ਵਾਇਰਲ ਵੀਡੀਓ - ਰਹਿਮਾਨ ਦੇ ਗਾਣੇ 'ਤੇ ਵਿਰਾਟ ਦਾ ਡਾਂਸ
ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨਾ ਸਿਰਫ ਬੱਲੇ ਨਾਲ ਕਮਾਲ ਕਰਦੇ ਹਨ ਬਲਕਿ ਉਨ੍ਹਾਂ ਦਾ ਡਾਂਸ ਵੀ ਧਮਾਕੇਦਾਰ ਹੈ। ਵਿਰਾਟ ਕੋਹਲੀ ਦਾ ਡਾਂਸ ਵੀ ਉਨ੍ਹਾਂ ਦੇ ਫੈਨਸ ਨੂੰ ਬੇਹਦ ਪਸੰਦ ਹੈ।
ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨਾ ਸਿਰਫ ਬੱਲੇ ਨਾਲ ਕਮਾਲ ਕਰਦੇ ਹਨ ਬਲਕਿ ਉਨ੍ਹਾਂ ਦਾ ਡਾਂਸ ਵੀ ਧਮਾਕੇਦਾਰ ਹੈ। ਵਿਰਾਟ ਕੋਹਲੀ ਦਾ ਡਾਂਸ ਵੀ ਉਨ੍ਹਾਂ ਦੇ ਫੈਨਸ ਨੂੰ ਬੇਹਦ ਪਸੰਦ ਹੈ।
ਇਸ ਵਾਰ ਵਿਰਾਟ ਬਲਵੁੱਡ ਦੇ ਦਿੱਗਜ ਮਿਊਜ਼ਿਕ ਡਾਇਰੈਕਟਰ ਅਤੇ ਗਾਇਕ ਏ.ਆਰ. ਰਹਿਮਾਨ ਦੇ ਨਾਲ ਆਪਣੇ ਇੱਕ ਗਾਣੇ ਨੂੰ ਲੈਕੇ ਚਰਚਾ 'ਚ ਆ ਗਏ ਹਨ। ਦਰਅਸਲ ਇੱਕ ਗਾਣੇ 'ਚ ਵਿਰਾਟ ਗਾਉਂਦੇ ਨਜਰ ਆਉਣਗੇ ਅਤੇ ਇਸ ਵੀਡੀਓ 'ਚ ਉਨ੍ਹਾਂ ਦਾ ਡਾਂਸ ਵੀ ਨਜਰ ਆਵੇਗਾ। ਵਿਰਾਟ ਆਸਕਰ ਜੇਤੂ ਏ.ਆਰ. ਰਹਿਮਾਨ ਦੀਆਂ ਧੁਨਾਂ 'ਤੇ ਗਾਣਾ ਗਾਉਂਦੇ ਅਤੇ ਡਾਂਸ ਕਰਦੇ ਨਜਰ ਆ ਰਹੇ ਹਨ। ਇਸ ਡਾਂਸ ਵੀਡੀਓ 'ਚ ਵਿਰਾਟ ਕਿਸੇ ਹਿਪ-ਹਾਪ ਸਟਾਰ ਤੋਂ ਘਟ ਨਹੀਂ ਲਗ ਰਹੇ। ਇਸ ਵੀਡੀਓ 'ਚ ਵਿਰਾਟ ਆਪਣਾ ਜਲਵਾ ਬਿਖੇਰਦੇ ਨਜਰ ਆ ਰਹੇ ਹਨ।
ਦਰਅਸਲ ਏ.ਆਰ. ਰਹਿਮਾਨ ਨੇ ਪ੍ਰੀਮਿਅਰ ਫੁਟਬਾਲ ਲੀਗ ਦੇ ਅਧਿਕਾਰਿਕ ਐਂਥਮ ਦੀ ਧੁਨ ਤਿਆਰ ਕੀਤੀ ਹੈ, ਜਿਸਤੇ ਵਿਰਾਟ ਕੋਹਲੀ ਨੇ ਰੈਪ ਡਾਂਸ ਕੀਤਾ ਹੈ, ਜੋ ਦਰਸ਼ਕਾਂ ਨੂੰ ਬੇਹਦ ਪਸੰਦ ਆ ਰਿਹਾ ਹੈ।