✕
  • ਹੋਮ

ਅਸਮਾਨੀ ਚੜ੍ਹੇ ਘੱਟੇ ਨੇ ਸਬਜ਼ੀ ਕਾਸ਼ਤਕਾਰਾਂ ਨੂੰ ਝੰਬਿਆ, ਤਿੰਨ ਮਰੀਜ਼ਾਂ ਦੀ ਮੌਤ

ਏਬੀਪੀ ਸਾਂਝਾ   |  16 Jun 2018 07:16 PM (IST)
ਅਸਮਾਨੀ ਚੜ੍ਹੇ ਘੱਟੇ ਨੇ ਸਬਜ਼ੀ ਕਾਸ਼ਤਕਾਰਾਂ ਨੂੰ ਝੰਬਿਆ, ਤਿੰਨ ਮਰੀਜ਼ਾਂ ਦੀ ਮੌਤ
1

ਬਠਿੰਡਾ: ਪਿਛਲੇ ਕੁਝ ਦਿਨਾਂ ਤੋਂ ਪੂਰੇ ਪੰਜਾਬ ਵਿੱਚ ਅਸਮਾਨੀਂ ਚੜ੍ਹੇ ਘੱਟੇ ਨਾਲ ਸਬਜ਼ੀ ਕਾਸ਼ਤਕਾਰਾਂ ਦਾ ਖਾਸਾ ਨੁਕਸਾਨ ਹੋਇਆ ਹੈ।

2

3

4

5

ਕੁਦਰਤ ਦੀ ਮਾਰ ਝੱਲ੍ਹਦੇ ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਕੀਤੀ ਮੰਗ ਕਰਦਿਆਂ ਕਿਹਾ ਕਿ ਸਬਜ਼ੀਆਂ ਦੀ ਬਿਜਾਈ ‘ਤੇ ਤਕਰੀਬਨ ਅੱਠ ਤੋਂ ਦਸ ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਖਰਚ ਆਉਂਦਾ ਹੈ। ਉਨ੍ਹਾਂ ਸਰਕਾਰ ਤੋਂ ਸਬਜ਼ੀਆਂ ਦੇ ਨੁਕਸਾਨ ਦਾ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ।

6

ਹਾਲਾਂਕਿ, ਚੰਡੀਗੜ੍ਹ ਤੇ ਅੰਮ੍ਰਿਸਤਰ ਸਮੇਤ ਪੰਜਾਬ ਦੇ ਕਈ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋਈ ਪਰ ਮਾਲਵਾ ਪੱਟੀ ਵਿੱਚ ਵਿੱਚ ਮੀਂਹ ਨਹੀਂ ਪਿਆ।

7

ਨਰਮਾ, ਮੂੰਗੀ, ਕੱਦੂ, ਭਿੰਡੀ, ਫਲੀਆਂ, ਮਿਰਚਾ ਅਤੇ ਹੋਰ ਸਬਜ਼ੀਆਂ ਖਰਾਬ ਹੋ ਰਹੀਆਂ ਹਨ।

8

ਕਿਸਾਨਾਂ ਨੇ ਦੱਸਿਆ ਕਿ ਆਸਮਾਨ ਤੋਂ ਡਿੱਗਦੀ ਮਿੱਟੀ ਨੇ ਫ਼ਸਲਾਂ ਤੇ ਸਬਜ਼ੀਆਂ ਨੂੰ ਸ਼ਿਕਾਰ ਬਣਾਇਆ।

9

ਉਨ੍ਹਾਂ ਕਿਹਾ ਕਿ ਜੱਸੀ ਪਿੰਡ ਵਿੱਚ ਦਮ ਘੁੱਟਣ ਨਾਲ ਪਿਛਲੇ ਕੁਝ ਦਿਨਾਂ 'ਚ ਤਿੰਨ ਮੌਤਾਂ ਹੋ ਗਈਆਂ ਹਨ।

10

ਕਿਸਾਨਾਂ ਦੀ ਆਖ਼ਰੀ ਟੇਕ ਮੀਂਹ 'ਤੇ ਹੈ, ਪਰ ਬੀਤੇ ਕੱਲ੍ਹ ਤੋਂ ਮਾਲਵਾ ਪੱਟੀ ਵਿੱਚ ਮੀਂਹ ਨਹੀਂ ਪਿਆ।

11

ਏਬੀਪੀ ਸਾਂਝਾ ਨਾਲ ਗੱਲਬਾਤ ਕਰਦਿਆਂ ਕਿਸਾਨਾਂ ਨੇ ਦਾਅਵਾ ਕੀਤਾ ਕਿਹਾ ਅਸਮਾਨੀਂ ਚੜ੍ਹੀ ਮਿੱਟੀ ਨੇ ਇਨਸਾਨੀ ਜ਼ਿੰਦਗੀ ਨੂੰ ਸ਼ਿਕਾਰ ਬਣਾਇਆ।

12

ਇਸ ਤੋਂ ਇਲਾਵਾ ਬਠਿੰਡਾ ਦੇ ਨੇੜਲੇ ਪਿੰਡ ਵਿੱਚ ਮੌਸਮ ਦੀ ਇਸ ਖਰਾਬੀ ਕਾਰਨ ਤਿੰਨ ਵਿਅਕਤੀਆਂ ਦੀ ਜਾਨ ਜਾਣ ਦੀ ਵੀ ਖ਼ਬਰ ਹੈ।

  • ਹੋਮ
  • Photos
  • ਖ਼ਬਰਾਂ
  • ਅਸਮਾਨੀ ਚੜ੍ਹੇ ਘੱਟੇ ਨੇ ਸਬਜ਼ੀ ਕਾਸ਼ਤਕਾਰਾਂ ਨੂੰ ਝੰਬਿਆ, ਤਿੰਨ ਮਰੀਜ਼ਾਂ ਦੀ ਮੌਤ
About us | Advertisement| Privacy policy
© Copyright@2026.ABP Network Private Limited. All rights reserved.