✕
  • ਹੋਮ

ਬੱਚਾ ਹੋਣ ਮਗਰੋਂ ਇੰਝ ਵਧਾਓ ਜ਼ਿੰਦਗੀ 'ਚ ਰੋਮਾਂਸ..!

ਏਬੀਪੀ ਸਾਂਝਾ   |  11 Sep 2017 06:39 PM (IST)
1

ਤੁਸੀਂ ਇੱਕ-ਦੂਜੇ ਦੇ ਨੇੜੇ ਰਹਿਣ ਲਈ ਤਕਨਾਲੋਜੀ ਦਾ ਸਹਾਰਾ ਵੀ ਲੈ ਸਕਦੇ ਹੋ। ਵਿਆਹੁਤਾ ਜ਼ਿੰਦਗੀ ਵਿੱਚ ਆਉਣ ਤੋਂ ਪਹਿਲਾਂ ਵਾਂਗ ਇੱਕ-ਦੂਜੇ ਨੂੰ ਮੋਬਾਈਲ ਰਾਹੀਂ ਸੁਨੇਹੇ ਭੇਜ ਕੇ ਦੂਰੀਆਂ ਘਟਾ ਸਕਦੇ ਹੋ। ਇੱਕ-ਦੂਜੇ ਨਾਲ ਆਪਣੀਆਂ ਜ਼ਰੂਰੀ ਗੱਲਾਂ ਸਾਂਝੀਆਂ ਕਰਨ ਦੇ ਨਾਲ-ਨਾਲ ਥੋੜ੍ਹਾ ਇਹ ਵੀ ਸਾਂਝਾ ਕਰੋ ਕਿ ਤੁਸੀਂ ਆਪਣੇ ਹਮਸਫਰ ਨੂੰ ਕਿੰਨਾ ਕੁ ਚਾਹੁੰਦੇ ਹੋ।

2

ਜੇਕਰ ਤੁਸੀਂ ਬੱਚਾ ਲੈ ਵੀ ਲਿਆ ਹੈ ਤਾਂ ਇਹ ਨਹੀਂ ਕਿ ਤੁਹਾਡੀ ਸੈਕਸ ਲਾਈਫ ਠੱਪ ਹੋ ਗਈ ਹੈ। ਇਹ ਹੋ ਸਕਦਾ ਹੈ ਕਿ ਪਹਿਲਾਂ ਵਾਂਗ ਇਸ ਕਾਰਜ ਲਈ ਸਮਾਂ ਘੱਟ ਮਿਲੇ ਪਰ ਤੁਸੀਂ ਇਸ ਦਾ ਆਨੰਦ ਵੀ ਲੈ ਸਕਦੇ ਹੋ ਬੱਸ ਤੁਹਾਨੂੰ ਆਪਣੇ ਰੁਟੀਨ ਵਿੱਚ ਥੋੜ੍ਹੇ ਬਦਲਾਅ ਕਰਨੇ ਪੈਣਗੇ। ਜਿਵੇਂ ਰਾਤ ਦੀ ਥਾਂ 'ਤੇ ਤੁਸੀਂ ਸਵੇਰ ਵੇਲੇ ਸੈਕਸ ਕਰ ਸਕਦੇ ਹੋ ਜਾਂ ਬੱਚੇ ਦੇ ਸੌਣ ਵਾਲੇ ਸਮੇਂ ਮੁਤਾਬਕ ਆਪਣਾ ਸਮਾਂ ਤਬਦੀਲ ਕਰ ਸਕਦੇ ਹੋ।

3

ਬੇਸ਼ੱਕ, ਬੱਚੇ ਤੋਂ ਪਹਿਲਾਂ ਇੱਕ-ਦੂਜੇ ਲਈ ਬਹੁਤ ਸਮਾਂ ਸੀ ਪਰ ਹੁਣ ਇਹ ਬਦਲ ਚੁੱਕਿਆ ਹੈ। ਪੁਰਾਣੀਆਂ ਯਾਦਾਂ 'ਤੇ ਝੁਰਨ ਨਾਲੋਂ ਨਵੀਆਂ ਯਾਦਾਂ ਬਣਾਉਣ ਲਈ ਉਪਰਾਲਾ ਕਰੋ।

