ਜ਼ਬਰਦਸਤ ਸਮਾਰਟਫੋਨ ‘ਵੀਵੋ NEX’ ਲਾਂਚ, ਕੀਮਤ 44,990 ਰੁਪਏ
ਫੋਨ ਵਿੱਚ 4000mAh ਦੀ ਬੈਟਰੀ ਦਿੱਤੀ ਗਈ ਹੈ। ਫੋਨ ਓਐਸ 4.0 ਬੇਸਡ ਐਂਡਰਾਇਡ ਓਰੀਓ 8.1 ਓਰੀਓ ਆਊਟ ਆਫ ਦਿ ਬਾਕਸ ’ਤੇ ਆਪਰੇਟ ਕਰਦਾ ਹੈ। (ਤਸਵੀਰ- ਵੀਵੋ ਇੰਡੀਆ)
ਫੋਨ ਵਿੱਚ ਡੂਅਲ ਰੀਅਰ ਕੈਮਰਾ ਦਿੱਤਾ ਗਿਆ ਹੈ। ਇਹ 12 MP ਦੇ ਪ੍ਰਾਇਮਰੀ ਤੇ 5 ਮੈਗਾਪਿਕਸਲ ਦੇ ਸੈਕੰਡਰੀ ਕੈਮਰੇ ਨਾਲ ਲੈਸ ਹੈ। ਫਰੰਟ ਕੈਮਰੇ ਵਿੱਚ 8 ਮੈਗਾਪਿਕਸਲ ਦਾ ਸੈਂਸਰ ਦਿੱਤਾ ਗਿਆ ਹੈ।
ਐਡਰੀਨੋ 630 ਜੀਪੀਯੂ, 8 GB ਰੈਮ ਤੇ 128 GB ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਹ ਫੋਨ 6.59 ਇੰਚ ਦੇ FHD+ ਤੇ 19:3:9 ਸੁਪਰ ਇਮੋਲੇਟਿਡ ਡਿਸਪਲੇਅ ਨਾਲ ਆਉਂਦਾ ਹੈ।
ਚੀਨ ਵਿੱਚ ਵੀਵੋ ਦੇ ਦੋ ਵਰਜ਼ਨ ਲਾਂਚ ਕੀਤੇ ਗਏ ਹਨ। ਪਹਿਲਾ NEX A ਤੇ ਦੂਜਾ NEX S, ਜਿਸ ਵਿੱਚ ਕਵਾਲਕੌਮ ਸਨੈਪਡਰੈਗਨ 845 ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ।
HDFC ਕ੍ਰੈਡਿਟ ਜਾਂ ਡੈਬਿਟ ਕਾਰਡ ਜ਼ਰੀਏ ਇਹ ਫੋਨ ਫਰੀਦਣ ’ਤੇ ਵਨ ਟਾਈਮ ਫਰੀ ਸਕਰੀਨ ਰਿਪਲੇਸਮੈਂਟ ਦੀ ਵੀ ਗਰੰਟੀ ਮਿਲੇਗੀ। ਇਸ ਤੋਂ ਇਲਾਵਾ ਕਈ ਹੋਰ ਆਫਰ ਵੀ ਉਪਲੱਬਧ ਹਨ।
ਇਹ ਫੋਨ ਅਮੇਜ਼ਨ ’ਤੇ ਐਕਸਕਲਿਊਜ਼ਿਵਲੀ ਉਪਲੱਬਧ ਹੈ।
ਦਿੱਲੀ ’ਚ ਫੋਨ ਲਾਂਚ ਕਰਦਿਆਂ ਕੰਪਨੀ ਨੇ ਇਸ ਦੀ ਕੀਮਤ ਦੱਸੀ। ਇਸ ਸਮਾਰਟ ਫੋਨ ਦੀ ਕੀਮਤ 44,990 ਰੱਖੀ ਗਈ ਹੈ।
ਮੋਬਾਈਲ ਫੋਨ ਬਣਾਉਣ ਵਾਲੀ ਚੀਨੀ ਕੰਪਨੀ ਵੀਵੋ ਨੇ ਵੀਰਵਾਰ ਨੂੰ ਆਪਣਾ ਨਵਾਂ ਸਮਾਰਟਫੋਨ ‘ਵੀਵੋ NEX’ ਲਾਂਚ ਕੀਤਾ ਹੈ। ਇਸ ਨਾਲ ਕੰਪਨੀ ਨੇ ਫੋਨ ’ਤੇ ਦਿੱਤੇ ਜਾ ਰਹੇ ਆਫਰਾਂ ਬਾਰੇ ਵੀ ਐਲਾਨ ਕੀਤਾ ਹੈ।