ਬਾਲੀਵੁੱਡ ‘ਚ ਐਂਟਰੀ ਤੋਂ ਬਾਅਦ ਵਿੱਲ ਸਮਿਥ ਬਣੇ ਸ਼ਿਵ ਭਗਤ

'ਮੈਨ ਇੰਨ ਬਲੈਕ' ਤੇ 'ਦ ਪਰਸੁਇਟ ਆਫ ਹੈਪੀਨੈਸ’ ਜਿਹੀਆਂ ਫ਼ਿਲਮਾਂ ‘ਚ ਕੰਮ ਕਰ ਚੁੱਕੇ 50 ਸਾਲਾਂ ਵਿੱਲ ਸਮਿਥ ਬਾਲੀਵੁੱਡ ਫ਼ਿਲਮ ‘ਸਟੂਡੈਂਟ ਆਫ ਦ ਈਅਰ-2’ ‘ਚ ਕੈਮਿਓ ਕਰਦੇ ਨਜ਼ਰ ਆ ਸਕਦੇ ਹਨ। ਬੀਤੇ ਦਿਨੀਂ ਉਹ ਫ਼ਿਲਮ ਦੇ ਸੈੱਟ ‘ਤੇ ਸੀ ਜਿੱਥੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸੀ।
ਵਿੱਲ ਸਮਿਥ ਹੁਣ ਭਾਰਤ ਦੌਰੇ ‘ਤੇ ਹਨ ਜਿੱਥੇ ਉਹ ਭਾਰਤ ਦੇ ਰੀਤੀ ਰਿਵਾਜਾਂ ਨੂੰ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ। ਅੱਜ ਵਿੱਲ ਹਰਿਦੁਵਾਰ ‘ਚ ਹਨ ਜਿੱਥੇ ਉਨ੍ਹਾਂ ਨੇ ਪਹਿਲਾਂ ਗੰਗਾ ਆਰਤੀ ‘ਚ ਹਿੱਸਾ ਲਿਆ ਤੇ ਬਾਅਦ ‘ਚ ਸ਼ਿਵ ਦਾ ਰੁਦਰਾਅਭਿਸ਼ੇਕ ਕੀਤਾ।
ਸਮਿਥ ਉਂਝ ਪੂਰੀ ਦੁਨੀਆ ਦੀ ਸੈਰ ‘ਤੇ ਵੱਖ-ਵੱਖ ਦੇਸ਼ਾਂ ਦੀ ਯਾਤਰਾ ਕਰ ਰਹੇ ਹਨ। ਇਸ ਨਾਲ ਉਹ ਵੱਖ-ਵੱਖ ਦੇਸ਼ਾਂ ਦੀ ਸੱਭਿਅਤਾ, ਸੰਸਕ੍ਰਿਤੀ ਤੇ ਜਿੰਦਗੀ ਬਾਰੇ ਜਾਣਨਾ ਚਾਹੁੰਦੇ ਹਨ। ਵਿੱਲ ਸਮਿਥ ਆਪਣੇ ਸੁਪਨੇ ਤੇ ਕੁਝ ਇੱਛਾਵਾਂ ਨੂੰ ਪੂਰਾ ਕਰਨ ਲਈ ਟੂਰ ‘ਤੇ ਹਨ।
ਇਹ ਡਾਕੁਮੈਂਟਰੀ ਵੱਖ-ਵੱਖ ਲੋਕੇਸ਼ਨ ‘ਤੇ ਬਣਾਈ ਜਾ ਰਹੀ ਹੈ। ਵਿੱਲ ਨੇ ਪੂਰੀ ਸ਼ਰਧਾ ਨਾਲ ਗੰਗਾ ਆਰਤੀ ਕੀਤੀ ਤੇ ਜੋਤਿਸ਼ ਵਿਦਿਆ ਦਾ ਗਿਆਨ ਲਿਆ।
ਸਮਿਥ ਨੇ ਵੀ ਭਾਰਤ ਆ ਕੇ ਆਪਣੀ ਜਨਮ ਕੁੰਡਲੀ ਬਣਵਾਈ। ਖ਼ਬਰਾਂ ਤਾਂ ਇਹ ਵੀ ਹਨ ਕਿ ਸਮਿਥ ਆਪਣੇ ਭਾਰਤ ਦੌਰੇ ‘ਤੇ ਡਾਕੁਮੈਂਟਰੀ ਬਣਾ ਰਹੇ ਹਨ ਜਿਸ ਕਰਕੇ ਉਸ ਦੀ ਸਾਰੀ ਟੀਮ ਦੋ ਦਿਨ ਤੋਂ ਹਰਿਦੁਆਰ ‘ਚ ਹੈ।