ਜਿੱਤ ਦਰਜ ਕਰ ਫਾਈਨਲ 'ਚ ਵੈਸਟ ਇੰਡੀਜ਼
ਵੈਸਟ ਇੰਡੀਜ਼ ਦੀ ਟੀਮ ਨੇ ਦੱਖਣੀ ਅਫਰੀਕਾ ਖਿਲਾਫ ਧਮਾਕਾ ਕਰਦਿਆਂ 100 ਰਨ ਨਾਲ ਬਾਜ਼ੀ ਮਾਰ ਟਰਾਈ ਸੀਰੀਜ਼ ਦੇ ਫਾਈਨਲ 'ਚ ਐਂਟਰੀ ਕਰ ਲਈ ਹੈ। ਵੈਸਟ ਇੰਡੀਜ਼ ਦੇ ਬੱਲੇਬਾਜ਼ ਅਤੇ ਗੇਂਦਬਾਜ਼ ਮੈਚ 'ਚ ਹਿਟ ਰਹੇ ਅਤੇ ਦੱਖਣੀ ਅਫਰੀਕਾ ਦੀ ਟੀਮ ਨੂੰ ਸ਼ਰਮਨਾਕ ਹਰ ਦਾ ਸਾਹਮਣਾ ਕਰਨਾ ਪਿਆ।
ਇਸ ਜਿੱਤ ਦੇ ਨਾਲ ਹੀ ਵੈਸਟ ਇੰਡੀਜ਼ ਨੇ ਫਾਈਨਲ 'ਚ ਐਂਟਰੀ ਕੀਤੀ। ਹੁਣ ਵੈਸਟ ਇੰਡੀਜ਼ ਦੀ ਟੀਮ ਫਾਈਨਲ 'ਚ ਆਸਟ੍ਰੇਲੀਆ ਨਾਲ ਟੱਕਰ ਲਵੇਗੀ। ਫਾਈਨਲ ਮੈਚ ਐਤਵਾਰ ਨੂੰ ਖੇਡਿਆ ਜਾਵੇਗਾ।
ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਟੀਮ ਦਾ ਇਹ ਫੈਸਲਾ ਸ਼ੁਰੂਆਤੀ ਓਵਰਾਂ 'ਚ ਸਹੀ ਵੀ ਸਾਬਿਤ ਹੋਇਆ ਜਦ ਵੈਸਟ ਇੰਡੀਜ਼ ਨੇ 21 ਰਨ ਦੇ ਸਕੋਰ 'ਤੇ 4 ਵਿਕਟ ਗਵਾ ਦਿੱਤੇ। ਪਰ ਫਿਰ ਡੈਰਨ ਬਰਾਵੋ ਅਤੇ ਕਿਰਨ ਪੋਲਾਰਡ ਮੈਦਾਨ 'ਤੇ ਤੀਕ ਗਏ।
ਵੈਸਟ ਇੰਡੀਜ਼ ਦੀ ਟੀਮ ਨੇ ਦੱਖਣੀ ਅਫਰੀਕਾ ਖਿਲਾਫ ਧਮਾਕਾ ਕਰਦਿਆਂ 100 ਰਨ ਨਾਲ ਬਾਜ਼ੀ ਮਾਰ ਟਰਾਈ ਸੀਰੀਜ਼ ਦੇ ਫਾਈਨਲ 'ਚ ਐਂਟਰੀ ਕਰ ਲਈ ਹੈ। ਵੈਸਟ ਇੰਡੀਜ਼ ਦੇ ਬੱਲੇਬਾਜ਼ ਅਤੇ ਗੇਂਦਬਾਜ਼ ਮੈਚ 'ਚ ਹਿਟ ਰਹੇ ਅਤੇ ਦੱਖਣੀ ਅਫਰੀਕਾ ਦੀ ਟੀਮ ਨੂੰ ਸ਼ਰਮਨਾਕ ਹਰ ਦਾ ਸਾਹਮਣਾ ਕਰਨਾ ਪਿਆ।
ਦੋਨਾਂ ਨੇ ਮਿਲਕੇ 5ਵੇਂ ਵਿਕਟ ਲਈ 156 ਰਨ ਦੀ ਪਾਰਟਨਰਸ਼ਿਪ ਕੀਤੀ। ਪੋਲਾਰਡ 62 ਰਨ ਦਾ ਯੋਗਦਾਨ ਪਾਕੇ ਆਪਣਾ ਵਿਕਟ ਗਵਾ ਬੈਠੇ।
ਬਰਾਵੋ ਨੇ ਸੈਂਕੜਾ ਜੜਿਆ ਅਤੇ ਵੈਸਟ ਇੰਡੀਜ਼ ਨੂੰ ਸਨਮਾਨਜਨਕ ਸਕੋਰ ਤਕ ਪਹੁੰਚਾਇਆ। ਬਰਾਵੋ ਨੇ 103 ਗੇਂਦਾਂ 'ਤੇ 102 ਰਨ ਦੀ ਪਾਰਿ ਖੇਡੀ। ਬਰਾਵੋ ਦੀ ਪਾਰੀ 'ਚ 12 ਚੌਕੇ ਅਤੇ 4 ਛੱਕੇ ਸ਼ਾਮਿਲ ਸਨ। ਆਖਰੀ ਓਵਰਾਂ ਦੌਰਾਨ ਬਰੈਥਵੇਟ ਅਤੇ ਹੋਲਡਰ ਨੇ ਮਿਲਕੇ ਵੈਸਟ ਇੰਡੀਜ਼ ਨੂੰ 285 ਰਨ ਦੇ ਚੰਗੇ ਸਕੋਰ ਤਕ ਪਹੁੰਚਾ ਦਿੱਤਾ। ਦੱਖਣੀ ਅਫਰੀਕਾ ਲਈ ਮੌਰਿਸ ਅਤੇ ਰਬਾਡਾ ਨੇ 3-3 ਵਿਕਟ ਝਟਕੇ।
ਜਵਾਬ 'ਚ ਦੱਖਣੀ ਅਫਰੀਕਾ ਦਾ ਕੋਈ ਵੀ ਬੱਲੇਬਾਜ਼ ਜਾਦਾ ਸਮਾਂ ਮੈਦਾਨ 'ਤੇ ਟਿਕਣ 'ਚ ਨਾਕਾਮ ਰਿਹਾ। ਅਫਰੀਕੀ ਟੀਮ ਨੇ ਇੱਕ ਸਮੇਂ 134 ਰਨ 'ਤੇ 9 ਵਿਕਟ ਗਵਾ ਦਿੱਤੇ ਸਨ। ਆਖਰੀ ਵਿਕਟ ਲਈ ਇਮਰਾਨ ਤਾਹਿਰ ਅਤੇ ਮਾਰਕਲ ਨੇ ਮਿਲਕੇ 51 ਰਨ ਜੋੜੇ। ਦੱਖਣੀ ਅਫਰੀਕਾ ਦੀ ਪੂਰੀ ਟੀਮ 185 ਰਨ 'ਤੇ ਆਲ ਆਊਟ ਹੋ ਗਈ। ਵੈਸਟ ਇੰਡੀਜ਼ ਲਈ ਗੈਬਰੀਅਲ ਅਤੇ ਨਰੇਨ ਨੇ 3-3 ਵਿਕਟ ਹਾਸਿਲ ਕੀਤੇ।