੋਮ

ਦੁਨੀਆ 'ਚ ਪਹਿਲੀ ਵਾਰ ਡਰੋਨ ਨੇ ਦੋ ਲੜਕਿਆਂ ਨੂੰ ਡੁੱਬਣ ਤੋਂ ਬਚਾਇਆ...

ਏਬੀਪੀ ਸਾਂਝਾ   |  20 Jan 2018 08:50 AM (IST)
1

ਡਰੋਨ ਦੇ ਜ਼ਰੀਏ ਤੱਟ ਦੀ ਨਿਗਰਾਨੀ ਦਾ ਇਹ ਪ੍ਰੋਜੈਕਟ ਸਰਫ ਲਾਈਵ ਸੇਵਿੰਗ ਐਨ ਐਸ ਡਬਲਯੂ ਅਤੇ ਰਾਜ ਸਰਕਾਰ ਨੇ ਮਿਲ ਕੇ ਸ਼ੁਰੂ ਕੀਤਾ ਹੈ। ਇਸ ਲਈ 4.30 ਲੱਖ ਡਾਲਰ ਦਾ ਨਿਵੇਸ਼ ਕੀਤਾ ਗਿਆ ਹੈ।

2

3

ਸਮੁੰਦਰ ਵਿੱਚ ਡਰੋਨ ਦਾ ਪਹਿਲਾ ਬਚਾਅ ਮਿਸ਼ਨ ਪੂਰੀ ਤਰ੍ਹਾਂ ਸਫਲ ਰਿਹਾ। ਇਸ ਡਰੋਨ ਨੂੰ ਤੱਟ ‘ਤੇ ਤੈਨਾਤ ਇਕ ਕਰਮੀ ਰਿਮੋਟ ਕੰਟਰੋਲ ਦੇ ਜ਼ਰੀਏ ਕੰਟਰੋਲ ਕਰਦਾ ਹੈ। ਬਚਾਏ ਗਏ ਲੜਕਿਆਂ ਦੀ ਉਮਰ 17 ਅਤੇ 15 ਸਾਲ ਹੈ।

4

ਡਰੋਨ ਨੇ ਤੁਰੰਤ ਉਡਾਣ ਭਰੀ ਅਤੇ ਲੜਕਿਆਂ ਕੋਲ ਪਹੁੰਚ ਗਿਆ। ਇਸ ਦੇ ਬਾਅਦ ਡਰੋਨ ਨੇ ਜੀਵਨ ਰੱਖਿਅਕ ਯੰਤਰ ਲੜਕਿਆਂ ਦੇ ਬਿਲਕੁਲ ਕੋਲ ਸੁੱਟ ਦਿੱਤਾ। ਦੋਵੇਂ ਯੰਤਰ ਦੇ ਸਹਾਰੇ ਤੈਰ ਕੇ ਤੱਟ ‘ਤੇ ਆ ਗਏ। ਉਥੇ ਤੈਨਾਤ ਗੋਤਾਖੋਰਾਂ ਦੇ ਮੁਤਾਬਕ ਦੋਵੇਂ ਲੜਕੇ ਬੁਰੀ ਤਰ੍ਹਾਂ ਥੱਕ ਗਏ, ਪਰ ਪੂਰੀ ਤਰ੍ਹਾਂ ਸੁਰੱਖਿਅਤ ਸਨ।

5

ਸਿਡਨੀ- ਆਸਟਰੇਲੀਆ ਨੇ ਨਿਊ ਸਾਊਥ ਵੇਲਸ ਵਿੱਚ ਕੱਲ੍ਹ ਡਰੋਨ ਨੇ ਦੋ ਲੜਕਿਆਂ ਨੂੰ ਡੁੱਬਣ ਤੋਂ ਬਚਾਇਆ। ਸਮੁੰਦਰ ਵਿੱਚ ਇਹ ਦੁਨੀਆ ਦਾ ਪਹਿਲਾ ਡਰੋਨ ਰੇਸਕਿਊ ਮਿਸ਼ਨ ਹੈ।

6

ਉਸ ਨੇ ਤੁਰੰਤ ਤੱਟ ‘ਤੇ ਤੈਨਾਤ ਗੋਤਾਖੋਰਾਂ ਨੂੰ ਸੂਚਿਤ ਕੀਤਾ, ਪਰ ਲਹਿਰਾਂ ਇੰਨੀਆਂ ਤੇਜ਼ ਸੀ ਕਿ ਲੜਕਿਆਂ ਤੱਕ ਕਿਸ਼ਤੀ ਲੈ ਜਾਣਾ ਸੰਭਵ ਨਹੀਂ ਸੀ। ਇਸ ਲਈ ਉਥੇ ਮੌਜੂਦ ਵੇਸਟਪੈਕ ਲਿਟਿਲ ਰਿਪਰ ਡਰੋਨ ਦੀ ਮਦਦ ਲਈ ਗਈ।

7

ਮਿਲੀ ਰਿਪੋਰਟ ਦੇ ਮੁਤਾਬਕ ਵੈਲਸ ਦੇ ਲੇਨੋਕਸ ਹੈਡ ਇਲਾਕੇ ਵਿੱਚ ਬਾਯਨ ਦੀ ਖਾੜੀ ਦੇ ਤੱਟ ‘ਤੇ ਕੁਝ ਘੰਟੇ ਪਹਿਲਾ ਹੀ ਇਸ ਡਰੋਨ ਦਾ ਟਰਾਈਲ ਸ਼ੁਰੂ ਹੋਇਆ। ਤਦ ਇਕ ਵਿਅਕਤੀ ਨੇ ਦੇਖਿਆ ਕਿ ਦੋ ਤੈਰਾਕ ਉਤਰੀ ਸਮੁੰਦਰੀ ਤੱਟ ਤੋਂ 700 ਮੀਟਰ ਦੂਰ ਡੁੱਬ ਰਹੇ ਹਨ।

  • ਹੋਮ
  • Photos
  • ਖ਼ਬਰਾਂ
  • ਦੁਨੀਆ 'ਚ ਪਹਿਲੀ ਵਾਰ ਡਰੋਨ ਨੇ ਦੋ ਲੜਕਿਆਂ ਨੂੰ ਡੁੱਬਣ ਤੋਂ ਬਚਾਇਆ...
About us | Advertisement| Privacy policy
© Copyright@2026.ABP Network Private Limited. All rights reserved.