ਗੁਰੂ ਕੇ ਲਾਹੌਰ ਸੰਗਤਾਂ ਨੇ ਸ਼ਰਧਾ ਭਾਵਨਾ ਨਾਲ ਮਨਾਇਆ ਗੁਰੂ ਗੋਬਿੰਦ ਸਿੰਘ ਦਾ ਵਿਆਹ ਪੁਰਬ
ਇੱਥੇ ਹੀ ਦਸਮ ਪਾਤਸ਼ਾਹ ਨੇ ਨਵਾਂ ਨਗਰ ਵਸਾਇਆ ਸੀ ਅੱਜ ਵੀ ਸੰਗਤਾਂ ਗੁਰੂ ਸਾਹਿਬ ਦੇ ਵਿਆਹ ਪੁਰਬ ਮੌਕੇ ਖ਼ੁਸ਼ੀਆਂ ਮਨਾਉਂਦਿਆਂ ਗੁਰੂ ਚਰਨਾਂ ਵਿੱਚ ਨਤਮਸਕ ਹੁੰਦੀਆਂ ਹਨ ਤੇ ਰਾਗੀ ਢਾਡੀ ਇਤਿਹਾਸਿਕ ਪ੍ਰਸੰਗ ਸੁਣਾ ਗੁਰੂ ਦੀ ਮਹਿਮਾ ਕਰਦੇ ਹਨ।
ਅਨੰਦਪੁਰ ਸਾਹਿਬ: ਦਸਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਦਾ ਵਿਆਹ ਪੁਰਬ ਹਰ ਸਾਲ ਦੀ ਤਰ੍ਹਾਂ ਗੁਰੂ ਕਾ ਲਾਹੌਰ ਵਿਖੇ ਬਹੁਤ ਹੀ ਉਤਸ਼ਾਹ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।
ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਤੋਂ ਮਹਿਜ਼ 13 ਕਿਮੀ ਦੀ ਦੂਰੀ 'ਤੇ ਹਿਮਾਚਲ ਦੇ ਜ਼ਿਲਾ ਬਿਲਾਸਪੁਰ ਸਥਿਤ ਗੁਰੂ ਕਾ ਲਾਹੌਰ ਨਗਰ ਵਿਖੇ ਵਿਆਹ ਪੁਰਬ ਦੀਆ ਰੋਣਕਾਂ ਵੇਖਿਆਂ ਹੀ ਬਣਦੀਆਂ ਸਨ।
ਗੁਰਦੁਆਰਾ ਗੁਰੂ ਕੇ ਮਹਿਲ ਜੋ ਦਸਮ ਪਾਤਸ਼ਾਹ ਦਾ ਨਿਵਾਸ ਅਸਥਾਨ ਹੋਇਆਂ ਕਰਦਾ ਸੀ ਉਸ ਅਸਥਾਨ ਤੋਂ ਨਗਰ ਕੀਰਤਨ ਦੇ ਰੂਪ ਚ ਬਰਾਤ ਗੁਰਦੁਆਰਾ ਸੇਹਰਾ ਸਾਹਿਬ ਪਹੁੰਚੀ, ਜਿੱਥੇ ਧਾਰਮਿਕ ਦੀਵਾਨ ਸਜਾਉਣ ਉਪਰੰਤ ਪਾਵਨ ਪਾਲਕੀ ਨੂੰ ਚਲੀ ਆ ਰਹੀ ਮਰਿਆਦਾ ਅਨੁਸਾਰ ਸੰਗਤਾ ਗੁਰੂ ਦਾ ਹਰ ਜੱਸ ਕਰਦੀਆਂ ਗੁਰੂ ਕੇ ਲਾਹੌਰ ਲੈ ਕੇ ਪਹੁੰਚੀਆਂ।
ਇਤਿਹਾਸ ਮੁਤਾਬਕ 1673 ਵਿੱਚ ਗੁਰੂ ਸਾਹਿਬ ਦਾ ਵਿਆਹ ਲਾਹੌਰ ਨਿਵਾਸੀ ਭਾਈ ਹਰਜਸ ਜੀ ਦੀ ਸਪੁੱਤਰੀ ਮਾਤਾ ਜੀਤੋ ਜੀ ਨਾਲ ਹੋਇਆ ਸੀ।