ਵਿਨੋਦ ਖੰਨਾ ਦਾ ਸਿਨੇਮਾ ਤੋਂ ਲੈਕੇ ਫ਼ਕੀਰ ਤੇ ਫਿਰ ਸਿਆਸਤਦਾਨ ਬਣਨ ਦਾ ਸਫ਼ਰ

1978 ਤਕ ਵਿਨੋਦ ਦੀ ਗਿਣਤੀ ਵੀ ਸਿਨੇਮਾ ਜਗਤ ਦੇ ਸਿਖਰਲੇ ਸਿਤਾਰਿਆਂ ‘ਚ ਹੋਣ ਲੱਗੀ। ਫ਼ਿਲਮਾਂ ਤੋਂ ਕਾਫੀ ਸ਼ੁਹਰਤ ਮਿਲਣ ਤੋਂ ਬਾਅਦ ਵਿਨੋਦ ਨੇ ਸਟਾਰਡਮ ਨੂੰ ਠੁਕਰਾ ਕੇ ਅਧਿਆਤਮ ਦਾ ਰੁਖ਼ ਕੀਤਾ। ਉਨ੍ਹਾਂ ਨੂੰ ਓਸ਼ੋ ਰਜਨੀਸ਼ ਨੇ ਕਾਫੀ ਪ੍ਰਭਾਵਿਤ ਕੀਤਾ।
27 ਅਪ੍ਰੈਲ 2017 ਨੂੰ ਵਨੋਦ ਖੰਨਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦੀ ਦੋਸਤੀ ਦੀ ਮਿਸਾਲ ਫਿਰੋਜ਼ ਖ਼ਾਨ ਦੇ ਨਾਲ ਦਿੱਤੀ ਜਾਂਦੀ ਹੈ। ਕਿਉਂਕਿ ਦੋਨਾਂ ਨੇ ਕਈਂ ਫ਼ਿਲਮਾਂ ‘ਚ ਵੀ ਕੰਮ ਕੀਤਾ ਅਤੇ ਵਿਨੋਦ ਨੂੰ ਦੂਜੀ ਪਾਰੀ ਦੀ ਸ਼ੁਰੂਆਤ ਦੇਣ ਵਾਲੇ ਵੀ ਫਿਰੋਜ਼ ਖ਼ਾਨ ਹੀ ਸੀ। ਸਿਰਫ ਇਹੀਂ ਨਹੀਂ ਵਿਨੋਦ ਤੇ ਫਿਰੋਜ਼ (27 ਅਪ੍ਰੈਲ 2009) ਦੀ ਮੌਤ ਵੀ ਇੱਕੋ ਤਾਰੀਖ਼ ਨੂੰ ਹੋਈ, ਬਸ ਸਾਲ ਦਾ ਫਰਕ ਸੀ।
Gujarat Chief Minister Narendra Modi and Vinod Khanna BJP Candidate from Gurdaspur during a rally held in Pathankot on Friday. *** Local Caption *** Gujarat Chief Minister Narendra Modi and Vinod Khanna BJP Candidate from Gurdaspur during a rally held in Pathankot on Friday.
ਉਂਝ ਤਾਂ 1970 ਦਾ ਦਹਾਕਾ ਮਲਟੀਸਟਾਰਰ ਫ਼ਿਲਮਾਂ ਦਾ ਦੌਰ ਸੀ ਅਤੇ ਵਿਨੋਦ ਦੀ ਜੋੜੀ ਫ਼ਿਲਮਾਂ ‘ਚ ਸਭ ਤੋਂ ਵੱਧ ਅਮਿਤਾਭ ਬੱਚਨ ਦੇ ਨਾਲ ਪਸੰਦ ਕੀਤੀ ਗਈ। ਦੋਵਾਂ ਨੇ ਮਿਲ ਕੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਜਿਨ੍ਹਾਂ ‘ਚ ਸਭ ਤੋਂ ਵੱਧ ‘ਅਮਰ, ਅਕਬਰ ਐਂਥਨੀ’ ਤੇ ‘ਮੁਕਦਰ ਕਾ ਸਿਕੰਦਰ’ ਫ਼ਿਲਮਾਂ ਨੂੰ ਲੋਕਾਂ ਨੇ ਬੇਹੱਦ ਪਿਆਰ ਦਿੱਤਾ।
