ਸ਼ਨੀਵਾਰ ਨੂੰ ਵਿਜੇਂਦਰ ਦੀ ਸੁਪਰ ਫਾਈਟ
ਭਾਰਤ ਦਾ ਦਿੱਗਜ ਮੁੱਕੇਬਾਜ਼ ਵਿਜੇਂਦਰ ਸਿੰਘ ਹੁਣ ਆਸਟ੍ਰੇਲੀਆ ਦੇ 'Hope' ਨੂੰ ਤੋੜਨ ਦੀ ਤਿਆਰੀ ਕਰ ਰਿਹਾ ਹੈ। ਆਸਟ੍ਰੇਲੀਆ ਦੇ ਕੈਰੀ ਹੋਪ ਨਾਲ ਭਾਰਤ ਦੇ ਮੁੱਕੇਬਾਜ਼ੀ ਦੇ ਪੋਸਟਰ ਬੁਆਏ ਵਿਜੇਂਦਰ ਸਿੰਘ ਦੀ ਟੱਕਰ ਸ਼ਨੀਵਾਰ ਨੂੰ ਹੋਣੀ ਹੈ।
ਇਹ ਮੈਚ ਤਿਅਗਰਾਜ ਸਟੇਡੀਅਮ 'ਚ ਖੇਡਿਆ ਜਾਵੇਗਾ। ਇਹ ਮੈਚ ਕਿਸੇ ਵੱਡੇ ਈਵੈਂਟ ਤੋਂ ਘਟ ਨਹੀਂ ਰਹਿਣ ਵਾਲਾ।
ਦਰਅਸਲ ਵਿਜੇਂਦਰ ਸਿੰਘ ਦੀ ਪ੍ਰੋਫੈਸ਼ਨਲ ਮੁੱਕੇਬਾਜ਼ੀ 'ਚ ਅਗਲੀ ਟੱਕਰ 16 ਜੁਲਾਈ ਨੂੰ ਹੋਣੀ ਹੈ। ਵਿਜੇਂਦਰ ਦੀ ਇਹ ਟੱਕਰ ਆਸਟ੍ਰੇਲੀਆ ਦੇ ਮੁੱਕੇਬਾਜ਼ ਕੈਰੀ ਹੋਪ ਨਾਲ ਹੋਵੇਗੀ।
ਲਗਾਤਾਰ ਜਿੱਤ ਦਰਜ ਕਰ ਰਹੇ ਵਿਜੇਂਦਰ ਹੁਣ ਆਪਣੇ ਅਗਲੇ ਮੈਚ 'ਚ ਆਸਟ੍ਰੇਲੀਆ ਦੇ ਮੁੱਕੇਬਾਜ਼ ਹੋਪ ਨੂੰ ਮਾਤ ਦੇਣ ਦੀ ਕੋਸ਼ਿਸ਼ ਕਰਨਗੇ। ਇਸ ਬਾਉਟ ਦਾ ਐਲਾਨ 6 ਜੂਨ ਨੂੰ ਨਵੀਂ ਦਿੱਲੀ 'ਚ ਕੀਤਾ ਗਿਆ ਸੀ।
ਸਾਬਕਾ ਯੂਰੋਪੀਅਨ ਚੈਂਪੀਅਨ ਕੈਰੀ ਹੋਪ ਨੂੰ ਹਰਾਉਣਾ ਵਿਜੇਂਦਰ ਲਈ ਆਸਾਨ ਨਹੀ ਹੋਵੇਗਾ। ਇਸ ਫਾਈਟ ਨੂੰ ਵਿਜੇਂਦਰ ਦੇ ਹੁਣ ਤਕ ਦੇ ਕਰੀਅਰ ਦੀ ਸਭ ਤੋਂ ਵੱਡੀ ਫਾਈਟ ਵੀ ਮੰਨਿਆ ਜਾ ਰਿਹਾ ਹੈ। ਕੈਰੀ ਹੋਪ ਨੂੰ ਪ੍ਰੋਫੈਸ਼ਨਲ ਮੁੱਕੇਬਾਜ਼ੀ ਨਾਲ ਜੁੜੇ 12 ਸਾਲ ਹੋ ਗਏ ਹਨ ਅਤੇ ਇਸ ਮੁੱਕੇਬਾਜ਼ ਦਾ ਕਹਿਣਾ ਹੈ ਕਿ ਵਿਜੇਂਦਰ ਉਸਦੇ ਸਾਹਮਣੇ ਨਹੀ ਟਿਕ ਸਕੇਗਾ।
ਪ੍ਰੋਫੈਸ਼ਨਲ ਮੁੱਕੇਬਾਜ਼ੀ 'ਚ ਭਾਰਤ ਦੇ ਵਿਜੇਂਦਰ ਸਿੰਘ ਦੀ ਜਿੱਤ ਦਾ ਸਿਲਸਿਲਾ ਜਾਰੀ ਹੈ। 13 ਮਈ ਨੂੰ ਵਿਜੇਂਦਰ ਨੇ ਪੋਲੈਂਡ ਦੇ ਮੁੱਕੇਬਾਜ਼ ਨੂੰ ਮਾਤ ਦਿੱਤੀ।
ਇਹ ਮੁੱਕੇਬਾਜ਼ ਖੁਦ ਨੂੰ 'ਹਾਰਰ ਸ਼ੋਅ ਦਸਦਾ ਸੀ, ਪਰ ਪੋਲੈਂਡ ਦਾ ਮੁੱਕੇਬਾਜ਼ ਸੋਲਡਰਾ ਹਰਿਆਣਵੀ ਮੁੱਕੇ ਸਾਹਮਣੇ ਚਿੱਤ ਹੋ ਗਿਆ। ਵਿਜੇਂਦਰ ਸਿੰਘ ਨੇ ਇਹ ਮੈਚ 3 ਰਾਉਂਡ 'ਚ ਹੀ ਜਿੱਤ ਲਿਆ। ਹੁਣ ਵਿਜੇਂਦਰ ਦਿੱਲੀ 'ਚ WBA ਏਸ਼ੀਆ ਟਾਈਟਲ ਦੇ ਲਈ ਮੁਕਾਬਲਾ ਕਰਨ ਉਤਰੇਗਾ।