ਮਮਤਾ-ਮੌਜੀ ਰਸਾਲਿਆਂ ਦੇ ਮੁੱਖ ਸਫ਼ਿਆਂ `ਤੇ ਛਾਏ
ਸਤੰਬਰ ਐਡੀਸ਼ਨ ਲਈ ਫੈਸ਼ਨ ਮੈਗਜ਼ੀਨ ਜੀ.ਕਿਊ ਲਈ ਵਰੁਣ ਦਾ ਇਹ ਕੂਲ ਡੂਡ ਲੁੱਕ ਕੁੜੀਆਂ ਨੂੰ ਕਾਫੀ ਇੰਪ੍ਰੈਸ ਕਰ ਸਕਦਾ ਹੈ। ਵਰੁਣ ਦਾ ਲੈਦਰ ਜੈਕੇਟ ਅਤੇ ਡੈਨਿਮ ਨਾਲ ਹੱਥ `ਚ ਕੜਾ ਅਤੇ ਅਗੂਠੀਆਂ ਪਾ ਟਪੋਰੀ ਲੁੱਕ ਵੀ ਜੱਚ ਰਿਹਾ ਹੈ।
ਆਪਣੇ ਕਾਤਲਾਨਾ ਅੰਦਾਜ਼ ਨਾਲ ਕੁੜੀਆਂ ਨੂੰ ਦੀਵਾਨਾ ਬਣਾ ਰਹੇ ਵਰੁਣ ਧਵਨ ਬਲੈਕ-ਗੋਲਡ ਪੈਚ ਵਰਕ ਜੈਕੇਟ `ਚ ਕੂਲ ਨਜ਼ਰ ਆ ਰਹੇ ਹਨ ਅਤੇ ਮੌਜੀ ਦੇ ਸਾਦੀ ਦਿੱਖ ਵਿੱਚੋਂ ਨਿਕਲ ਕੇ ਮੌਜੀ ਦਾ ਇਹ ਅੰਦਾਜ਼ ਮੁੰਡੇ ਜ਼ਰੂਰ ਕਾਪੀ ਕਰਨ ਦੀ ਕੋਸ਼ੀਸ਼ ਕਰਨਗੇ।
ਫ਼ਿਲਮ `ਚ ਅਨੁਸ਼ਕਾ-ਮਮਤਾ ਅਤੇ ਵਰੁਣ-ਮੌਜੀ ਨਾਂਅ ਦੇ ਦਰਜੀ ਦਾ ਰੋਲ ਅਦਾ ਕਰ ਰਹੇ ਹਨ। ਫ਼ਿਲਮ 28 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ। ਅਨੁਸ਼ਕਾ ਨੇ ਜਿੱਥੇ ਬਾਜ਼ਾਰ ਮੈਗਜ਼ਿਨ `ਤੇ ਗਲੈਮਰਸ ਅੰਦਾਜ਼ ਦਿਖਾਇਆ ਉੱਥੇ ਹੀ ਵਰੁਣ ਨੇ ਡੈਸ਼ਿੰਗ ਅੰਦਾਜ਼ ਨਾਲ ਕਹਿਰ ਢਾਹਿਆ।
ਬਲੈਕ ਐਂਡ ਵਾਇਟ ਟਾਪ ਦੇ ਨਾਲ ਬਲੈਕ ਸਕਰਟ ਅਨੁਸ਼ਕਾ ਦਾ ਹੌਟ ਲੁੱਕ ਫੈਨਸ ਨੂੰ ਜ਼ਰੂਰ ਪਸੰਦ ਆਵੇਗਾ ਨਾਲ ਹੀ ਉਸਦੀ ਮੁਸਕਾਨ ਤਾਂ ਮੇਲ ਫੈਨਸ ਨੂੰ ਆਪਣਾ ਦੀਵਾਨਾ ਬਣਾ ਹੀ ਦਵੇਗੀ।
ਅਨੁਸ਼ਕਾ-ਵਰੁਣ ਦੋਵੇਂ ਜਲਦੀ ਹੀ ਫ਼ਿਲਮ `ਸੂਈ ਧਾਗਾ` `ਚ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ਦੀ ਪ੍ਰੋਮੋਸ਼ਨ ਜ਼ੋਰਾਂ ਨਾਲ ਕੀਤੀ ਜਾ ਰਹੀ ਹੈ। ਜਿਸ ਦੇ ਨਾਲ ਹੀ ਦੋਵੇਂ ਸਟਾਰ ਵੱਖ-ਵੱਖ ਮੈਗਜ਼ੀਨਾਂ ਦੇ ਸਤੰਬਰ ਅੰਕਾਂ ਦੇ ਕਵਰ ਪੇਜ `ਤੇ ਛਾਏ ਹੋਏ ਹਨ।