ਰੂਸੀ ਰਾਸ਼ਟਰਪਤੀ ਦੇ ਕੈਲੰਡਰ ਦੀ ਬੱਲੇ-ਬੱਲੇ, ਪ੍ਰਸਿੱਧੀ ਮਾਮਲੇ 'ਚ ਵਿਦੇਸ਼ੀ ਫ਼ਿਲਮੀ ਸਿਤਾਰੇ ਵੀ ਪਛਾੜੇ
ਏਬੀਪੀ ਸਾਂਝਾ | 18 Dec 2018 05:28 PM (IST)
1
ਲੋਕ ਪੁਤਿਨ ਦੀ ਸ਼ਖ਼ਸੀਅਤ ਬਾਰੇ ਜਾਣਨ ਤੋਂ ਇਲਾਵਾ ਰੀਸੋ ਰੀਸ ਵੀ ਇਸ ਕੈਲੰਡਰ ਨੂੰ ਖਰੀਦ ਰਹੇ ਹਨ।
2
ਦੇਸ਼ 'ਚ ਸਾਰੇ ਸਿਤਾਰਿਆਂ ਦੀਆਂ ਤਸਵੀਰਾਂ ਵਾਲੇ ਕੈਲੰਡਰਾਂ ਨੂੰ ਵੀ ਪਛਾੜ ਦਿੱਤਾ ਹੈ।
3
ਪੁਤਿਨ ਦਾ ਕੈਲੰਡਰ ਜਾਪਾਨੀ ਅਦਾਕਾਰ ਕੇਈ ਤਨਾਕਾ ਦੀ ਤੁਲਨਾ 'ਚ ਵੱਧ ਮਸ਼ਹੂਰ ਹੋ ਚੁੱਕਾ ਹੈ।
4
'ਦ ਗਾਰਡੀਅਨ' ਦੀ ਸੋਮਵਾਰ ਦੀ ਰਿਪੋਰਟ ਮੁਤਾਬਕ ਕੈਲੰਡਰ ਦੀ ਵਿਕਰੀ ਦਾ ਵਿਸ਼ੇਸ਼ ਅਧਿਕਾਰ ਰੱਖਣ ਵਾਲੀ ਲਾਫਟ ਚੇਨਸਟੋਰ ਨੇ ਦੱਸਿਆ ਕਿ ਰੂਸ ਦੇ 66 ਸਾਲਾ ਰਾਸ਼ਟਰਪਤੀ ਦੀਆਂ ਤਸਵੀਰਾਂ ਵਾਲਾ ਕੈਲੰਡਰ ਜਾਪਾਨ ਭਰ ਦੇ ਸਟੋਰਾਂ ਤੇ ਵਿਕਰੀ ਦੇ ਮਾਮਲੇ 'ਚ ਸਭ ਤੋਂ ਅੱਗੇ ਹੈ।
5
ਰੂਸ ਦੇ ਰਾਸ਼ਟਰਪਤੀ ਵਾਲਦੀਮੀਰ ਪੁਤਿਨ ਦੀ ਝੀਲ 'ਚ ਡੁਬਕੀ ਲਾਉਂਦਿਆਂ ਤੇ ਜਿੰਮ 'ਚ ਸਮਾਂ ਬਿਤਾਉਂਦਿਆਂ ਦੀਆਂ ਤਸਵੀਰਾਂ ਵਾਲਾ ਕੈਲੰਡਰ ਜਾਪਾਨ 'ਚ ਹੱਥੋ-ਹੱਥ ਵਿਕ ਰਿਹਾ ਹੈ।