✕
  • ਹੋਮ

ਕਿਸ ਨੇ ਤੋੜਿਆ ਸਰ ਡੌਨ ਬ੍ਰੈਡਮੈਨ ਦਾ ਰਿਕਾਰਡ ?

ਏਬੀਪੀ ਸਾਂਝਾ   |  11 Jan 2018 01:31 PM (IST)
1

ਬਸ਼ੀਰ ਫਿਲਹਾਲ ਅਫਗਾਨਿਸਤਾਨ ਦੀ ਟੀਮ ਨਾਲ ਨਿਉਜ਼ੀਲੈਂਡ ਵਿੱਚ ਅੰਡਰ-19 ਵਿਸ਼ਵ ਕੱਪ ਦਾ ਹਿੱਸਾ ਹੈ। ਹਾਲ ਹੀ ਵਿੱਚ ਉਸ ਨੇ ਬੰਗਲਾਦੇਸ਼ ਦੀ ਅੰਡਰ-19 ਟੀਮ ਦੇ ਖਿਲਾਫ ਪ੍ਰੈਕਟਿਸ ਮੈਚ ਵਿੱਚ 44 ਰਨ ਦੀ ਇਨਿੰਗ ਖੇਡੀ ਸੀ।

2

ਜੀ ਹਾਂ, ਜੇਕਰ ਫਸਟ-ਕਲਾਸ ਵਿੱਚ 100 ਦੀ ਔਸਤ ਨਾਲ ਰਨ ਬਣਾਉਣ ਵਾਲੇ ਬੱਲੇਬਾਜ਼ ਦੀ ਗੱਲ ਕੀਤੀ ਜਾਵੇ ਤਾਂ ਦਿਮਾਗ ਵਿੱਚ ਸਭ ਤੋਂ ਪਹਿਲਾ ਤੇ ਇਕਲੌਤਾ ਨਾਂ ਆਸਟਰੇਲਿਆਈ ਲੀਜੈਂਡ ਸਰ ਡੌਨ ਬ੍ਰੈਡਮੈਨ ਦਾ ਹੀ ਆਉਂਦਾ ਹੈ।

3

ਆਈਸੀਸੀ ਨੇ ਹਾਲ ਹੀ ਵਿੱਚ ਇੱਕ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਫਗਾਨਿਸਤਾਨ ਦੇ ਨੌਜਵਾਨ ਬੱਲੇਬਾਜ਼ ਬਸ਼ੀਰ ਸ਼ਾਹ ਨੇ ਫਰਸਟ ਕਲਾਸ ਕਰੀਅਰ ਵਿੱਚ ਹੁਣ ਤੱਕ ਖੇਡੇ ਗਏ 7 ਮੈਚਾਂ ਵਿੱਚ 121.77 ਦੀ ਐਵਰੇਜ਼ ਨਾਲ 1096 ਰਨ ਬਣਾ ਕੇ ਇਹ ਰਿਕਾਰਡ ਤੋੜ ਦਿੱਤਾ।

4

ਪਰ ਮੌਜੂਦਾ ਕ੍ਰਿਕਟ ਵਿੱਚ ਇੱਕ ਅਜਿਹਾ ਬੱਲੇਬਾਜ਼ ਵੀ ਆ ਗਿਆ ਹੈ ਜਿਸ ਨੇ 1000 ਤੋਂ ਵਧੇਰੇ ਰਨ ਬਣਾਉਂਦਿਆਂ ਫਸਟ-ਕਲਾਸ ਕ੍ਰਿਕਟ ਵਿੱਚ ਇਸ ਰਿਕਾਰਡ ਨੂੰ ਤੋੜ ਦਿੱਤਾ ਹੈ।

5

ਦਿੱਗਜ ਡੌਨ ਬ੍ਰੈਡਮੈਨ ਨੇ ਆਪਣੇ ਕਰੀਅਰ ਵਿੱਚ 234 ਫਸਟ ਕਲਾਸ ਮੈਚ ਖੇਡੇ, ਜਿਨ੍ਹਾਂ ਵਿੱਚ ਉਨ੍ਹਾਂ ਨੇ 95.14 ਦੀ ਔਸਤ ਨਾਲ 28067 ਰਨ ਬਣਾਏ ਸਨ।

6

ਕ੍ਰਿਕਟ ਦੇ ਮੈਦਾਨ ਤੇ ਹਰ ਰੋਜ਼ ਨਵੇਂ ਰਿਕਾਰਡ ਬਣਦੇ ਤੇ ਟੁੱਟਦੇ ਹਨ, ਪਰ ਇੱਕ ਅਜਿਹਾ ਰਿਕਾਰਡ ਵੀ ਹੈ ਜੋ ਲੰਬੇ ਸਮੇਂ ਤੋਂ ਜਿਉਂ ਦਾ ਤਿਉਂ ਬਣਿਆ ਹੋਇਆ ਸੀ।

7

ਇਸ ਲਿਸਟ ਵਿੱਚ ਹੁਣ ਭਾਰਤ ਦੇ ਵਿਜੈ ਮਾਰਚੈਂਟ ਤੀਜੇ ਨੰਬਰ 'ਤੇ ਪਹੁੰਚ ਗਏ ਹਨ ਜਿਨ੍ਹਾਂ ਦੀ ਬੱਲੇਬਾਜ਼ੀ ਔਸਤ 71.64 ਹੈ।

  • ਹੋਮ
  • Photos
  • ਖ਼ਬਰਾਂ
  • ਕਿਸ ਨੇ ਤੋੜਿਆ ਸਰ ਡੌਨ ਬ੍ਰੈਡਮੈਨ ਦਾ ਰਿਕਾਰਡ ?
About us | Advertisement| Privacy policy
© Copyright@2026.ABP Network Private Limited. All rights reserved.