✕
  • ਹੋਮ

ਪੰਜਾਬੀ ਕਿਸਾਨ ਦਾ ਕਾਰਨਾਮਾ, ਖੇਤੀ 'ਚ 90 ਫੀਸਦੀ ਪਾਣੀ ਦੀ ਬੱਚਤ

ਏਬੀਪੀ ਸਾਂਝਾ   |  15 Nov 2018 06:57 PM (IST)
1

ਇਸ ਨੂੰ ਲਾਉਣ ਲਈ ਇੱਕ ਵਾਰ ਨਿਵੇਸ਼ ਕਰਨਾ ਪੈਂਦਾ ਹੈ ਤੇ ਮਿਹਨਤ ਤੇ ਰੱਖ ਰਖਾਵ ਨਾਲ ਉਤਪਾਦਨ ਵਿੱਚ ਕਾਫ਼ੀ ਮਾਤਰਾ ਵਿੱਚ ਮੁਨਾਫਾ ਤੇ ਕਵਾਲਿਟੀ ਵੀ ਚੰਗੀ ਹੋ ਜਾਂਦੀ ਹੈ।

2

ਜਿੱਥੇ ਇਹ ਖੇਤੀ ਪੌਦਿਆਂ ਦਾ ਉਤਪਾਦਨ ਵਧਾਉਂਦੀ ਹੈ, ਉੱਥੇ ਇਸ ਦੀ ਕਵਾਲਿਟੀ ਵੀ ਵਧੀਆ ਹੋ ਜਾਂਦੀ ਹੈ। ਇਸ ਢੰਗ ਨਾਲ ਖੇਤੀ ਕਰਨ ਵਿੱਚ ਕਾਫ਼ੀ ਹੱਦ ਤੱਕ ਮੁਨਾਫਾ ਵਧ ਜਾਂਦਾ ਹੈ।

3

ਉਨ੍ਹਾਂ ਦੱਸਿਆ ਕਿ ਇਹ ਖੇਤੀ ਸ਼ੁਰੂ ਕਰਨ ਲਈ ਘੱਟ ਤੋਂ ਘੱਟ ਜ਼ਮੀਨ ਦੀ ਜ਼ਰੂਰਤ ਪੈਂਦੀ ਹੈ। ਇਸ ਵਾਰ ਉਨ੍ਹਾਂ ਨੇ ਇੱਕ ਕਨਾਲ ਵਿੱਚ ਇਹ ਖੇਤੀ ਕੀਤੀ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਉਹ ਇਹ ਖੇਤੀ ਇੱਕ ਏਕੜ ਵਿੱਚ ਕਰਨਗੇ। ਬਿਨਾਂ ਮਿੱਟੀ ਦੀ ਖੇਤੀ ਵਿੱਚ ਆਮ ਖੇਤੀ ਦੇ ਮੁਕਾਬਲੇ 90 ਫੀਸਦੀ ਘੱਟ ਪਾਣੀ ਲੱਗਦਾ ਹੈ। ਇਸ ਢੰਗ ਨਾਲ ਟੀਮ ਹਰ ਸਾਲ ਕਈ ਟਨ ਜ਼ਿਆਦਾ ਸਬਜ਼ੀਆਂ ਦਾ ਉਤਪਾਦਨ ਕਰਦੀ ਹੈ।

4

ਗੁਰਕ੍ਰਿਪਾਲ ਨੇ ਦੱਸਿਆ ਕਿ ਬਾਹਰਲੇ ਦੇਸ਼ਾਂ ਵਿੱਚ ਇਸ ਖੇਤੀ ਤੋਂ ਤਕਰੀਬਨ 10 ਗੁਣਾ ਜ਼ਿਆਦਾ ਪੈਦਾਵਾਰ ਨਿਕਲਦੀ ਹੈ ਪਰ ਭਾਰਤ ਵਿੱਚ ਘੱਟ ਉਪਜਉ ਮਿੱਟੀ ਤੇ ਪ੍ਰਦੂਸ਼ਿਤ ਵਾਤਾਵਰਨ ਕਾਰਨ ਇਸ ਖੇਤੀ ਦੀ ਪੈਦਵਾਰ ਘੱਟ ਹੈ।

5

ਮੋਗਾ ਦੇ ਪਿੰਡ ਕੇਅਲਾ ਦਾ ਕਿਸਾਨ ਗੁਰਕ੍ਰਿਪਾਲ ਸਿੰਘ ਬਿਨਾਂ ਮਿੱਟੀ ਦੇ ਖੇਤੀ ਕਰ ਰਿਹਾ ਹੈ। ਉਹ ਪੰਜਾਬ ਵਿੱਚ ਵੀ ਹਰ ਕਿਸਾਨ ਨੂੰ ਇਹੋ ਜਿਹੀ ਖੇਤੀ ਕਰਨ ਲਈ ਪ੍ਰੇਰ ਰਿਹਾ ਹੈ। ਬਿਨਾਂ ਮਿੱਟੀ ਦੇ ਖੇਤੀ ਕਰਨ ਵਾਲੇ ਇਸ ਤਰੀਕੇ ਦਾ ਨਾਮ ਹਾਈਡ੍ਰੋਪੋਨਿਕਸ ਹੈ।

6

ਪੰਜਾਬ ਦੇ ਜ਼ਿਲ੍ਹਾ ਮੋਗਾ ਵਿੱਚ ਬਿਨਾਂ ਮਿੱਟੀ ਤੋਂ ਖੇਤੀ ਕੀਤੀ ਜਾਂਦੀ ਹੈ। ਖੇਤੀ ਕਰਨ ਵਾਲੇ ਕਿਸਾਨ ਦਾ ਦਾਅਵਾ ਹੈ ਕਿ ਜੇਕਰ ਹਰ ਕੋਈ ਅਜਿਹੇ ਤਰੀਕੇ ਨਾਲ ਖੇਤੀ ਕਰਨ ਲੱਗੇ ਤਾਂ ਪਾਣੀ ਦੀ ਬਚਤ 90 ਫੀਸਦੀ ਹੋ ਸਕੇਗੀ। ਮੋਗਾ ਦਾ ਇਹ ਕਿਸਾਨ ਇਸ ਖੇਤੀ ਤੋਂ ਚੰਗੇ ਰੁਪਏ ਕਮਾ ਰਿਹਾ ਹੈ।

  • ਹੋਮ
  • Photos
  • ਖ਼ਬਰਾਂ
  • ਪੰਜਾਬੀ ਕਿਸਾਨ ਦਾ ਕਾਰਨਾਮਾ, ਖੇਤੀ 'ਚ 90 ਫੀਸਦੀ ਪਾਣੀ ਦੀ ਬੱਚਤ
About us | Advertisement| Privacy policy
© Copyright@2025.ABP Network Private Limited. All rights reserved.