✕
  • ਹੋਮ

ਯੂ-ਟਿਊਬ 'ਤੇ ਵਿਊਜ਼ ਲੈਣ ਲਈ ਅਮਰੀਕੀ ਜੋੜੇ ਦਾ ਕਾਰਾ, ਹੁਣ ਸਾਰੀ ਉਮਰ ਦਾ ਪਛਤਾਵਾ

ਏਬੀਪੀ ਸਾਂਝਾ   |  21 Dec 2017 12:33 PM (IST)
1

ਪੇਰੇਜ਼ ਨੇ ਦੱਸਿਆ ਕਿ ਉਸ ਨੇ .50 ਬੋਰ੍ਹ ਦੀ ਡੈਸਰਟ ਈਗਲ ਪਿਸਟਲ ਨਾਲ ਇੱਕ ਫੁੱਟ ਦੀ ਦੂਰੀ ਤੋਂ ਗੋਲੀ ਚਲਾਈ। ਦੋ ਕੈਮਰਿਆਂ ਨੇ ਇਸ ਘਟਨਾ ਨੂੰ ਰਿਕਾਰਡ ਕੀਤਾ। ਛਾਤੀ ਵਿੱਚ ਗੋਲੀ ਲੱਗਣ ਕਾਰਨ ਰੁਈਜ਼ ਦੀ ਮੌਤ ਹੋ ਗਈ।

2

ਇਹ ਜੋੜਾ ਯੂ-ਟਿਊਬ ਉੱਤੇ ਪਾਉਣ ਲਈ ਸਟੰਟ ਦੀ ਵੀਡੀਓ ਰਿਕਾਰਡਿੰਗ ਕਰ ਰਿਹਾ ਸੀ ਜਦੋਂ ਮਹਿਲਾ ਨੇ ਸੱਚਮੁੱਚ ਆਪਣੇ ਬੁਆਏਫਰੈਂਡ ਨੂੰ ਗੋਲੀ ਮਾਰ ਕੇ ਮਾਰ ਮੁਕਾਇਆ। ਮੋਨਾਲੀਸਾ ਪੇਰੇਜ਼ ਨੂੰ ਆਪਣੇ ਹੀ ਬੁਆਏਫਰੈਂਡ ਦਾ ਕਤਲ ਕਰਨ ਦਾ ਦੋਸ਼ੀ ਐਲਾਨਿਆ ਗਿਆ ਹੈ।

3

ਅਦਾਲਤੀ ਰਿਕਾਰਡ ਮੁਤਾਬਕ ਪੇਰੇਜ਼ ਨੇ ਜਾਂਚਕਾਰਾਂ ਨੂੰ ਦੱਸਿਆ ਕਿ ਰੁਈਜ਼ ਅਜਿਹੀ ਵੀਡੀਓ ਬਣਾਉਣਾ ਚਾਹੁੰਦਾ ਸੀ ਕਿ ਪੇਰੇਜ਼ ਉਸ ਐਨਸਾਈਕਲੋਪੀਡੀਆ ਵਿੱਚ ਗੋਲੀ ਮਾਰੇ ਜਿਹੜਾ ਉਸ ਨੇ ਆਪਣੀ ਛਾਤੀ ਦੇ ਨਾਲ ਘੁੱਟ ਕੇ ਫੜ੍ਹਿਆ ਹੋਵੇ।

4

ਹਲਸਤਾਦ: ਯੂ-ਟਿਊਬ 'ਤੇ ਹੀਰੋ ਬਣਨ ਤੇ ਕਮਾਈ ਕਰਨ ਦਾ ਅੱਜਕੱਲ੍ਹ ਹਰ ਕਿਸੇ ਦੇ ਸਿਰ 'ਤੇ ਭੂਤ ਸੁਆਰ ਹੈ। ਅਮਰੀਕਾ ਵਿੱਚ ਇੱਕ ਜੋੜੇ ਨੇ ਵੀ ਵਿਊਜ਼ ਵਧਾਉਣ ਲਈ ਅਜਿਹਾ ਧਮਾਕਾ ਕੀਤਾ ਕਿ ਹੁਣ ਸਾਰੀ ਉਮਰ ਦਾ ਪਛਤਾਵਾ ਹੋ ਰਿਹਾ ਹੈ।