ਵਿਨੋਦ ਨੇ ਦੋ ਵਿਆਹ ਕੀਤੇ ਸੀ। ਉਨ੍ਹਾਂ ਨੇ ਦੂਜਾ ਵਿਆਹ ਕਵਿਤਾ ਨਾਲ ਕੀਤਾ ਜਿਸ ਤੋਂ ਉਨ੍ਹਾਂ ਦੇ ਦੋ ਬੱਚੇ ਬੇਟਾ ਸਾਕਸ਼ੀ ਅਤੇ ਧੀ ਸ਼ਰਧਾ ਹੈ। 1997 ‘ਚ ਫ਼ਿਲਮਾਂ ਦੇ ਆਫਰ ਘੱਟ ਮਿਲਣ ਤੋਂ ਬਾਅਦ ਵਿਨੋਦ ਨੇ ਰਾਜਨੀਤੀ ‘ਚ ਵੀ ਕਦਮ ਰੱਖ ਭਾਜਪਾ ਦਾ ਹੱਥ ਫੜਿਆ ਅਤੇ ਗੁਰਦਾਸਪੁਰ ਤੋਂ ਤਿੰਨ ਵਾਰ ਸੰਸਦ ਮੈਂਬਰ ਵੀ ਚੁਣੇ ਗਏ। ਉਹ ਸੈਰ-ਸਪਾਟਾ ਮੰਤਰੀ ਵੀ ਰਹੇ।
ਵਿਨੋਦ ਇਸ ਤੋਂ ਬਾਅਦ ਵੀ ਕੁਝ ਫ਼ਿਲਮਾਂ ‘ਚ ਨਜ਼ਰ ਆਏ। ਜਿਨ੍ਹਾਂ ‘ਚ ਉਨ੍ਹਾਂ ਨੇ ਸਲਮਾਨ ਦੇ ਪਿਓ ਦਾ ਰੋਲ ਜ਼ਿਆਦਾ ਪਲੇਅ ਕੀਤਾ। ਵਿਨੋਦ ਦੀ ਈਮੇਜ ਇੰਡਸਟਰੀ ‘ਚ ਈਮਾਨਦਾਰ ਅਤੇ ਵਧੀਆ ਦੋਸਤ ਦੀ ਰਹੀ ਹੈ।
ਵਿਨੋਦ ਨੇ ਆਪਣੀ ਜ਼ਿੰਦਗੀ ਦਾ ਲੰਮਾ ਸਮਾਂ ਓਸ਼ੋ ਦੇ ਆਸ਼ਰਮ ‘ਚ ਇੱਕ ਮਾਲੀ ਦੀ ਤਰ੍ਹਾਂ ਬਿਤਾਇਆ। ਫਿਰ ਉਨ੍ਹਾਂ ਨੇ ਅਚਾਨਕ ਛੇ ਸਾਲ ਬਾਅਦ ਫਿਰ ਤੋਂ ਫ਼ਿਲਮਾਂ ‘ਚ ਵਾਪਸੀ ਕੀਤੀ। ਪਰ ਦੂਜੀ ਪਾਰੀ ‘ਚ ਉਨ੍ਹਾਂ ਦੀਆਂ ਫ਼ਿਲਮਾਂ ਕੁਝ ਖਾਸ ਕਮਾਲ ਨਹੀਂ ਦਿਖਾ ਸਕੀਆਂ।
ਵਿਨੋਦ ਖੰਨਾ ਦਾ ਅੱਜ 72ਵਾਂ ਜਨਮ ਦਿਨ ਹੈ। ਉਨ੍ਹਾਂ ਦਾ ਜਨਮ 6 ਅਕਤੂਬਰ 1946 ਨੁੰ ਪੇਸ਼ਾਵਰ ‘ਚ ਪੰਜਾਬੀ ਪਰਿਵਾਰ ‘ਚ ਹੋਇਆ ਅਤੇ ਭਾਰਤ-ਪਾਕ ਵੰਡ ਸਮੇਂ ਇਨ੍ਹਾਂ ਦਾ ਪਰਿਵਾਰ ਮੁੰਬਈ ਆ ਗਿਆ। ਇੱਥੇ ਵਿਨੋਦ ਨੇ 1968 ‘ਚ ਵਿਲਨ ਦੇ ਤੌਰ ‘ਤੇ ਫ਼ਿਲਮਾਂ ‘ਚ ਕਦਮ ਰੱਖਿਆ।
ਇਹ ਉਹ ਦੌਰ ਸੀ ਜਦੋਂ ਕਈ ਵੱਡੇ ਡਾਇਰੈਕਟਰ-ਪ੍ਰੋਡਿਊਸਰ ਉਨ੍ਹਾਂ ਨੂੰ ਸਾਈਨ ਕਰਨ ਲਈ ਵਿਨੋਦ ਖੰਨਾ ਦੇ ਘਰ ਦੇ ਬਾਹਰ ਲਾਈਨ ਲਗਾ ਕੇ ਖੜ੍ਹੇ ਰਹਿੰਦੇ ਸੀ। ਇਸੇ ਸਮੇਂ ਵਿਨੋਦ ਨੇ ਇੱਕ ਹੋਰ ਸੁਪਰਹਿੱਟ ਫ਼ਿਲਮ ‘ਕੁਰਬਾਨੀ’ ਦਿੱਤੀ। ਜਿਸ ਦੇ ਗਾਣੇ ਅਤੇ ਡਾਇਲੌਗ ਅੱਜ ਵੀ ਲੋਕਾਂ ਦੀ ਜ਼ੁਬਾਨ ‘ਤੇ ਹਨ।
ਵਿਨੋਦ ਖੰਨਾ ਅਜਿਹੇ ਅਦਾਕਾਰ ਸਨ ਜਿਨ੍ਹਾਂ ਨੇ ਹੀਰੋ ਅਤੇ ਵਿਲਨ ਦੋਵੇਂ ਤਰ੍ਹਾਂ ਦੇ ਕਿਰਦਾਰਾਂ ਨੂੰ ਪਰਦੇ ‘ਤੇ ਨਿਭਾਅ ਕੇ ਲੋਕਾਂ ਦੇ ਦਿਲ ਜਿੱਤ ਲਏ ਸੀ। ਉਨ੍ਹਾਂ ਦੀ ਐਕਟਿੰਗ ਦੇ ਨਾਲ ਫੈਨਸ ਇਸ ਸਟਾਰ ਦੀ ਹੈਂਡਸਮ ਲੁੱਕ ‘ਤੇ ਵੀ ਫਿਦਾ ਸੀ। ਵਿਨੋਦ ਆਪਣੇ ਜ਼ਮਾਨੇ ਦੇ ਹੈਂਡਸਮ ਹੰਕ ਮੰਨੇ ਜਾਂਦੇ ਸੀ।