4

ਇਹ ਬਹੁਤ ਜ਼ਰੂਰੀ ਹੈ ਕਿ ਦੋਵੇਂ ਇੱਕ-ਦੂਜੇ ਲਈ ਥੋੜ੍ਹਾ ਸਮਾਂ ਜ਼ਰੂਰ ਕੱਢਣ। ਇੱਕ ਵਾਰ ਫਿਰ ਤੋਂ ਪਿਆਰ ਮਹਿਸੂਸ ਕਰਨ ਲਈ ਇੱਕ-ਦੂਜੇ ਦਾ ਸਾਥ ਮਹਿਸੂਸ ਹੋਣਾ ਚਾਹੀਦਾ ਹੈ। ਤੁਸੀਂ ਬੱਚੇ ਨੂੰ ਇਕੱਲਾ ਨਹੀਂ ਛੱਡ ਸਕਦੇ ਇਸ ਲਈ ਤੁਸੀਂ ਆਪਣੇ ਰਿਸ਼ਤੇਦਾਰਾਂ ਜਾਂ ਦੋਸਤਾਂ ਦੀ ਮਦਦ ਲੈ ਸਕਦੇ ਹੋ।

5

ਜਿਸ ਵਿਅਕਤੀ ਨੂੰ ਤੁਸੀਂ ਪਿਆਰ ਕਰਦੇ ਹੋ, ਉਸ ਨਾਲ ਤੁਹਾਡਾ ਵਿਆਹ ਹੋ ਜਾਏ ਤਾਂ ਨਜ਼ਾਰਾ ਹੀ ਵੱਖਰਾ ਹੁੰਦਾ ਹੈ। ਪਰ ਅਕਸਰ ਹੀ ਵੇਖਣ ਵਿੱਚ ਆਇਆ ਹੈ ਕਿ ਬੱਚਾ ਹੋਣ ਤੋਂ ਬਾਅਦ ਲੋਕਾਂ ਦਾ ਜ਼ਿਆਦਾ ਧਿਆਨ ਆਪਣੇ ਬੱਚੇ ਵੱਲ ਹੋ ਜਾਂਦਾ ਹੈ ਤੇ ਕਈ ਵਾਰ ਆਪਣੀ ਜ਼ਿੰਦਗੀ ਵਿੱਚੋਂ ਰੋਮਾਂਸ ਘਟ ਜਾਂਦਾ ਹੈ। ਜੇਕਰ ਤੁਸੀਂ ਵੀ ਇਸ ਦੌਰ 'ਚੋਂ ਗੁਜ਼ਰ ਰਹੇ ਹੋ ਤਾਂ ਚਿੰਤਾ ਨਾ ਕਰੋ। ਅਸੀਂ ਦੱਸਦੇ ਹਾਂ ਤੁਹਾਨੂੰ ਕੁਝ ਅਸਰਦਾਰ ਟਿੱਪਸ, ਜਿਸ ਨਾਲ ਗੁਆਚਿਆ ਰੋਮਾਂਸ ਮੁੜ ਤੋਂ ਪਾਇਆ ਜਾ ਸਕਦਾ ਹੈ।

  • ਹੋਮ
  • Photos
  • ਲਾਈਫਸਟਾਈਲ
  • ਬੱਚਾ ਹੋਣ ਮਗਰੋਂ ਇੰਝ ਵਧਾਓ ਜ਼ਿੰਦਗੀ 'ਚ ਰੋਮਾਂਸ..!
About us | Advertisement| Privacy policy
© Copyright@2026.ABP Network Private Limited. All rights reserved.