ਬਲੱਡ ਪ੍ਰੈਸ਼ਰ ਤੇ ਕੈਲਸਟ੍ਰੋਲ ਤੋਂ ਪੀੜਤ ਹੋ ਤਾਂ ਛੋਲੇ ਤੇ ਮੂੰਗਫਲੀ ਖਾਓ

ਇਹ ਰਿਸਰਚ ਦਾ ਦਾਅਵਾ ਹੈ। ਏਬੀਪੀ ਸਾਂਝਾ ਇਸਦੀ ਪੁਸ਼ਟੀ ਨਹੀਂ ਕਰਦਾ। ਕਿਸੇ ਵੀ ਸੁਝਾਅ ਤੇ ਗੌਰ ਕਰਨ ਤੋਂ ਪਹਿਲਾਂ ਆਪਣੇ ਮਾਹਿਰ ਦੀ ਸਲਾਹ ਲੈ ਲਓ।
ਖੋਜਕਰਤਾ ਨੇ ਦੱਸਿਆ ਕਿ ਡਾਈਟ 'ਚ 42 ਗ੍ਰਾਮ ਪ੍ਰੋਟੀਨ ਬਦਾਮ, ਸੋਇਆ ਉਤਪਾਦ, ਦਾਲਾ ਖਾਣ ਨਾਲ ਫਾਇਦਾ ਹੁੰਦਾ ਹੈ। ਜਦਕਿ 50 ਗ੍ਰਾਮ ਨਿਊਟ੍ਰੀਸ਼ਨ ਪੌਦਿਆਂ ਤੋਂ ਤੇ ਜਈ, ਜੌਂ. ਸਾਇਬਲਿਅਮ ਬੈਂਗਨ, ਔਕਰਾ, ਸੇਬ, ਸੰਤਰੇ, ਜਾਮਣ ਤੇ ਬੇਰ 'ਚ ਹੁੰਦਾ ਹੈ। ਉੱਥੇ ਹੀ 20 ਗ੍ਰਾਮ ਨਿਊਟ੍ਰੀਸ਼ਨ ਫਾਈਬਰ ਤੋਂ ਤੇ 2 ਗ੍ਰਾਮ ਨਿਊਟ੍ਰੀਸ਼ਨ ਪੌਦਿਆਂ ਦੇ ਸਟੇਰੌਲ ਵਾਲੇ ਉਤਪਾਦ ਹਰ ਰੋਜ਼ ਲੈਣ ਨਾਲ ਫਾਇਦਾ ਹੁੰਦਾ ਹੈ।
ਕਪਲੇਓਵਾ ਨੇ ਕਿਹਾ ਕਿ ਤਾਜ਼ਾ ਖੋਜ ਦੱਸਦੀ ਹੈ ਕਿ ਕੁਝ ਨਿਸਚਿਤ ਡਾਈਟ ਕੈਲਸਟ੍ਰੋਲ ਨੂੰ ਘੱਟ ਕਰਨ ਤੇ ਦਿਲ ਨੂੰ ਤੰਦਰੁਸਤ ਰੱਖਣ 'ਚ ਮਦਦਗਾਰ ਸਿੱਧ ਹੁੰਦੀ ਹੈ।
ਵਾਸ਼ਿੰਗਟਨ ਡੀਸੀ 'ਚ ਕਲੀਨੀਕਲ ਰਿਸਰਚ ਤੇ 'ਦ ਫਿਜੀਸ਼ੀਅਨ ਕਮੇਟੀ ਫਾਰ ਰਿਸਪਾਂਸੀਬਲ ਮੈਡੀਸਿਨ' ਦੇ ਨਿਰਦੇਸ਼ਕ ਹਾਨਾ ਕਹਲੇਓਵਾ ਦਾ ਇਸ ਸਬੰਧ 'ਚ ਕਹਿਣਾ ਹੈ ਕਿ ਪਹਿਲਾਂ ਦੀਆਂ ਖੋਜਾਂ 'ਚ ਇਹ ਸਾਹਮਣੇ ਆਇਆ ਹੈ ਕਿ ਪੌਦਿਆਂ ਤੇ ਆਧਾਰਤ ਡਾਈਟ ਨਾਲ ਦਿਲ ਤੰਦਰੁਸਤ ਹੁੰਦਾ ਹੈ।
ਡਾਈਟ 'ਚ ਮੁੰਗਫਲੀ, ਛੋਲੇ ਤੇ ਸੇਬ ਦੀ ਥੋੜੀ ਜਿਹੀ ਮਾਤਰਾ ਲੈਣ ਨਾਲ ਕੈਲਸਟ੍ਰੋਲ ਘੱਟ ਹੋ ਸਕਦਾ ਹੈ ਤੇ ਬਲੱਡ ਪ੍ਰੈਸ਼ਰ 'ਚ ਵੀ ਸੁਧਾਰ ਹੋ ਸਕਦਾ ਹੈ। ਹਾਲ ਹੀ 'ਚ ਆਈ ਰਿਸਰਚ ਵਿੱਚ ਇਹ ਗੱਲ ਸਾਹਮਣੇ ਆਈ ਹੈ।
ਅੱਜ ਦੇ ਸਮੇਂ 'ਚ ਬਲੱਡ ਪ੍ਰੈਸ਼ਰ ਤੇ ਕੈਲਸਟ੍ਰੋਲ ਦੀ ਸਮੱਸਿਆ ਵਧਦੀ ਜਾ ਰਹੀ ਹੈ। ਅਜਿਹੇ 'ਚ ਖਾਣੇ 'ਚ ਕੁਝ ਅਜਿਹੀਆਂ ਚੀਜ਼ਾਂ ਸ਼ਾਮਲ ਕਰਨੀਆਂ ਚਾਹੀਦੀਆਂ ਹਨ ਜੋ ਅਜਿਹੀਆਂ ਸਮੱਸਿਆਵਾਂ ਤੋਂ ਬਚਾ ਸਕਣ।