4 ਸਤੰਬਰ ਨੂੰ ਲੌਂਚ ਹੋਣਗੀਆਂ ਫੋਕਸਵੈਗਨ ਦੀਆਂ ਨਵੀਆਂ ਕਾਰਾਂ
ਖ਼ਬਰਾਂ ਤਾਂ ਇਹ ਵੀ ਹਨ ਕਿ ਕੰਪਨੀ ਫਿਲਹਾਲ ਦੋਵਾਂ ਕਾਰਾਂ ਨੂੰ ਮੌਜੂਦਾ ਪਾਵਰਟ੍ਰੇਨ ਨਾਲ ਹੀ ਉਤਾਰੇਗੀ ਤੇ ਬੀਐਸ-6 ਨਾਰਮ ਆਉਣ ਤੋਂ ਪਹਿਲਾਂ ਇਨ੍ਹਾਂ ਨੂੰ ਨਵੇਂ ਇੰਜ਼ਨ ਨਾਲ ਅਪਡੇਟ ਕਰ ਦਿੱਤਾ ਜਾਵੇਗਾ। ਇਸ ਨਾਲ ਕੰਪਨੀ ਦੋਵਾਂ ਕਾਰਾਂ ਨੂੰ ਡੀਜ਼ਲ ਇੰਜ਼ਨ ਬੰਦ ਕਰ ਸਕਦੀ ਹੈ।
ਪੋਲੋ ਜੀਟੀ ਤੇ ਵੈਂਟੋ ਫੇਸਲਿਫਟ ‘ਚ 1.2 ਲੀਟਰ ਟੀਐਸਆਈ ਪੈਟਰੋਲ ਤੇ 1.6 ਲੀਟਰ ਐਮਪੀਆਈ ਪੈਟਰੋਲ ਇੰਜ਼ਨ ਦੀ ਥਾਂ ਨਵਾਂ 1.0 ਲੀਟਰ ਟਰਬੋਚਾਰਜਡ ਪੈਟਰੋਲ ਇੰਜ਼ਨ ਦਿੱਤੇ ਜਾਣ ਦੀ ਉਮੀਦ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਇੰਜ਼ਨ ਨੂੰ ਭਾਰਤ ਸਟੇਜ-6 ਦੇ ਮਾਪਦੰਡਾਂ ‘ਤੇ ਅਪਡੇਟ ਕਰ ਪੇਸ਼ ਕੀਤਾ ਜਾਵੇਗਾ।
ਗੱਲ ਕੀਤੀ ਜਾਵੇ ਇੰਜ਼ਨ ਦੀ ਤਾਂ ਪੋਲੋ ਫੇਸਲਿਫਟ ‘ਚ ਮੌਜੂਦਾ ਮਾਡਲ ਦਾ 1.0 ਲੀਟਰ ਨੈਚੂਰਲੀ ਐਸਪੀਰੇਟੇਡ ਪੈਟਰੋਲ ਇੰਜ਼ਨ, 5 ਸਪੀਡ ਮੈਨੂਅਲ ਗਿਅਰਬਾਕਸ ਨਾਲ ਦਿੱਤਾ ਜਾ ਸਕਦਾ ਹੈ। ਇਹ ਇੰਜ਼ਨ 76 ਪੀਐਸ ਦੀ ਪਾਵਰ ਤੇ 95 ਐਨਐਮ ਦਾ ਟਾਰਕ ਜਨਰੇਟ ਕਰਨ ਦੀ ਪਾਵਰ ਰੱਖਦਾ ਹੈ।
ਸਾਈਡ ਪ੍ਰੋਫਾਈਲ ਇਨ੍ਹਾਂ ਦੇ ਪੁਰਾਣੇ ਮਾਡਲ ਜਿਹੀ ਹੀ ਰਹੇਗੀ। ਵੈਂਟੋ ਨੂੰ ਮੌਜੂਦਾ ਮਾਡਲ ਤੋਂ ਵੱਖ ਤੇ ਸਪੋਰਟੀ ਬਣਾਉਣ ਲਈ ਇਸ ‘ਚ ਨਵੇਂ ਸਾਈਡ ਸਕਰਟਸ ਦਿੱਤੇ ਜਾਣਗੇ। ਦੋਵਾਂ ਕਾਰਾਂ ਦੇ ਇੰਟੀਰੀਅਰ ‘ਚ ਵੀ ਛੋਟੇ-ਮੋਟੇ ਕਾਸਮੈਟਿਕ ਅਪਡੇਟ ਤੇ ਨਵੇਂ ਫੀਚਰਸ ਜ਼ਰੂਰ ਵੇਖਣ ਨੂੰ ਮਿਲਣਗੇ।
ਹੁਣ ਤਕ ਮਿਲੀ ਜਾਣਕਾਰੀ ਮੁਤਾਬਕ ਨਵੀਂ ਪੋਲੋ ਤੇ ਵੈਂਟੋ ਦੇ ਫਰੰਟ ‘ਚ ਫੋਕਸਵੈਗਨ ਜੀਟੀਆਈ ਜਿਹਾ ਫਰੰਟ ਬੰਪਰ, ਹਨੀਕਾਮਬ ਮੈਸ਼ ਗ੍ਰਿਲ ਤੇ ਏਅਰਡੈਮ ਮਿਲੇਗਾ। ਇਸ ਤੋਂ ਇਲਾਵਾ ਦੋਵਾਂ ਕਾਰਾਂ ‘ਚ ਨਵੇਂ ਟੇਲ ਲੈਂਪਸ ਤੇ ਨਵੀਂ ਸਟਾਈਲ ਦਾ ਰਿਅਰ ਬੰਪਰ ਵੀ ਦਿੱਤਾ ਜਾਵੇਗਾ।
ਹੁਣ ਕਾਰ ਦੀ ਟੈਸਟਿੰਗ ਤੇ ਟੀਵੀ ਕਮਰਸ਼ੀਅਲ ਦੀ ਸ਼ੂਟਿੰਗ ਵੇਖਣ ਤੋਂ ਬਾਅਦ ਇਨ੍ਹਾਂ ਕਾਰਾਂ ਦੇ ਮਾਡਲ ਸਾਫ਼ ਹੋ ਗਏ ਹਨ ਕਿ ਇਨ੍ਹਾਂ ‘ਚ ਕਾਸਮੈਟਿਕ ਬਦਲਾਅ ਤੇ ਨਵੇਂ ਫੀਚਰਸ ਮਿਲਣਗੇ।
ਫੋਕਸਵੈਗਨ ਇੰਡੀਆ ਆਪਣੀ ਪੋਲੋ ਹੈਚਬੈਕ ਤੇ ਵੈਂਟੋ ਸੇਡਾਨ ਦੇ ਫੇਸਲਿਫਟ ਵਰਜ਼ਨ ਨੂੰ 4 ਸਤੰਬਰ ਨੂੰ ਭਾਰਤੀ ਬਾਜ਼ਾਰ ‘ਚ ਉਤਾਰੇਗੀ। ਲੌਂਚ ਡੇਟ ਨੂੰ ਛੱਡ ਕੰਪਨੀ ਨੇ ਇਨ੍ਹਾਂ ਬਾਰੇ ਕੋਈ ਵੀ ਜਾਣਕਾਰੀ ਸ਼ੇਅਰ ਨਹੀਂ ਕੀਤੀ।