ਵੱਟਸਐਪ ਦਾ ਵੱਡਾ ਧਮਾਕਾ
ਏਬੀਪੀ ਸਾਂਝਾ | 26 Oct 2016 01:26 PM (IST)
1
ਵੱਟਸਐਪ ਦਾ ਉਡੀਕਿਆ ਜਾ ਰਿਹਾ ਵੀਡੀਓ ਕਾਲਿੰਗ ਫੀਚਰ ਆ ਚੁੱਕਾ ਹੈ। ਕੰਪਨੀ ਨੇ ਐਂਡਰਾਈਡ ਯੂਜਰਜ਼ ਲਈ ਇਸ ਫੀਚਰ ਨੂੰ ਜਾਰੀ ਕੀਤਾ ਹੈ। ਵੱਟਸਐਪ ਬੀਟਾ ਟੈਸਟਰਜ਼ ਲਈ ਇਹ ਨਵਾਂ ਫੀਚਰ ਰੋਲ ਆਊਟ ਹੋਣਾ ਸ਼ੁਰੂ ਹੋ ਚੁੱਕਾ ਹੈ।
2
ਇਸ ਦੇ ਨਾਲ ਹੀ ਗਰੁੱਪ ਇਨਪੁੱਟ ਦਾ ਫੀਚਰ ਵੀ ਹੀਲ ਹੀ ਵਿੱਚ ਅਪਡੇਟ ਕੀਤਾ ਗਿਆ ਹੈ।
3
ਇਹ ਨਵਾਂ ਫੀਚਰ ਵੱਟਸਐਪ ਦੇ iOS ਯੂਜਰਜ਼ ਨੂੰ ਕਦੋਂ ਮਿਲੇਗਾ ਇਸ ਬਾਰੇ ਕੰਪਨੀ ਨੇ ਕੋਈ ਜਾਣਕਾਰੀ ਨਹੀਂ ਦਿੱਤੀ।
4
ਇਸ ਵਿੱਚ ਫਰੰਟ ਤੇ ਰੀਅਰ ਕੈਮਰਾ ਆਪਸ਼ਨ ਚੁਣ ਸਕਦੇ ਹੋ। ਨਾਲ ਹੀ ਜੇਕਰ ਕਿਸੇ ਦੀ ਵੀਡੀਓ ਮਿਸ ਕਾਲ ਆਉਂਦੀ ਹੈ ਤਾਂ ਤੁਹਾਨੂੰ ਨੋਟੀਫਿਕੇਸ਼ਨ ਮਿਲੇਗੀ।
5
ਪਿਛਲੇ ਹਫਤੇ ਇਸ ਐਪ ਨੇ ਵਿੰਡੋਜ਼ ਯੂਜਰਜ਼ ਲਈ ਇਹ ਫੀਚਰ ਜਾਰੀ ਕੀਤਾ ਸੀ।
6
ਕਿਵੇਂ ਕਰੀਏ ਵੀਡੀਓ ਕਾਲ: ਅਪਡੇਟ ਵਰਜ਼ਨ ਵਿੱਚ ਕਾਲਿੰਗ 'ਤੇ ਕਲਿੱਕ ਕਰਨ 'ਤੇ ਆਪਸ਼ਨ ਆ ਜਾਏਗਾ ਵੀਡੀਓ ਕਾਲ ਤੇ ਵਾਈਸ ਕਾਲ ਦਾ। ਵੀਡੀਓ ਕਾਲ 'ਤੇ ਕਲਿੱਕ ਕਰਦੇ ਹੀ ਕਾਲ ਸ਼ੁਰੂ ਹੋ ਜਾਏਗੀ।