ਭਿਆਨਕ ਤੁਫਾਨ ਨੇ ਲਈਆਂ 18 ਜਾਨਾਂ, ਸੈਂਕੜੇ ਘਰ ਬਰਬਾਦ
ਏਬੀਪੀ ਸਾਂਝਾ | 23 Jan 2017 04:37 PM (IST)

1
ਅਮਰੀਕਾ ਦੇ ਦੱਖਣੀ ਹਿੱਸੇ ਵਿੱਚ ਖਰਾਬ ਮੌਸਮ ਕਾਰਨ ਆਏ ਤੂਫਾਨ ਵਿੱਚ 18 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਹੋਰ ਜ਼ਖਮੀ ਹੋ ਗਏ ਹਨ। ਜਾਰਜੀਆ ਵਿੱਚ ਤੂਫਾਨ ਕਾਰਨ 14 ਲੋਕਾਂ ਦੀ ਮੌਤ ਹੋਈ ਹੈ ਜਦਕਿ ਕਈ ਇਲਾਕਿਆਂ ਵਿੱਚ ਘਰ ਅਤੇ ਰੁੱਖ ਤਬਾਹ ਹੋ ਗਏ ਹਨ। ਫਲੋਰਿਡਾ ਦੀ ਸਰਹੱਦ ਦੇ ਇਲਾਕੇ ‘ਚ ਟ੍ਰੇਲਰ ਪਾਰਕ ਵਿੱਚ ਅਤੇ ਮਿਸੀਸਿਪੀ ਵਿੱਚ ਕੁੱਲ 4 ਲੋਕਾਂ ਦੀ ਮੌਤ ਹੋਈ ਹੈ।
2
ਜਾਰਜੀਆ ਦੇ ਕਈ ਇਲਾਕਿਆਂ ਵਿੱਚ ਗਵਰਨਰ ਵੱਲੋਂ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਕੌਮੀ ਮੌਸਮ ਸੇਵਾ ਵਿਭਾਗ ਨੇ ਖਦਸ਼ਾ ਪ੍ਰਗਟ ਕੀਤਾ ਹੈ ਕਿ ਅਨਬਾਮਾ, ਫਲੋਰੀਡਾ ਦੇ ਉੱਤਰੀ ਹਿੱਸੇ ਅਤੇ ਜਾਰਜੀਆਂ ਦੇ ਦੱਖਣੀ ਇਲਾਕੇ ਵਿੱਚ ਮੌਸਮ ਹੋਰ ਖਰਾਬ ਹੋ ਸਕਦਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਾਰਜੀਆ ਦੇ ਗਵਰਨਰ ਨਾਲ ਗੱਲ ਕਰਕੇ ਮ੍ਰਿਤਕ ਲੋਕਾਂ ਦੀ ਮੌਤ ਦਾ ਦੁੱਖ ਪ੍ਰਗਟ ਕੀਤਾ ਹੈ।
3
4
5