ਸਹਿਵਾਗ ਦੇ ਕੁਮੈਂਟ ਤੋਂ ਕਲਪੇ ਬੈਂਕ ਮੁਲਾਜ਼ਮ
ਸਹਿਵਾਗ ਨੇ ਇਨ੍ਹਾਂ ਨੂੰ ਵੀ ਜਵਾਬ ਦਿੱਤਾ ਤੇ ਲਿਖਿਆ, ਤੁਸੀਂ ਵੀ ਅਪਵਾਦ ਹੋ', ਲੰਚ ਤੋਂ ਇਲਾਵਾ ਵੀ ਬਹੁਤ ਸਾਰੇ ਲੋਕ ਸਰਵਰ ਖਰਾਬ, ਪ੍ਰਿੰਟਰ ਨਹੀਂ ਚੱਲ ਰਿਹਾ ਵਰਗੇ ਬਹਾਨੇ ਬਣਾਉਂਦੇ ਹਨ। ਦੁੱਖ ਵਾਲੀ ਗੱਲ ਹੀ ਕਿ ਵਧੇਰੇ ਸਰਕਾਰੀ ਦਫਤਰਾਂ ਦਾ ਇਹ ਹੀ ਹਾਲ ਹੈ।
ਇਸ ਤੋਂ ਬਾਅਦ ਇੱਕ ਹੋਰ ਬੈਂਕ ਕਰਮੀ ਨੇ ਟਵੀਟ ਲਿਖਿਆ, ਮੈਂ ਪਬਲਿਕ ਸੈਕਟਰ ਬੈਂਕ ਵਿੱਚ ਕੰਮ ਕਰਦੀ ਹਾਂ, ਪਰ ਮੈਂ ਕਦੇ ਵੀ ਆਪਣੇ ਗਾਹਕਾਂ ਨੂੰ ਲੰਚ ਤੋਂ ਬਾਅਦ ਆਉਣ ਲਈ ਨਹੀਂ ਕਹਿੰਦੀ।'
ਇਸ ਦੇ ਜਵਾਬ ਵਿੱਚ ਸਹਿਵਾਗ ਨੇ ਲਿਖਿਆ, ਬੁਰਾ ਨਾ ਮਾਨ ਭਾਈ, ਤੂੰ ਅਪਵਾਦ ਹੈਂ ਪਰ ਜ਼ਿਆਦਾਤਰ ਸਰਕਾਰੀ ਬੈਂਕ ਤੇ ਡਿਪਾਰਟਮੈਂਟ ਆਮ ਆਦਮੀ ਨਾਲ ਚੰਗਾ ਵਿਹਾਰ ਨਹੀਂ ਕਰਦੇ। ਉਨ੍ਹਾਂ ਦਾ ਵਿਹਾਰ ਮਾਈ-ਬਾਪ ਵਰਗਾ ਹੁੰਦਾ ਹੈ, ਜਿੱਦਾਂ ਉਹ ਕਿਸੇ ਤੇ ਅਹਿਸਾਨ ਕਰ ਰਹੇ ਹੋਣ।
ਸਹਿਵਾਗ ਦੇ ਇਸ ਕਮੈਂਟ ਤੋਂ ਬਾਅਦ ਪਬਲਿਕ ਸੈਕਟਰ ਦੇ ਬੈਂਕ ਕਰਮਚਾਰੀਆਂ ਨੇ ਟਵੀਟ ਕਰ ਦਿੱਤਾ। ਪਹਿਲਾਂ ਅਤੁਲ ਠਾਕੁਰ ਨਾਮ ਦੇ ਸ਼ਖਸ ਨੇ ਟਵੀਟ ਲਿਖਿਆ, 'ਸਰ ਮੈਂ ਬੁਰਾ ਮੰਨ ਗਿਆ, ਮੈਂ ਹਮੇਸ਼ਾਂ ਮੁਹਾਲੀ ਵਿੱਚ ਤੁਹਾਡੇ ਮੈਚ ਦੇਖੇ ਹਨ ਤੇ ਹਮੇਸ਼ਾਂ ਗਾਹਕਾਂ ਨਾਲ ਚੰਗਾ ਵਿਹਾਰ ਕੀਤਾ ਹੈ।'
ਟੀਮ ਇੰਡੀਆ ਦੇ ਵਿਸਫੋਟਕ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਲਿਖਿਆ, ਅੰਪਾਇਰਸ ਭਾਰਤੀ ਬੱਲੇਬਾਜ਼ਾਂ ਨਾਲ ਅਜਿਹਾ ਵਿਹਾਰ ਕਰ ਰਹੇ ਹਨ ਜਿੱਦਾਂ ਪਬਲਿਕ ਸੈਕਟਰ ਦੇ ਬੈਂਕ ਆਪਣੇ ਗਾਹਕਾਂ ਨੂੰ ਕਹਿੰਦੇ ਹਨ ਕਿ ਲੰਚ ਤੋਂ ਬਾਅਦ ਆਉਣਾ।
ਅੰਪਾਇਰਾਂ ਦੇ ਇਸ ਫੈਸਲੇ ਤੇ ਨਿਯਮ ਦਾ ਸੋਸ਼ਲ ਮੀਡੀਆ 'ਤੇ ਵਰਿੰਦਰ ਸਹਿਵਾਗ ਨੇ ਮਜ਼ਾਕ ਉਡਾਇਆ।
119 ਰਨਾਂ ਦੇ ਟੀਚੇ ਦੇ ਜਵਾਬ ਵਿੱਚ ਜਦ ਭਾਰਤੀ ਟੀਮ 117 ਰਨ ਬਣਾ ਕੇ ਖੇਡ ਰਹੀ ਸੀ ਤਾਂ ਅੰਪਾਇਰਾਂ ਨੇ ਲੰਚ ਬ੍ਰੇਕ ਦਾ ਐਲਾਨ ਕਰ ਦਿੱਤਾ ਤੇ ਮੁਕਾਬਲਾ ਰੋਕਣਾ ਪਿਆ।
ਟੀਮ ਇੰਡੀਆ ਬੀਤੀ ਰਾਤ ਦੱਖਣੀ ਅਫ਼ਰੀਕਾ ਨੂੰ 9 ਵਿਕਟਾਂ ਨਾਲ ਹਰਾ ਕੇ ਸੀਰੀਜ਼ ਵਿੱਚ 2-0 ਨਾਲ ਅੱਗੇ ਹੈ, ਪਰ ਇੱਕ ਵੇਲੇ ਮੁਕਾਬਲੇ ਨੂੰ ਅਜਿਹੇ ਸਮੇਂ 'ਤੇ ਰੋਕ ਦਿੱਤਾ ਗਿਆ ਜਦੋਂ ਭਾਰਤੀ ਟੀਮ ਜਿੱਤ ਤੋਂ ਮਹਿਜ਼ ਦੋ ਰਨ ਦੂਰ ਸੀ।