ਸ਼ੇਰ ਨੇ ਬੱਚੇ 'ਤੇ ਕੀਤਾ ਹਮਲਾ, ਵੀਡੀਓ ਵਾਈਰਲ..
ਇਸ ਤੋਂ ਬਾਅਦ ਮਹਿਲਾ ਟ੍ਰੇਨਰ ਸ਼ੇਰ ਨੂੰ ਬਾਹਰ ਲੈ ਜਾਂਦੀ ਹੈ। ਦੱਸਣਯੋਗ ਹੈ ਕਿ ਇਹ ਸ਼ੋਅ ਮਹਿਲਾਵਾਂ ਨਾਲ ਆਧਾਰਤ ਇੱਕ ਸ਼ੋਅ ਸੀ ਜੋ 1998 ਤੋ ਲੈ ਕੇ 2007 ਤੱਕ ਚੱਲਿਆ ਸੀ। ਇਸ ਵਿੱਚ ਸਿਹਤ ਤੇ ਸੁੰਦਰਤਾ ਵਰਗੇ ਮੁੱਦਿਆਂ 'ਤੇ ਚਰਚਾ ਹੰਦੀ ਸੀ।
ਹਮਲੇ ਤੋਂ ਘਬਰਾ ਕੇ ਬੱਚੀ ਚਿਲਾਉਣਾ ਸ਼ੁਰੂ ਕਰ ਦਿੰਦੀ ਹੈ ਪਰ ਸ਼ੇਰ ਬੱਚੀ ਦੇ ਪੈਰ ਨੂੰ ਮੂੰਹ ਵਿੱਚ ਲੈ ਲੈਂਦਾ ਹੈ। ਤਸਵੀਰਾਂ ਵਿੱਚ ਟਰੇਨਰ ਸ਼ੇਰ ਦਾ ਮੂੰਹ ਖੁੱਲ੍ਹਵਾਉਣ ਦੀ ਕੋਸ਼ਿਸ਼ ਕਰਦਾ ਨਜ਼ਰ ਆਉਂਦਾ ਹੈ। ਬਹੁਤ ਕੋਸ਼ਿਸ਼ ਕਰਨ ਤੋਂ ਬਾਅਦ ਟਰੇਨਰ ਬੱਚੀ ਦਾ ਮੂੰਹ ਖੁੱਲ੍ਹਵਾ ਲੈਂਦਾ ਹੈ।
ਬਾਅਦ ਵਿੱਚ ਬੱਚੀ ਦੇ ਰੋਣ ਦੀ ਆਵਾਜ਼ ਆਉਂਦੀ ਹੈ। ਬੱਚੀ ਦੇ ਰੋਣ ਦੀ ਆਵਾਜ਼ ਸੁਣ ਕੇ ਸ਼ੇਰ ਬੁਖਲਾ ਜਾਂਦਾ ਹੈ ਤੇ ਹਮਲਾ ਕਰ ਦਿੰਦਾ ਹੈ।
ਇਹ ਸ਼ੋ ਆਖਰੀ ਵਾਰ 2007 ਵਿੱਚ ਪ੍ਰਸਾਰਿਤ ਕੀਤਾ ਗਿਆ ਸੀ ਪਰ ਇਸ ਦੀ ਵੀਡੀਓ ਅੱਜਕੱਲ੍ਹ ਇੰਟਰਨੈੱਟ 'ਤੇ ਵਾਈਰਲ ਹੋ ਗਈ ਹੈ। ਇਸ ਕਲਿਪ ਵਿੱਚ ਸ਼ੋਅ ਦੀ ਸ਼ੂਟਿੰਗ ਦੌਰਾਨ ਸ਼ੇਰ ਇੱਕ ਬੱਚੇ 'ਤੇ ਹਮਲਾ ਕਰਦਾ ਨਜ਼ਰ ਆ ਰਿਹਾ ਹੈ।
ਲਾਈਵ ਟੀ.ਵੀ. ਵਿੱਚ ਬੱਚੇ 'ਤੇ ਹਮਲਾ ਕਰਦੇ ਹੋਏ ਸ਼ੇਰ ਦੀ ਇਹ ਵੀਡੀਓ ਅੱਜਕਲ੍ਹ ਸੋਸ਼ਲ ਮੀਡੀਆ 'ਤੇ ਵਾਈਰਲ ਹੋ ਰਹੀ ਹੈ। ਇਹ ਵੀਡੀਓ ਪੁਰਾਣੇ ਮੈਕਸੀਕਨ ਪ੍ਰੋਗਰਾਮ 'Con Sello de Mujer' ਦੇ ਸ਼ੂਟਿੰਗ ਦੌਰਾਨ ਦੀ ਹੈ।