ਕਾਰਾਂ ਤੇ ਮੋਟਰਸਾਈਕਲਾਂ 'ਚੋਂ ਕਿਸ ਨੇ ਲਈਆਂ ਜ਼ਿਆਦਾ ਜਾਨਾਂ ?
ਦੱਸ ਦੇਈਏ ਕਿ ਭਾਰਤ ਅੰਦਰ ਹਾਲ ਹੀ ਵਿੱਚ ਆਏ ਨਿਯਮ ਮੁਤਾਬਕ ਦੋਪਹੀਆ ਵਾਹਨ ਖਰੀਦਣ ਵਾਲਿਆਂ ਨੂੰ ਸ਼ੋਅਰੂਮ ਤੋਂ ਹੀ ਹੈਲਮੇਟ ਖਰੀਦਣਾ ਪਵੇਗਾ। ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਦੁਰਘਟਨਾ ਦਾ ਸ਼ਿਕਾਰ ਹੋਏ ਦੋਪਹੀਆ ਵਾਹਨ ਚਾਲਕਾਂ ਦੀ ਮੌਤ ਦਾ ਸਭ ਤੋਂ ਵੱਡਾ ਕਾਰਨ ਸਿਰ 'ਤੇ ਗੰਭੀਰ ਸੱਟ ਲੱਗ ਜਾਣ ਕਾਰਨ ਹੁੰਦਾ ਹੈ।
ਖੋਜਕਾਰਾਂ ਨੇ ਕਿਹਾ ਕਿ ਕਾਰ ਦੁਰਘਟਨਾਵਾਂ ਦੀ ਤੁਲਨਾ ਵਿੱਚ ਮੋਟਰਸਾਈਕਲ ਹਾਦਸਿਆਂ ਵਿੱਚ ਤਿੰਨ ਗੁਣਾ ਲੋਕ ਫੱਟੜ ਹੋਏ ਤੇ ਉਨ੍ਹਾਂ ਦੇ ਇਲਾਜ 'ਤੇ ਤਕਰੀਬਨ 6 ਗੁਣਾ ਵੱਧ ਖਰਚਾ ਹੋਇਆ। ਇਸ ਤੋਂ ਇਲਾਵਾ ਕਾਰ ਹਾਦਸਿਆਂ ਦੇ ਮੁਕਾਬਲੇ ਮੋਟਰਸਾਈਕਲ ਹਾਦਸਿਆਂ ਵਿੱਚ 5 ਗੁਣਾ ਜ਼ਿਆਦਾ ਮੌਤਾਂ ਹੋਈਆਂ ਹਨ।
ਕੈਨੇਡਾ ਵਿੱਚ ਹੋਈ ਖੋਜ ਵਿੱਚ ਪਾਇਆ ਗਿਆ ਹੈ ਕਿ ਕਾਰ ਦੁਰਘਟਨਾਵਾਂ ਦੀ ਤੁਲਨਾ ਵਿੱਚ ਮੋਟਰਸਾਈਕਲ ਹਾਦਸਿਆਂ ਵਿੱਚ 5 ਗੁਣਾ ਜ਼ਿਆਦਾ ਮੌਤਾਂ ਹੁੰਦੀਆਂ ਹਨ, ਤਿੰਨ ਗੁਣਾ ਜ਼ਿਆਦਾ ਲੋਕ ਫੱਟੜ ਹੁੰਦੇ ਹਨ ਤੇ ਉਨ੍ਹਾਂ ਦੇ ਇਲਾਜ 'ਤੇ ਛੇ ਗੁਣਾ ਜ਼ਿਆਦਾ ਖ਼ਰਚ ਹੁੰਦਾ ਹੈ।
ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਜਰਨਲ ਵਿੱਚ ਛਪੀ ਇੱਕ ਖੋਜ ਮੁਤਾਬਕ, ਮੋਟਰਸਾਈਕਲ ਹਾਦਸਿਆਂ ਵਿੱਚ ਘੱਟ ਉਮਰ ਦੇ ਵਿਅਕਤੀ ਜ਼ਖ਼ਮੀ ਹੁੰਦੇ ਪਾਏ ਜਾਂਦੇ ਹਨ ਜਦਕਿ ਵਡੇਰੀ ਉਮਰ ਵਿੱਚ ਪਹੁੰਚ ਕੇ ਲੋਕ ਕਾਰ ਹਾਦਸਿਆਂ ਦੇ ਸ਼ਿਕਾਰ ਵਧੇਰੇ ਹੁੰਦੇ ਹਨ।
ਇੰਸਟੀਚਿਊਟ ਫਾਰ ਕਲੀਨੀਕਲ ਇਵੈਲੂਏਟਿਵ ਸਾਇੰਸਿਜ਼ ਦੇ ਖੋਜਕਾਰਾਂ ਨੇ ਉਨ੍ਹਾਂ ਨੌਜਵਾਨਾਂ ਨਾਲ ਸਬੰਧਤ ਡੇਟਾ ਦੀ ਪੜਚੋਲ ਕੀਤੀ ਜੋ 2007 ਤੋਂ 2013 ਦਰਮਿਆਨ ਕਾਰ ਜਾਂ ਮੋਟਰਸਾਈਕਲ ਦੁਰਘਟਨਾਵਾਂ ਵਿੱਚ ਜ਼ਖ਼ਮੀ ਹੋ ਕੇ ਹਸਪਤਾਲ ਪੁੱਜੇ ਸਨ।