ਵੌਲਵੋ ਦਾ ਟਰੱਕ ਪਾਉਂਦਾ ਕਾਰਾਂ ਨੂੰ ਮਾਤ
ਕਾਲਰਸਨ ਨੇ ਕਿਹਾ ਕਿ ਇਨ੍ਹਾਂ ਟਰੱਕਾਂ ਨੂੰ ਪਰਮਿਸ਼ਨ ਹੋਵੇਗੀ ਕਿ ਇਹ ਪੋਰਟ 'ਤੇ ਜਾਣ। ਇਸ ਨਾਲ ਪ੍ਰੋਡਕਸ਼ਨ ਤਾਂ ਵਧੇਗੀ ਹੀ ਨਾਲ ਹੀ ਦੋਵੇਂ ਸਮੇਂ ਕੰਮ ਹੋ ਸਕੇਗਾ। ਫਿਲਹਾਲ ਪੋਰਟ 'ਤੇ ਸਿਰਫ ਦਿਨ ਵੇਲੇ ਹੀ ਜ਼ਿਆਦਾ ਕੰਮ ਹੁੰਦਾ ਹੈ।
Download ABP Live App and Watch All Latest Videos
View In Appਵੌਲਵੋ ਟਰੱਕ ਦੇ ਹੈਡ ਆਫ ਆਟੋਨਮਸ ਸਾਲਿਊਸ਼ਨ, ਮਾਇਕਲ ਕਾਲਰਸਨ ਨੇ ਕਿਹਾ ਕਿ ਵੇਰਾ ਦਾ ਮਤਲਬ ਹੈ ਵਿਸ਼ਵਾਸ 'ਤੇ ਅਸੀਂ ਭਵਿੱਖ 'ਤੇ ਭਰੋਸਾ ਕਰਦੇ ਹਾਂ। ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਆਮ ਟਰੱਕ ਦੇ ਮੁਕਾਬਲੇ ਇਸਦੀ ਆਪਰੇਟਿੰਗ ਸਪੀਡ ਹੌਲੀ ਰਹੇਗੀ।
ਵੌਲਵੋ ਦੇ ਚੀਫ ਟੈਕਨਾਲੋਜੀ ਅਫਸਰ, ਲਾਰਸ Stenqvist ਨੇ ਦੱਸਿਆ ਕਿ ਸਾਡਾ ਵਿਸ਼ਵਾਸ ਹੈ ਕਿ ਭਵਿੱਖ 'ਚ ਸਟੀਅਰਿੰਗ ਵਹੀਲ ਤੇ ਡ੍ਰਾਇਵਰ ਹੋਵੇਗਾ ਪਰ ਉਹ ਸੈਲਫ ਡ੍ਰਾਇਵ ਕਰੇਗਾ। ਵੌਲਵੋ ਦਾ ਇਹ ਮਾਡਲ 'ਵੇਰਾ' ਕਰੀਬ 32 ਟਨ ਤਕ ਦਾ ਵਜ਼ਨ ਚੁੱਕ ਸਕਦਾ ਹੈ।
ਵੌਲਵੋ ਮੁਤਾਬਕ ਅਜੇ ਇਹ ਕਹਿਣਾ ਮੁਸ਼ਕਲ ਹੈ ਕਿ ਇਹ ਟਰੱਕ ਆਮ ਤੌਰ 'ਤੇ ਉਪਲਬਧ ਹੋ ਪਾਏਗਾ ਕਿ ਨਹੀਂ। ਉਨ੍ਹਾਂ ਦਾ ਇਹ ਵੀ ਮੰਨਣਾ ਸੀ ਕਿ ਪਹਿਲਾਂ ਇਸ ਵਾਹਨ ਨੂੰ ਪੋਰਟ 'ਤੇ ਵੱਡੇ ਲਾਜਿਸਟਿਕ ਸੈਂਟਰ 'ਤੇ ਉਤਾਰਿਆ ਜਾਵੇਗਾ।
ਸਵੀਡਨ ਦੀ ਕਾਰ ਨਿਰਮਾਤਾ ਕੰਪਨੀ ਵੌਲਵੋ ਨੇ 12 ਸਤੰਬਰ ਨੂੰ ਸੈਲਫ ਡ੍ਰਾਇਵਿੰਗ ਇਲੈਕਟ੍ਰਿਕ ਟਰੱਕ ਪੇਸ਼ ਕੀਤਾ। ਇਹ ਟਰੱਕ ਦੇ ਨਾਲ-ਨਾਲ ਇਕ ਤਰ੍ਹਾਂ ਦੀ ਕਾਰ ਵੀ ਹੈ। ਖਾਸ ਗੱਲ ਹੈ ਕਿ ਇਹ ਈ-ਕਾਮਰਸ ਬਿਜ਼ਨਸ ਤੇ ਮਾਲ ਢੁਆਈ ਲਈ ਚਾਲਕਾਂ ਦੀ ਕਮੀ ਨੂੰ ਪੂਰਾ ਕਰੇਗੀ।
- - - - - - - - - Advertisement - - - - - - - - -