5

ਇਸ ਜੋੜੇ 20 ਸਾਲਾ ਮੋਨਾਲੀਸਾ ਤੇ 22 ਸਾਲਾ ਪੈਡਰੋ ਪੈਰੇਜ ਦਾ ਯੂ-ਟਿਊਬ ਚੈਨਲ ਸੀ ਜਿੱਥੇ ਇਹ ਆਪਣੀਆਂ ਸ਼ਰਾਰਤਾਂ ਤੇ ਸਟੰਟਸ ਦੀਆਂ ਵੀਡੀਓ ਪਾਇਆ ਕਰਦੇ ਸਨ। ਗੋਲੀ ਚਲਾਉਣ ਤੋਂ ਕਈ ਘੰਟੇ ਪਹਿਲਾਂ ਪੇਰੇਜ਼ ਨੇ ਟਵੀਟ ਕੀਤਾ ਸੀ ਕਿ ਉਹ ਤੇ ਪੈਡਰੋ ਹੁਣ ਤੱਕ ਦਾ ਸਭ ਤੋਂ ਖਤਰਨਾਕ ਵੀਡੀਓ ਪਾਉਣ ਜਾ ਰਹੇ ਹਨ। ਉਸ ਨੇ ਇਹ ਵੀ ਲਿਖਿਆ ਸੀ ਕਿ ਇਹ ਉਸ ਦਾ ਨਹੀਂ ਸਗੋਂ ਰੁਈਜ਼ ਦਾ ਆਈਡੀਆ ਹੈ।

6

ਮਹਿਲਾ ਨੂੰ ਜੂਨ ਵਿੱਚ 22 ਸਾਲਾ ਪੈਡਰੋ ਰੁਈਜ਼ ਦਾ ਕਤਲ ਕਰਨ ਦੇ ਦੋਸ਼ ਵਿੱਚ ਪਿਛਲੇ ਹਫਤੇ ਸੈਕਿੰਡ ਡਿਗਰੀ ਮਰਡਰ ਦਾ ਦੋਸ਼ੀ ਠਹਿਰਾਇਆ ਗਿਆ। ਰੁਈਜ਼ ਤੋਂ ਪੇਰੇਜ਼ ਦੇ ਦੋ ਬੱਚੇ ਹਨ।

7

ਰੁਈਜ਼ ਦੀ ਰਿਸ਼ਤੇਦਾਰ ਲੀਜ਼ਾ ਪ੍ਰਿਮਿਊ ਨੇ ਆਖਿਆ ਕਿ ਉਸ ਦਾ ਭਤੀਜਾ ਹਮੇਸ਼ਾਂ ਆਪਣੀ ਜਿੰਦਗੀ ਦੀ ਪ੍ਰਵਾਹ ਕੀਤੇ ਬਿਨਾਂ ਸਟੰਟ ਕਰਦਾ ਰਹਿੰਦਾ ਸੀ। ਪੇਰੇਜ਼ ਨੂੰ ਫਰਵਰੀ ਵਿੱਚ ਸਜ਼ਾ ਸੁਣਾਈ ਜਾਵੇਗੀ।

  • ਹੋਮ
  • Photos
  • ਖ਼ਬਰਾਂ
  • ਯੂ-ਟਿਊਬ 'ਤੇ ਵਿਊਜ਼ ਲੈਣ ਲਈ ਅਮਰੀਕੀ ਜੋੜੇ ਦਾ ਕਾਰਾ, ਹੁਣ ਸਾਰੀ ਉਮਰ ਦਾ ਪਛਤਾਵਾ
About us | Advertisement| Privacy policy
© Copyright@2026.ABP Network Private Limited. All rights reserved.