✕
  • ਹੋਮ

ਕੈਂਸਰ ਤੋਂ ਬਚਾਅ ਲਈ ਮਹਿਲਾ ਦਾ ਅਨੋਖਾ ਇਲਾਜ਼

ਏਬੀਪੀ ਸਾਂਝਾ   |  26 Jan 2018 09:16 AM (IST)
ਕੈਂਸਰ ਤੋਂ ਬਚਾਅ ਲਈ ਮਹਿਲਾ ਦਾ ਅਨੋਖਾ ਇਲਾਜ਼
1

ਸ਼ਾਓ ਦੀ ਮਾਂ ਦੱਸਦੀ ਹੈ ਕਿ ਉਸ ਨੂੰ ਆਪਣੇ ਪਿੰਡ ਵਾਲਿਆਂ ਨੂੰ ਵਾਰ-ਵਾਰ ਅਪੀਲ ਕਰਨੀ ਪਈ ਕਿ ਉਸ ਦੀ ਧੀ ਦਾ ਮਜ਼ਾਕ ਨਾ ਉਡਾਓ।

2

23 ਸਾਲ ਦੀ ਸ਼ਾਓ ਚੀਨ ਦੇ ਗਵੇਜੋ ਸੂਬੇ ‘ਚ ਰਹਿੰਦੀ ਹੈ ਤੇ ਉਸ ਨੂੰ ਕਨਜੇਨੀਟਲ ਮਿਲਾਨੋਸਸਿਟਿਕ ਨੀਵਸ ਨਾਂ ਦੀ ਬਿਮਾਰੀ ਹੈ, ਜਿਹੜੀ ਪੰਜ ਲੱਖ ਲੋਕਾਂ ‘ਚੋਂ ਕਿਸੇ ਇਕ ਨੂੰ ਹੁੰਦੀ ਹੈ।

3

ਸ਼ਾਓ ਕਹਿੰਦੀ ਹੈ ਕਿ ਉਸ ਨੂੰ ਬਚਪਨ ਤੋਂ ਆਪਣੇ ਇਸ ਨਿਸ਼ਾਨ ਨਾਲ ਜਿਊਣ ਦੀ ਆਦਤ ਸੀ, ਪਰ ਹੌਲੀ-ਹੌਲੀ ਇਸ ਨੂੰ ਅਹਿਸਾਸ ਹੋਇਆ ਕਿ ਇਹ ਦੂਜਿਆਂ ਤੋਂ ਵੱਖਰੀ ਹੈ।

4

ਬਰਥ ਮਾਰਕਸ ਨੂੰ ਕੈਂਸਰ ‘ਚ ਬਦਲਣ ਤੋਂ ਰੋਕਣ ਲਈ ਡਾਕਟਰਾਂ ਨੇ ਸ਼ਾਓ ਦੀ ਚਮੜੀ ‘ਚਾਰ ਗੁਬਾਰੇ ਇੰਪਲਾਂਟ ਕੀਤੇ ਹਨ।

5

ਬੀਜਿੰਗ, 25 ਜਨਵਰੀ (ਪੋਸਟ ਬਿਊਰੋ)- ਬਰਥ ਮਾਰਕ ਤੋਂ ਪਰੇਸ਼ਾਨ ਚੀਨ ਦੀ ਇਕ ਮਹਿਲਾ ਦਾ ਉਸ ਦੇ ਡਾਕਟਰ ਅਨੋਖੇ ਤਰੀਕੇ ਨਾਲ ਇਲਾਜ ਕਰ ਰਹੇ ਹਨ। ਚੀਨ ਦੀ ਸ਼ਾਓ ਯਾਨ ਦੇ ਚਿਹਰੇ ‘ਤੇ ਬਰਥ ਮਾਰਕਸ ਹਨ ਤੇ ਡਾਕਟਰਾਂ ਨੂੰ ਡਰ ਹੈ ਕਿ ਸ਼ਾਓ ਦੇ ਇਹ ਮਾਰਕਸ ਅੱਗੇ ਚੱਲ ਕੇ ਕੈਂਸਰ ਬਣ ਸਕਦੇ ਹਨ।

6

ਉਸ ਨੂੰ ਆਪਣੇ ਚਿਹਰੇ ‘ਚ ਗੁਬਾਰੇ ਕੁਝ ਮਹੀਨਿਆਂ ਤੱਕ ਝੱਲਣੇ ਪੈਣਗੇ ਤਾਂ ਕਿ ਅੱਗੇ ਜਾ ਕੇ ਕੈਂਸਰ ਵਰਗੀ ਬਿਮਾਰੀ ਦਾ ਸਾਹਮਣਾ ਨਾ ਕਰਨਾ ਪਵੇ। ਪਿਛਲੇ ਸਾਲ ਮਾਰਚ ਦੇ ਮਹੀਨੇ ‘ਚ ਉਸ ਦੇ ਬਰਥ ਮਾਰਕ ਨਾਲ ਉਸ ਨੂੰ ਬੜਾ ਦਰਦ ਹੋਇਆ। ਇਸ ਤੋਂ ਬਾਅਦ ਪਤਾ ਲੱਗਿਆ ਕਿ ਇਸ ਕਾਰਨ ਕੈਂਸਰ ਸੈਲਾਂ ਦੀ ਗ੍ਰੋਥ ਹੋ ਸਕਦੀ ਹੈ।

  • ਹੋਮ
  • Photos
  • ਖ਼ਬਰਾਂ
  • ਕੈਂਸਰ ਤੋਂ ਬਚਾਅ ਲਈ ਮਹਿਲਾ ਦਾ ਅਨੋਖਾ ਇਲਾਜ਼
About us | Advertisement| Privacy policy
© Copyright@2026.ABP Network Private Limited. All rights reserved.