Jio ਤੋਂ ਵੀ ਸਸਤਾ ਇੰਟਰਨੈੱਟ
ਏਬੀਪੀ ਸਾਂਝਾ | 14 Mar 2017 01:05 PM (IST)

1
ਜੀਓ ਤੋਂ ਵੀ ਸਸਤਾ ਇੰਟਰਨੈੱਟ ਵੋਡਾਫੋਨ ਨੇ ਲਾਂਚ ਕੀਤਾ ਹੈ। ਜੀਓ ਦੇ ਤਾਜ਼ਾ ਪਲਾਨ ਅਨੁਸਾਰ 303 ਰੁਪਏ ਵਿੱਚ ਹਰ ਦਿਨ 1GB ਡਾਟਾ ਮਿਲ ਰਿਹਾ ਹੈ।
2
ਪਰ ਵੋਡਾਫੋਨ ਨੇ ਜੀਓ ਤੋਂ ਵੀ ਸਸਤਾ ਪਲਾਨ ਮਾਰਕੀਟ ਵਿੱਚ ਪੇਸ਼ ਕਰ ਦਿੱਤਾ ਹੈ। ਇਸ ਪਲਾਨ ਵਿੱਚ ਕੰਪਨੀ 352 ਵਿੱਚ 1GB ਡਾਟਾ ਹਰ ਦਿਨ ਦੇ ਰਹੀ ਹੈ। ਇਸ ਪਲਾਨ ਦੀ ਮਿਆਦ 28 ਦਿਨ ਲਈ ਨਹੀਂ ਸਗੋਂ 56 ਦਿਨਾਂ ਦੇ ਲਈ ਹੈ। ਕੰਪਨੀ ਨੇ ਇਹ ਪਲਾਨ ਪ੍ਰੀਪੇਡ ਯੂਜ਼ਰ ਦੇ ਲਈ ਲਾਂਚ ਕੀਤਾ ਹੈ।
3
ਇਸ ਪਲਾਨ ਵਿੱਚ ਯੂਜ਼ਰ ਨੂੰ ਅਣਗਿਣਤ ਕਾਲਿੰਗ ਵੀ ਮਿਲੇਗੀ ਜਿਸ ਵਿੱਚ ਲੋਕਲ ਅਤੇ ਐਸ ਟੀ ਡੀ ਵੀ ਸ਼ਾਮਲ ਹੈ। 15 ਮਾਰਚ ਤੱਕ ਇਹ ਇਸ ਆਫ਼ਰ ਦੀ ਮਿਆਦ ਹੈ।
4
ਜੇਕਰ ਤੁਸੀਂ 15 ਮਾਰਚ ਤੱਕ ਇਹ ਰੀਚਾਰਜ ਕਰਵਾ ਲੈਂਦੇ ਹੋ ਤਾਂ ਤੁਸੀਂ 1 ਸਾਲ ਤੱਕ ਇਸ ਆਫ਼ਰ ਦਾ ਫ਼ਾਇਦਾ ਚੁੱਕ ਸਕਦੇ ਹੋ। ਇਹ ਆਫ਼ਰ ਕੁੱਝ ਖ਼ਾਸ ਕਸਟਮਰਾਂ ਦੇ ਲਈ ਹੈ ਜਿਨ੍ਹਾਂ ਨੂੰ ਕੰਪਨੀ ਵੱਲੋਂ ਇਸ ਦਾ ਸੁਨੇਹਾ ਮਿਲੇਗਾ ਉਹ ਹੀ ਇਸ ਦਾ ਪਲਾਨ ਦਾ ਲਾਭ ਚੁੱਕ ਸਕਦੇ ਹੋ।